ਵਾਸ਼ਿੰਗਟਨ / ਪ੍ਰਵਾਸੀ ਭਾਰਤੀਆਂ ਨੇ 2021 ਵਿਚ 87 ਅਰਬ ਅਮਰੀਕੀ ਡਾਲਰ ਭਾਰਤ ਭੇਜੇ ਹਨ।
ਵਿਸ਼ਵ ਬੈਂਕ ਨੇ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਅਮਰੀਕਾ ਇਸ ਦਾ ਸਭ ਤੋਂ ਵੱਡਾ ਸਰੋਤ ਹੈ ਅਤੇ ਕੁੱਲ ਰਕਮ ਵਿਚ ਇਸ ਦਾ 20 ਫ਼ੀਸਦੀ ਯੋਗਦਾਨ ਹੈ। ਵਿਸ਼ਵ ਬੈਂਕ ਦੀ ਰਿਪੋਰਟ ‘ਚ ਦੱਸਿਆ ਗਿਆ ਕਿ ਭਾਰਤ ਇਸ ਮਾਮਲੇ ‘ਚ ਦੁਨੀਆ ‘ਚ ਪਹਿਲੇ ਨੰਬਰ ‘ਤੇ ਹੈ ਅਤੇ ਇਸ ਰਾਸ਼ੀ ਵਿਚ 4[6 ਫ਼ੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਤੋਂ ਬਾਅਦ ਚੀਨ, ਮੈਕਸੀਕੋ, ਫਿਲੀਪੀਨ ਅਤੇ ਮਿਸਰ ਦਾ ਨੰਬਰ ਆਉਂਦਾ ਹੈ। ਇਸ ਰਕਮ ਵਿਚ 2022 ਤੱਕ ਹੋਰ ਵਾਧਾ ਹੋਣ ਅਤੇ ਇਸ ਦੇ 89[6 ਅਰਬ ਅਮਰੀਕੀ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।