ਪੰਜਾਬੀ ਮਨੋਰੰਜਨ ਜਗਤ ਦੇ ਕਲਾਕਾਰਾਂ ਲਈ ਨਵੇਂ ਸਾਲ ਦੀ ਸ਼ੁਰੂਆਤ ਵਿਆਹ ਦੇ ਜਸ਼ਨਾਂ ਨਾਲ ਹੋਈ ਹੈ।
ਜਨਵਰੀ ਦੀ ਸ਼ੁਰੂਆਤ ਗਿੱਪੀ ਗਰੇਵਾਲ ਦੀ ਭਤੀਜੀ ਦੇ ਵਿਆਹ ਦੇ ਬਾਅਦ ਹੁਣ ਪੰਜਾਬ ਗਾਇਕ ਤੇ ਅਦਾਕਾਰ ਜੌਰਡਨ ਸੰਧੂ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ॥ ਲਾੜੇ ਦੀ ਪੁਸ਼ਾਕ ਵਿਚ ਜੋਰਡਨ ਸੰਧੂ ਫੁੱਲਾਂ ਵਾਲੀ ਕਾਰ ਵਿਚ ਫੱਬ ਕੇ ਬੈਠੇ ਨਜ਼ਰ ਆਏ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜੌਰਡਨ ਸੰਧੂ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਅਤੇ ਰੈਡ ਕਲਰ ਦੀ ਦਸਤਾਰ ਸਜਾਈ ਹੋਈ ਹੈ ਅਤੇ ਬੜੇ ਹੀ ਖੁਸ਼ ਨਜ਼ਰ ਆ ਰਹੇ ਹਨ । ਜਾਰਡਨ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਜਾ ਕੇ ਆਪਣੇ ਵਿਆਹ ਦੇ ਜਸ਼ਨਾ ਦੀ ਇੱਕ ਝਲਕ ਸਾਂਝੀ ਕੀਤੀ ਹੈ। ਆਪਣੀ ਇੰਸਟਾਗ੍ਰਾਮ ਸਟੋਰੀਜ਼ ‘ਤੇ ਲੈ ਕੇ, ਜੌਰਡਨ ਨੇ ਆਪਣੇ ਘਰ ‘ਤੇ ਹੋ ਰਹੇ ਵਿਆਹ ਦੇ ਜਸ਼ਨਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ। ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ‘ਚ ਮਨਮੋਹਨ ਵਾਰਿਸ ਨੇ ਆਪਣੀ ਗਾਇਕੀ ਨਾਲ ਖ਼ੂਬ ਰੌਣਕਾਂ ਲਾਈਆਂ। ਇਸ ਤੋਂ ਇਲਾਵਾ ਗੀਤਕਾਰ ਬੰਟੀ ਬੈਂਸ, ਰਣਜੀਤ ਬਾਵਾ, ਅੰਮ੍ਰਿਤ ਮਾਨ, ਗੁੱਗੂ ਗਿੱਲ, ਦਿਲਪ੍ਰੀਤ ਢਿੱਲੋਂ, ਸੱਤਾ, ਗੋਲਡੀ, ਸੋਨੀਆ ਮਾਨ ਅਤੇ ਰਣਜੀਤ ਬਾਵਾ ਸਣੇ ਕਈ ਕਲਾਕਾਰ ਪਹੁੰਚੇ ਸਨ।