ਬੀਜਿੰਗ (ਏਜੰਸੀ) / ਚੀਨ ’ਚ ਲੋਕਾਂ ਦੀ ਵਿਆਹ ’ਚ ਦਿਲਚਸਪੀ ਨਾ ਹੋਣ ਕਾਰਨ ਆਬਾਦੀ ਸੰਕਟ, ਵਿਆਹ ਰਜਿਸਟ੍ਰੇਸ਼ਨ 17 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇਚੀਨ ’ਚ ਬਹੁਤ ਘੱਟ ਲੋਕ ਵਿਆਹ ਕਰਵਾ ਰਹੇ ਹਨ।
ਇਸ ਕਾਰਨ ਜਨਮ ਦਰ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਮੁਲਕ ’ਚ ਆਬਾਦੀ ਸੰਕਟ ਖੜ੍ਹਾ ਹੋ ਗਿਆ ਹੈ। ਚੀਨ ’ਚ ਬਹੁਤ ਘੱਟ ਲੋਕ ਵਿਆਹ ਕਰਵਾ ਰਹੇ ਹਨ। ਇਸ ਕਾਰਨ ਜਨਮ ਦਰ ’ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਮੁਲਕ ’ਚ ਆਬਾਦੀ ਸੰਕਟ ਖੜ੍ਹਾ ਹੋ ਗਿਆ ਹੈ। ਚੀਨ ’ਚ ਵਿਆਹ ਰਜਿਸਟ੍ਰੇਸ਼ਨ ਦੀ ਗਿਣਤੀ ਲਗਾਤਾਰ ਸੱਤ ਸਾਲਾਂ ਤੋਂ ਡਿੱਗ ਰਹੀ ਹੈ। ਇਸ ਸਾਲ ਪਿਛਲੇ ਸਾਲ 17 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਹਾਲੀਆ ਜਾਰੀ ਚਾਈਨਾ ਸਟੈਟਿਸਟੀਕਲ ਈਅਰਬੁੱਕ 2021 ਦੇ ਅੰਕੜਿਆਂ ’ਚ ਇਹ ਜਾਣਕਾਰੀ ਮਿਲੀ ਹੈ। ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਮੁਤਾਬਕ, ਚੀਨ ’ਚ 2021 ਦੀ ਪਹਿਲੀਆਂ ਤਿੰਨ ਤਿਮਾਹੀਆਂ ’ਚ ਕੁੱਲ 58[7 ਲੱਖ ਜੋੜਿਆਂ ਨੇ ਵਿਆਹ ਕੀਤਾ, ਜਿਹੜਾ ਪਿਛਲੇ ਸਾਲ ਦੇ ਇਸੇ ਸਮੇਂ ’ਚ ਥੋੜ੍ਹਾ ਘੱਟ ਹੈ। ਚੀਨ ਦੀ ਸਰਕਾਰੀ ਅਖ਼ਬਾਰ ਚਾਈਨਾ ਡੇਲੀ ਨੇ ਕਿਹਾ ਕਿ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 2021 ’ਚ ਚੀਨ ’ਚ ਵਿਆਹ ਰਜਿਸਟ੍ਰੇਸ਼ਨ ਦੀ ਗਿਣਤੀ ’ਚ ਗਿਰਾਵਟ ਜਾਰੀ ਰਹੇਗੀ। ਚਾਈਨਾ ਸਟੈਟਿਸਟੀਕਲ ਈਅਰਬੁੱਕ 2021 ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਹ ਡਿੱਗਦੀ ਜਨਮ ਦਰ ਤੋਂ ਇਲਾਵਾ ਹੈ। ਚੀਨ ’ਚ ਪਿਛਲੇ ਸਾਲ ਜਨਮ ਦਰ 0[852 ਫ਼ੀਸਦੀ ਸੀ, ਜਿਹੜੀ 1978 ਤੋਂ ਬਾਅਦ ਪਹਿਲੀ ਵਾਰੀ ਇਕ ਫ਼ੀਸਦੀ ਤੋਂ ਡਿੱਗ ਗਈ ਹੈ। ਚੀਨ ਦੀ ਸਰਕਾਰ ਵੀ ਇਸ ਸੰਕਟ ਤੋਂ ਪਰੇਸ਼ਾਨ ਹੈ।