ਨਵੀਂ ਦਿੱਲੀ : ਕਈ ਵਾਰ ਕੁਝ ਕਾਰਾਂ ਨੂੰ ਦੇਖ ਕੇ ਉਸ ਉੱਤੇ ਮਨ ਆ ਜਾਂਦਾ ਹੈ ਅਤੇ ਅਸੀਂ ਉਸਨੂੰ ਲੈਣ ਬਾਰੇ ਸੋਚਦੇ ਹਾਂ। ਅਜਿਹੀਆਂ ਹੀ ਕਾਰਾਂ ਵਿੱਚੋਂ ਇੱਕ ਹੈ ਮਹਿੰਦਰ ਥਾਰ ਇਹ ਇੱਕ ਆਫਰੋਡਰ ਕਾਰ ਹੈ ਅਤੇ ਇਸਦੀ ਲੁੱਕ ਦੇਖ ਕੇ ਹਰ ਕੋਈ ਮੋਹਿਤ ਹੋ ਜਾਂਦਾ ਹੈ।
ਪਰ ਇਸਦੀ ਕੀਮਤ ਜਾਣ ਕੇ ਇਸ ਨੂੰ ਖਰੀਦਣ ਦਾ ਖਿਆਲ ਛੱਡ ਦੇਈਦਾ ਹੈ। ਜੇਕਰ ਤੁਸੀਂ ਥਾਰ ਦੇ ਫੈਨ ਹੋ ਤਾਂ ਮਹਿੰਦਰਾ ਜਲਦੀ ਹੀ ਇਸ ਦਾ ਇੱਕ ਸਸਤਾ ਅਤੇ ਕਿਫਾਇਤੀ ਵੇਰੀਐਂਟ ਲਾਂਚ ਕਰ ਸਕਦੀ ਹੈ।
ਮਿਲੀਆਂ ਰਿਪੋਰਟਾਂ ਦੇ ਅਨੁਸਾਰ ਇਸ ਲਈ ਮਹਿੰਦਰਾ ਤੀਸਰਾ ਪਾਵਰਟ੍ਰੇਨ ਵਿਕਲਪ ਲਾਂਚ ਕਰੇਗੀ ਜੋ 1.5 ਲੀਟਰ ਡੀਜ਼ਲ ਇੰਜਣ ਨਾਲ ਆਵੇਗਾ।
ਇਹ 2ਡਬਲਿਊਡੀ ਸਿਸਟਮ ਨਾਲ ਲੈਸ ਹੋਵੇਗਾ ਜਿਸ ਨਾਲ ਜੋ 2.2-ਲੀਟਰ ਡੀਜ਼ਲ ਅਤੇ 2.0-ਲੀਟਰ ਟਰਬੋ-ਪੈਟਰੋਲ ਇੰਜਣਾਂ ‘ਤੇ 4ਡਬਲਿਊਡੀ ਹਟ ਜਾਣਗੇ। ਇਸਦੀਆਂ ਕੁੱਝ ਤਸਵੀਰਾਂ ਇੰਟਰਨੈੱਟ ‘ਤੇ ਦੇਖਣ ਨੂੰ ਮਿਲੀਆਂ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਇਸਨੂੰ 4 × 4 ਗੀਅਰ ਲੀਵਰ ਨਹੀਂ ਹੈ।
ਇੱਕ ਅੰਦਾਜ਼ੇ ਦੇ ਮੁਤਾਬਿਕ ਇਸ 2ਡਬਲਿਊਡੀ ਡਰਾਈਵ ਵੇਰੀਐਂਟ ਨੂੰ ਛੋਟੇ ਪੈਟਰੋਲ ਇੰਜਣ ਵਾਂਗ ਬਣਾਇਆ ਜਾਵੇਗਾ ਅਤੇ ਇਸਨੂੰ ਐਗਰੈਸਿਵ ਕੀਮਤ ‘ਤੇ ਲਾਂਚ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਕਾਰਾਂ ਦੀ ਕੀਮਤ ਉਹਨਾਂ ਦੇ ਵੇਰੀਐਂਟ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ ਅਤੇ ਹਾਲ ਹੀ ਵਿੱਚ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਐਸਯੂਵੀ ਦੀ ਪਰਿਭਾਸ਼ਾ ਵਿੱਚ ਬਦਲਾਅ ਕੀਤਾ ਗਿਆ ਹੈ।
ਇਸ ਪਰਿਭਾਸ਼ਾ ਦੇ ਅਨੁਸਾਰ ਥਾਰ ਐਸਯੂਵੀ ਨਹੀਂ ਹੈ। ਇਹ ਕੀਮਤਾਂ ਨੂੰ ਘੱਟ ਕਰਨ ਲਈ ਵਧੀਆ ਇਸ਼ਾਰਾ ਹੈ। ਇਸ ਤੋਂ ਪਹਿਲਾਂ ਮਹਿੰਦਰਾ Thar ਦੇ 5-ਡੋਰ ਵਾਲੇ ਵੇਰੀਐਂਟ ਨੂੰ ਵੀ ਲਾਂਚ ਕਰਨ ਦੀ ਤਿਆਰੀ ਵਿੱਚ ਹੈ ਜਿਸਨੂੰ 2ਡਬਲਿਊਡੀ ਵਿਕਲਪ ਵੀ ਦਿੱਤਾ ਜਾਵੇਗਾ।
ਇਸ ਤਰ੍ਹਾਂ 2ਡਬਲਿਊਡੀ ਸੈੱਟਅੱਪ ਨਾਲ ਇਸ ਮਾਡਲ ਨੂੰ ਪੇਸ਼ ਕਰਨ ਨਾਲ ਮਹਿੰਦਰਾ ਦੀ ਵਿਕਰੀ ਹੋਰ ਵਧੇਗੀ। ਕੰਪਨੀ ਵੱਲੋਂ ਕਿਸੇ ਤਰੀਕ ਦੀ ਗੱਲ ਨਹੀਂ ਕੀਤੀ ਗਈ ਹੈ ਪਰ ਇਸ ਨੂੰ ਨਵੇਂ ਸਾਲ ਦੇ ਜਨਵਰੀ ਮਹੀਨੇ ਵਿੱਚ ਲਾਂਚ ਕੀਤਾ ਜਾ ਸਕਦਾ ਹੈ।