ਨਾਗਪੁਰ, 19 ਮਾਰਚ
ਕੇਂਦਰੀ ਵਾਤਾਵਰਨ ਰਾਜ ਮੰਤਰੀ ਅਸ਼ਵਿਨੀ ਕੁਮਾਰ ਚੌਬੇ ਨੇ ਅੱਜ ਕਿਹਾ ਕਿ ਪ੍ਰਦੂਸ਼ਣ ਘਟਾਉਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ, ਤੇ ਜਲਦੀ ਹੀ 15 ਸਾਲਾਂ ਤੋਂ ਵੱਧ ਪੁਰਾਣੇ ਪ੍ਰਾਈਵੇਟ ਵਾਹਨਾਂ ਬਾਰੇ ਵੀ ਸਕਰੈਪਿੰਗ ਨੀਤੀ ਲਿਆਂਦੀ ਜਾਵੇਗੀ। ਨਾਗਪੁਰ ਵਿਚ ਮੀਡੀਆ ਨਾਲ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਪੁਰਾਣੇ ਸਰਕਾਰੀ ਵਾਹਨਾਂ ਨੂੰ ਕਬਾੜ ਦੇ ਘੇਰੇ ਵਿਚ ਲਿਆਉਣ ਸਬੰਧੀ ਨੀਤੀ ਪਹਿਲਾਂ ਹੀ ਲਾਗੂ ਹੈ। ਚੌਬੇ ਨੇ ਕਿਹਾਕਿ ਸਰਕਾਰ ਸਕਰੈਪ ਸਰਟੀਫਿਕੇਟ ਲੈਣ ਵਾਲਿਆਂ ਨੂੰ ਨਵੇਂ ਵਾਹਨ ਦੀ ਖ਼ਰੀਦ ਉਤੇ 25 ਪ੍ਰਤੀਸ਼ਤ ਦੀ ਛੋਟ ਦੇਵੇਗੀ। ਇਸ ਤੋਂ ਇਲਾਵਾ ਨਵੇਂ ਵਾਹਨ ਵੀ ਮੁਫ਼ਤ ਰਜਿਸਟਰ ਕੀਤੇ ਜਾਣਗੇ। -ਪੀਟੀਆਈ