ਚੰਡੀਗੜ੍ਹ, 25 ਜਨਵਰੀ
ਆਰਟ ਆਫ ਲਿਵਿੰਗ ਦੇ ਸ੍ਰੀ ਸ੍ਰੀ ਰਵੀ ਸ਼ੰਕਰ ਅਤੇ ਚਾਰ ਹੋਰਾਂ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੀ ਅੱਜ ਸਵੇਰੇ ਤਾਮਿਲ ਨਾਡੂ ਵਿਚਲੇ ਈਰੋਡ ਦੇ ਸਤਿਆਮੰਗਲਮ ਵਿੱਚ ਖਰਾਬ ਮੌਸਮ ਕਾਰਨ ਐਮਰਜੰਸੀ ਲੈਂਡਿੰਗ ਕੀਤੀ ਗਈ। ਸਾਰੇ ਯਾਤਰੀ ਸੁਰੱਖਿਅਤ ਹਨ। ਮੌਸਮ ਸਾਫ਼ ਹੋਣ ਤੋਂ ਬਾਅਦ ਹੈਲੀਕਾਪਟਰ ਨੇ 50 ਮਿੰਟਾਂ ਬਾਅਦ ਉਡਾਣ ਭਰੀ।