ਲੰਡਨ : ਦੀਵਾਲੀ ਦੇ ਮੱਦੇਨਜ਼ਰ ਬਿ੍ਰਟਿਸ਼ ਸੰਸਦ ਕੰਪਲੈਕਸ ਵਿਚ ਹਰੇ ਕ੍ਰਿਸ਼ਨ ਮੰਦਰ ਦੇ ਪੁਜਾਰੀਆਂ ਨੇ ਪ੍ਰਾਰਥਨਾ ਕੀਤੀ ਅਤੇ ਮੋਮਬੱਤੀਆਂ ਜਲਾਈਆਂ। ਵੈਸਟਮਿੰਸਟਰ ਪੈਲੇਸ ਦੇ ਅੰਦਰ ਸਭ ਤੋਂ ਵੱਡੇ ਘਰ ਸਪੀਕਰ ਹਾਊਸ ਵਿਚ ਵੀ ਦੀਵਾਲੀ ਉਤਸਵ ਦਾ ਆਯੋਜਨ ਕੀਤਾ ਗਿਆ। ਸੰਸਦ ਕੰਪਲੈਕਸ ਵਿਚ ਹੋਏ ਇਸ ਉਤਸਵ ਵਿਚ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਡਿਪਲੋਮੈਟ, ਭਾਈਚਾਰਕ ਆਗੂ ਅਤੇ ਇੰਟਰਨੈਸ਼ਨਲ ਸੁਸਾਇਟੀ ਫਾਰ ਕੰਸਸਨੈਸ (ਇਸਕਾਨ) ਦੇ ਨੁਮਾਇੰਦੇ ਮੌਜੂਦ ਰਹੇ। ਹਾਊਸ ਆਫ ਕਾਮਨਜ਼ ਦੇ ਸਪੀਕਰ ਸਰ ਲਿੰਡਸਾਏ ਹੋਯਲੇ ਨੇ ਕਿਹਾ, ਮੈਂ ਇੱਥੇ ਅਤੇ ਦੁਨੀਆ ਭਰ ਵਿਚ ਸ਼ਾਂਤੀ ਤੇ ਪ੍ਰਸੰਨਤਾ ਨਾਲ ਦੀਵਾਲੀ ਮਨਾਉਣ ਵਾਲੇ ਭਾਈਚਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਵਿਰੋਧੀ ਲੇਬਰ ਪਾਰਟੀ ਦੇ ਆਗੂ ਸਰ ਕੇਰ ਸਟਾਰਮਰ, ਭਗਤੀਵੇਦਾਂਤ ਮੈਨਰ ਇਸਕਾਨ ਮੰਦਰ ਦੇ ਪ੍ਰਧਾਨ ਵਿਸਾਖਾ ਦਾਸੀ, ਭਾਰਤੀ ਮੂਲ ਦੇ ਲੇਬਰ ਸੰਸਦ ਮੈਂਬਰ ਵਰਿੰਦਰ ਸ਼ਰਮਾ ਅਤੇ ਲਿਬਰਲ ਡੈਮੋਕ੍ਰੇਟ ਹਾਊਸ ਆਫ ਲਾਰਡ ਦੇ ਨਵਨੀਤ ਢੋਲਕੀਆ ਨੇ ਸ਼ਾਂਤੀ ਪ੍ਰਾਰਥਨਾ ਕੀਤੀ ਅਤੇ ਮੋਮਬੱਤੀਆਂ ਜਲਾਈਆਂ। ਪ੍ਰੋਗਰਾਮ ਦੇ ਸਹਿ ਆਯੋਜਕ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਸ਼ੈਲੇਸ਼ ਵਾਰਾ ਨੇ ਕਿਹਾ ਕਿ ਇਸ ਸਮਾਗਮ ਬਿ੍ਰਟੇਨ ਦੀ ਅਸਲ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਇਹ ਬਿ੍ਰਟੇਨ ਵਿਚ ਰਹਿਣ ਵਾਲੇ 16 ਲੱਖ ਭਾਰਤੀ ਮੂਲ ਦੇ ਲੋਕਾਂ ਲਈ ਵੱਡਾ ਸੰਦੇਸ਼ ਹੈ।