ਮੁੰਬਈ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਯੋਗ ਅਭਿਆਸ ਨਾਲ ਜੁੜੀ ਹੋਈ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਆਪਣੇ ਆਪਣੇ ਵਰਕਆਉਟ ਜਾਂ ਯੋਗਾ ਪੋਸ਼ਚਰ ਦੀਆਂ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਰੋਜ਼ਾਨਾ ਯੋਗ ਅਤੇ ਵਰਕਆਉਟ ਨਾਲ ਉਸਨੇ ਆਪਣੇ ਆਪ ਨੂੰ ਬਹੁਤ ਫਿੱਟ ਰੱਖਿਆ ਹੋਇਆ ਸੀ। ਉਮਰਦਰਾਜ ਅਤੇ ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਉਹ ਕਾਫ਼ੀ ਫਿੱਟ ਨਜ਼ਰ ਆਉਂਦੀ ਸੀ। ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਆਪਣੀ ਇੱਕ ਯੋਗਾ ਵੀਡੀਓ ਵਿੱਚ ਥੋੜੀੇ ਮੋਟੀ ਨਜ਼ਰ ਆਉਣ ਕਾਰਨ ਟ੍ਰੋਲ ਹੋ ਰਹੀ ਹੈ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਯੋਗਾ ਕਰਦਿਆਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤ ਦੇਖਣ ਨੂੰ ਮਿਲ ਰਹੀ ਹੈ। ਅਸਲ ਵਿੱਚ ਇਸ ਵੀਡੀਓ ਨੂੰ ਉਸਦੇ ਯੋਗਾ ਟ੍ਰੇਨਰ ਦੁਆਰਾ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਅਭਿਨੇਤਰੀ ਨੂੰ ਯੋਗਾ ਦਾ ਅਭਿਆਸ ਕਰਦੇ ਦੇਖਿਆ ਜਾ ਸਕਦਾ ਹੈ। ਲੋਕ ਇਸ ਵੀਡੀਓ ਲਈ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਟ੍ਰੋਲ ਕਰ ਰਹੇ ਹਨ। ਲੋਕ ਉਸਦੇ ਵਧਦੇ ਭਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਨੂੰ ਕਮੈਂਟਾਂ ਵਿੱਚ ‘ਫੈਟ ਐਨ ਬਦਸੂਰਤ’ ਦੇ ਨਾਂ ਨਾਲ ਬੁਲਾ ਰਹੇ ਹਨ। ਇਸ ਵੀਡੀਓ ਦੇ ਪ੍ਰਤੀਕਰਨ ਵਿੱਚ ਇਕ ਯੂਜ਼ਰ ਨੇ ਲਿਖਿਆ ਹੈ ਕਿ “ਇਹ ਕਿਵੇਂ ਹੈ, ਕਿ ਉਸਨੇ ਆਪਣੀ ਗਰਭਵਤੀ ਸਥਿਤੀ ਨਾਲੋਂ ਵੀ ਵਧੇਰੇ ਭਾਰ ਵਧਾ ਲਿਆ ਹੈ।“ ਇਸਦੇ ਨਾਲ ਹੀ ਇੱਕ ਹੋਰ ਯੂਜਰ ਨੇ ਟਿੱਪਣੀ ਕਰਦੇ ਹੋਏ ਲਿਖਿਆ ਹੈ ਕਿ ‘ਸ਼ਰਾਬ ਜਾਂ ਡਰੱਗ ਕਮ ਲਿਆ ਕਰੋ’ ਇੱਕ ਯੂਜ਼ਰ ਨੇ ਕਰੀਨਾ ਕਪੂਰ ਖਾਨ ਨੂੰ ਟ੍ਰੋਲ ਕਰਦਿਆਂ ਇੱਥੋਂ ਤੀਕ ਲਿਖ ਦਿੱਤਾ ਕਿ ‘ਅਬ ਨਹੀਂ ਰਿਹਾ ਕਰੀਨਾ ਮੈਂ ਕੋਈ ਦਮ’। ਇਸ ਤਰ੍ਹਾਂ ਕਰੀਨਾ ਕਪੂਰ ਖਾਨ ਨੂੰ ਟ੍ਰੋਲ ਕਰਨ ਵਾਲੇ ਉਸ ਬਾਰੇ ਬਹੁਤ ਨਕਾਰਾਤਮਕ ਕਮੈਂਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸਦੇ ਬਾਵਯੂਦ ਵੀ ਬਾਲੀਵੁੱਡ ਦੀ ਬੇਬੋ, ਅਦਾਕਾਰਾ ਕਰੀਨਾ ਕਪੂਰ ਖਾਨ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਉਸਦੇ ਪ੍ਰਸ਼ੰਸਕ ਉਸਦੀ ਬਹੁਤ ਤਾਰੀਫ਼ ਕਰ ਰਹੇ ਹਨ ਅਤੇ ਉਸ ਨੂੰ ਦਿਲ ਵਾਲੇ ਇਮੋਜ਼ੀ ਭੇਜ ਕੇ ਆਪਣਾ ਪਿਆਰ ਜਤਾ ਰਹੇ ਹਨ। ਉਸਦੇ ਪ੍ਰਸ਼ੰਸਕ ਉਸਦੀ ਤੰਦਰੁਸਤੀ ਲਈ ਦਿਲੋਂ ਦੁਆਵਾ ਭੇਜ ਰਹੇ ਹਨ।