ਧਨਬਾਦ, 28 ਜਨਵਰੀ
ਝਾਰਖੰਡ ਦੇ ਧਨਬਾਦ ਵਿੱਚ ਬੀਤੀ ਦੇਰ ਰਾਤ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਅੱਗ ਲੱਗਣ ਕਾਰਨ ਦੋ ਡਾਕਟਰਾਂ ਸਮੇਤ ਘੱਟੋ-ਘੱਟ 6 ਵਿਅਕਤੀਆਂ ਦੀ ਮੌਤ ਹੋ ਗਈ। ਕਿ ਮ੍ਰਿਤਕਾਂ ਵਿੱਚ ਅਦਾਰੇ ਦੇ ਮਾਲਕ ਡਾਕਟਰ ਵਿਕਾਸ ਹਾਜ਼ਰਾ, ਉਨ੍ਹਾਂ ਦੀ ਪਤਨੀ ਡਾਕਟਰ ਪ੍ਰੇਮਾ ਹਾਜ਼ਰਾ, ਮਾਲਕ ਦਾ ਭਤੀਜਾ ਸੋਹਣ ਖਮਾਰੀ ਅਤੇ ਘਰੇਲੂ ਨੌਕਰ ਤਾਰਾ ਦੇਵੀ ਸ਼ਾਮਲ ਹਨ। ਰਾਂਚੀ ਤੋਂ ਕਰੀਬ 170 ਕਿਲੋਮੀਟਰ ਦੂਰ ਧਨਬਾਦ ਦੇ ਬੈਂਕ ਮੋੜ ਇਲਾਕੇ ‘ਚ ਸਥਿਤ ਨਰਸਿੰਗ ਹੋਮ ਦੇ ਸਟੋਰ ਰੂਮ ‘ਚ ਤੜਕੇ ਕਰੀਬ 2 ਵਜੇ ਅੱਗ ਲੱਗ ਗਈ।