ਮੁੰਬਈ : ਅਦਾਕਾਰਾ ਫਾਤਿਮਾ ਸਨਾ ਸ਼ੇਖ ਫਿਲਮ ‘ਦੰਗਲ’ ‘ਚ ਆਮਿਰ ਖਾਨ ਦੀ ਬੇਟੀ ਗੀਤਾ ਫੋਗਟ ਦੇ ਕਿਰਦਾਰ ‘ਚ ਨਜ਼ਰ ਆਈ ਸੀ। ਇਸ ਫਿਲਮ ਦੇ ਬਾਅਦ ਤੋਂ ਹੀ ਆਮਿਰ ਖਾਨ ਅਤੇ ਫਾਤਿਮਾ ਦੇ ‘ਰਿਸ਼ਤੇ’ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਰ ਹੁਣ ਅਭਿਨੇਤਾ ਅਤੇ ਆਲੋਚਕ ਕਮਾਲ ਰਾਸ਼ਿਦ ਖਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਟਵੀਟ ਵਿੱਚ ਇੱਕ ਬ੍ਰੇਕਿੰਗ ਨਿਊਜ਼ ਸ਼ੇਅਰ ਕੀਤੀ ਹੈ। ਕੇ.ਆਰ.ਕੇ ਦਾ ਦਾਅਵਾ ਹੈ ਕਿ ਆਮਿਰ ਖਾਨ ਜਲਦੀ ਹੀ ਫਾਤਿਮਾ ਸਨਾ ਸ਼ੇਖ ਨਾਲ ਵਿਆਹ ਕਰਨ ਜਾ ਰਹੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੇ.ਆਰ.ਕੇ ਨੇ ਇਹ ਦਾਅਵਾ ਕਿਸ ਆਧਾਰ ‘ਤੇ ਕੀਤਾ ਹੈ, ਉਨ੍ਹਾਂ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਹੈ। ਕੇ.ਆਰ.ਕੇ ਨੇ ਆਪਣੇ ਟਵੀਟ ‘ਚ ਲਿਖਿਆ, ‘ਬ੍ਰੇਕਿੰਗ ਨਿਊਜ਼ – ਆਮਿਰ ਖਾਨ ਜਲਦ ਹੀ ਆਪਣੀ ਧੀ ਦੀ ਉਮਰ ਦੀ ਫਾਤਿਮਾ ਸਨਾ ਸ਼ੇਖ ਨਾਲ ਵਿਆਹ ਕਰਨ ਜਾ ਰਹੇ ਹਨ। ਆਮਿਰ ਖਾਨ ‘ਦੰਗਲ’ ਦੇ ਸਮੇਂ ਤੋਂ ਹੀ ਫਾਤਿਮਾ ਨੂੰ ਡੇਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੇ.ਆਰ.ਕੇ ਦੇ ਇਸ ਟਵੀਟ ‘ਤੇ 100 ਤੋਂ ਵੱਧ ਕਮੈਂਟ ਆ ਚੁੱਕੇ ਹਨ ਅਤੇ ਇਸ ਨੂੰ 114 ਤੋਂ ਵੱਧ ਵਾਰ ਰੀਟਵੀਟ ਕੀਤਾ ਗਿਆ ਹੈ। ਕੁਝ ਲੋਕ ਇਸ ਖਬਰ ਨੂੰ ਗਲਤ ਦੱਸ ਰਹੇ ਹਨ ਤਾਂ ਕਈ ਲੋਕ ਇਸ ਟਵੀਟ ‘ਤੇ ਬਹਿਸ ਕਰ ਰਹੇ ਹਨ ਕਿ ਆਮਿਰ ਨੂੰ ਅਜਿਹਾ ਕਰਨਾ ਚਾਹੀਦਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਕੇ.ਆਰ.ਕੇ ਦੇ ਇਸ ਟਵੀਟ ਤੋਂ ਇੱਕ ਦਿਨ ਪਹਿਲਾਂ, ਆਮਿਰ ਖਾਨ ਅਤੇ ਫਾਤਿਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੋਵੇਂ ਇਕੱਠੇ ਪਿਕਲ ਬਾਲ ਗੇਮ ਖੇਡਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ 2021 ਵਿੱਚ ਜਦੋਂ ਆਮਿਰ ਖਾਨ ਅਤੇ ਉਨ੍ਹਾਂ ਦੀ ਦੂਜੀ ਪਤਨੀ ਕਿਰਨ ਰਾਓ ਨੇ ਆਪਣੇ 15 ਸਾਲਾਂ ਦੇ ਵਿਆਹ ਨੂੰ ਖਤਮ ਕਰਨ ਅਤੇ ਤਲਾਕ ਲੈਣ ਦਾ ਫੈਸਲਾ ਕੀਤਾ ਸੀ, ਉਦੋਂ ਵੀ ‘ਦੰਗਲ’ ਫੇਮ ਅਦਾਕਾਰਾ ਫਾਤਿਮਾ ਸਨਾ ਸ਼ੇਖ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰਨ ਲੱਗ ਪਈ ਸੀ। ਲੋਕ ਉਸ ਦਾ ਨਾਂ ਆਮਿਰ ਖਾਨ ਨਾਲ ਜੋੜਨ ਲੱਗੇ।