ਨਵੀਂ ਦਿੱਲੀ, 23 ਜਨਵਰੀ
ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ, ਕਿਉਂਕਿ ਜੱਜ ਚੁਣੇ ਨਹੀਂ ਜਾਂਦੇ, ਇਸ ਲਈ ਉਨ੍ਹਾਂ ਨੂੰ ਲੋਕਾਂ ਦੀ ਜਾਂਚ-ਪਰਖ਼ ਵਿਚੋਂ ਨਹੀਂ ਲੰਘਣਾ ਪੈਂਦਾ। ਪਰ ਲੋਕ ਉਨ੍ਹਾਂ ਨੂੰ ਦੇਖਦੇ ਹਨ ਤੇ ਜਿਸ ਢੰਗ ਨਾਲ ਉਹ ਨਿਆਂ ਦਿੰਦੇ ਹਨ, ਲੋਕ ਉਸੇ ਅਧਾਰ ਉਤੇ ਉਨ੍ਹਾਂ ਦਾ ਮੁਲਾਂਕਣ ਕਰਦੇ ਹਨ। ਕਾਰਜਪਾਲਿਕਾ ਤੇ ਨਿਆਂਪਾਲਿਕਾ ਵਿਚਾਲੇ ਜਾਰੀ ਸ਼ਬਦੀ ਜੰਗ ਦਰਮਿਆਨ ਕਾਨੂੰਨ ਮੰਤਰੀ ਨੇ ਇਹ ਟਿੱਪਣੀਆਂ ਅੱਜ ਇੱਥੇ ਤੀਸ ਹਜ਼ਾਰੀ ਕੋਰਟ ਕੰਪਲੈਕਸ ਵਿਚ ਗਣਤੰਤਰ ਦਿਵਸ ਸਬੰਧੀ ਸਮਾਗਮ ਵਿਚ ਕੀਤੀਆਂ। -ਪੀਟੀਆਈ