ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣਿਆਂ ਛੋਟੀਆਂ ਧੀਆਂ ਆਲੀਆ ਤੇ ਅਕੀਰਾ ਦਾ ਦੂਸਰਾ ਜਨਮਦਿਨ ਮਨਾਇਆ ਹੈ।
ਆਲੀਆ ਤੇ ਅਕੀਰਾ ਦੇ ਦੂਜੇ ਜਨਮਦਿਨ ਮੌਕੇ ਨੀਰੂ ਬਾਜਵਾ ਨੇ ਕੁੱਝ ਖੂਬਸੁਰਤ ਤਸਵੀਰਾਂ ਸਾਂਝੀਆਂ ਕੀਤੀਆ ਹਨ। ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰਾ ਆਪਣਿਆਂ ਧੀਆਂ ਤੇ ਪਤੀ ਹੈਰੀ ਜਵੰਧਾ ਦੇ ਨਾਲ ਮਸਤੀ ਭਰੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।ਨੀਰੂ ਬਾਜਵਾ ਨੇ ਖੂਬਸੁਰਤ ਤਸਵੀਰਾਂ ਸਾਂਝੀਆਂ ਕਰ ਦਿਲ ਨੂੰ ਛੂਹ ਜਾਣ ਵਾਲੀ ਕੈਪਸ਼ਨ ਵੀ ਲਿਖੀ ਹੈ। ਨੀਰੂ ਨੇ ਲਿਖਿਆ, ‘ਮੈਨੂੰ ਯਾਦ ਹੈ ਕਿ ਦੋ ਸਾਲ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਕਿ ਸ਼ਾਇਦ ਇਹ ਕਰ ਨਹੀਂ ਸਕਣਗੀਆਂ। ਇੱਕ ਪਲ ਲਈ ਮੈਂ ਯਕੀਨ ਨਹੀਂ ਕੀਤਾ। ਮੇਰੀਆਂ ਯੌਧਾਂ ਰਾਣੀਆਂ। ਤੁਸੀਂ ਮੇਰਾ ਗੁੱਡ ਲੱਕ ਚਾਰਮ ਹੋ।ਅਦਾਕਾਰਾ ਨੇ ਅੱਗੇ ਲਿਖਦੇ ਹੋਏ ਕਿਹਾ, ‘ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਦੂਜਾ ਜਨਮਦਿਨ ਮੁਬਾਰਕ ਆਲੀਆ ਤੇ ਅਕੀਰਾ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਤੁਹਾਨੂੰ ਆਪਣਾ ਸਰਵੋਤਮ ਦਿਆਂਗੀ। ਮੈਂ ਗਲਤੀਆਂ ਜ਼ਰੂਰ ਕਰਦੀ ਹਾਂ ਪਰ ਮੈਂ ਹਮੇਸ਼ਾ ਤੁਹਾਡੇ ਪਿੱਛੇ ਹਾਂ।‘ ਇਨ੍ਹਾਂ ਤਸਵੀਰਾਂ ’ਤੇ ਪੰਜਾਬੀ ਸਿਤਾਰੇ ਹੈਪੀ ਰਾਏਕੋਟੀ, ਤਾਨੀਆ, ਜਿੰਮੀ ਸ਼ੇਰਗਿੱਲ ਮਿਸ ਪੂਜਾ ਵੱਲੋ ਕੁਮੈਂਟ ਕਰਕੇ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਗਈ ਹੈ।