ਸ੍ਰੀਨਗਰ / ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਉੜੀ ਸੈਕਟਰ ‘ਚ ਮੰਗਲਵਾਰ ਨੂੰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਿਆਂ ਇਕ ਪਾਕਿਸਤਾਨੀ ਗਾਈਡ ਮਾਰਿਆ ਗਿਆ ਤੇ ਲਸ਼ਕਰ ਦੇ ਇਕ ਪਾਕਿ ਅੱਤਵਾਦੀ ਨੂੰ ਜਿਉਂਦਾ ਗਿ੍ਫ਼ਤਾਰ ਕੀਤਾ ਗਿਆ ਹੈ |
ਬਾਰਾਮਲਾ ਵਿਖੇ 19 ਇੰਫੈਂਟਰੀ ਡਵੀਜ਼ਨ ਦੇ ਜੀ. ਉ .ਸੀ. ਮੇਜਰ ਜਰਨਲ ਵਰਿੰਦਰ ਵਾਟਸ ਨੇ ਦੱਸਿਆ ਕਿ ਫ਼ੌਜ ਦੀ ਚੌਕਸੀ ਦੇ ਚੱਲਦੇ ਪਿਛਲੇ ਇਕ ਹਫ਼ਤੇ ਦੌਰਾਨ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਿਆਂ 7 ਅੱਤਵਾਦੀ ਮਾਰੇ ਗਏ ਹਨ ਤੇ ਇਕ ਜਿਊਾਦਾ ਫੜਿਆ ਗਿਆ ਹੈ, ਜਦਕਿ ਫ਼ੌਜ ਦੇ 3 ਜਵਾਨ ਵੀ ਜ਼ਖ਼ਮੀ ਹੋਏ ਹਨ | ਉਨ੍ਹਾਂ ਦੱਸਿਆ ਕਿ ਫ਼ੌਜ ਨੇ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਖ਼ਿਲਾਫ਼ 18 ਸਤੰਬਰ ਤੋਂ ਆਪ੍ਰੇਸ਼ਨ ਸ਼ੁਰੂ ਕੀਤਾ ਹੋਇਆ ਹੈ | ਬੀਤੇ ਦਿਨ ਫੌਜ ਨੇ 6 ਘੁਸਪੈਠੀਏ ਦੇ ਗਰੁੱਪ ਦੀ ਹਿਲ-ਜੁਲ ਨੂੰ ਵੇਖ ਕੇ ਉਨ੍ਹਾਂ ਨੂੰ ਲਲਕਾਰਿਆ ਤਾਂ 4 ਹਨੇਰੇ ਦਾ ਲਾਭ ਉਠਾ ਕੇ ਸਰਹੱਦ ਦੇ ਉਸ ਪਾਰ ਵਾਪਸ ਭੱਜ ਗਏ ਅਤੇ ਭਾਰਤੀ ਇਲਾਕੇ ‘ਚ ਦਾਖ਼ਲ ਹੋਏ 2 ਅੱਤਵਾਦੀਆਂ ‘ਚੋਂ ਇਕ ਮਾਰਿਆ ਗਿਆ, ਜਿਸ ਦੀ ਪਛਾਣ ਕਾਰੀ ਅਨਾਜ਼ (33 ) ਵਜੋਂ ਹੋਈ ਹੈ, ਜਦਕਿ ਦੂਜੇ ਵਲੋਂ ਮੁਕਾਬਲੇ ਦੌਰਾਨ ਹਥਿਆਰ ਸੁੱਟਣ ‘ਤੇ ਫ਼ੌਜ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ |
ਉਸ ਦੀ ਪਛਾਣ ਅਲੀ ਬਾਬਰ ਪਾਰਾ (19) ਵਾਸੀ ਜ਼ਿਲ੍ਹਾ ਉਕਾਰਾ ਪਾਕਿਸਤਾਨ ਪੰਜਾਬ ਵਜੋਂ ਹੋਈ ਹੈ, ਉਸ ਦੇ ਕਬਜ਼ੇ ‘ਚੋਂ 1 ਏ.ਕੇ. ਰਾਈਫਲ, 2 ਗ੍ਰਨੇਡ, ਵਾਇਰਲੈਸ ਸੈਟ ਬਰਾਮਦ ਹੋਇਆ ਹੈ | ਉਸ ਨੇ ਫ਼ੌਜ ਸਾਹਮਣੇ ਕਬੂਲ ਕੀਤਾ ਕਿ ਉਹ ਲਸ਼ਕਰ ਦਾ ਅੱਤਵਾਦੀ ਹੈ, ਜਿਸ ਨੂੰ ਪਾਕਿ ਫੌਜ ਵਲੋਂ ਮੁਜ਼ੱਫਰਾਬਾਦ ਸਥਿਤ ਖੈਬਰ ਕੈਂਪ ਗੜਦੀਵਾਲ ਵਿਖੇ ਸਿਖਲਾਈ ਦਿੱਤੀ ਗਈ ਸੀ | ਉਨ੍ਹਾਂ ਦੇ ਗਰੱਪ ਨੂੰ ਉੜੀ ਦੇ ਸਲਾਮਾਬਾਦ ਨਾਲੇ ਰਾਹੀਂ ਘੁਸਪੈਠ ਕਰਵਾਈ ਗਈ ਸੀ | ਪਿਛਲੇ ਇਕ ਹਫ਼ਤੇ ਦੌਰਾਨ ਉੜੀ ਸੈਕਟਰ ‘ਚ ਘੁਸਪੈਠ ਦੀਆਂ ਘਟਨਾਵਾਂ ‘ਚ ਮਾਰੇ ਗਏ 7 ਅੱਤਵਾਦੀਆਂ ਦੇ ਕਬਜ਼ੇ ‘ਚੋਂ ਏ.ਕੇ. ਸੀਰੀਜ਼ ਦੀਆਂ 7 ਰਾਈਫਲਾਂ, 9 ਪਿਸਤੌਲ, 80 ਗ੍ਰਨੇਡਾਂ ਦੇ ਇਲਾਵਾ ਭਾਰਤੀ ਤੇ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ |
ਪੁਲਵਾਮਾ ਵਿਖੇ ਲਸ਼ਕਰ ਦੇ 2 ਮਦਦਗਾਰ ਗਿ੍ਫਤਾਰ ਉਧਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਫ਼ੌਜ ਦੀ 50 ਆਰ. ਆਰ. ਅਤੇ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ 2 ਅੱਤਵਾਦੀ ਮਦਦਗਾਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਪੱੁਛਗਿੱਛ ਦੌਰਾਨ ਦੱਸਿਆ ਕਿ ਲਸ਼ਕਰ ਦੇ ਕਮਾਂਡਰ ਰਿਆਜ਼ ਨੇ ਉਨਾਂ ਨੂੰ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਦੇ ਰਾਜੌਰੀ ਕਦਲ ਇਲਾਕੇ ‘ਚ ਅੱਤਵਾਦੀ ਟਿਕਾਣਾ ਬਣਾਉਣ ਲਈ ਕਿਹਾ ਸੀ | ਪੁਲਿਸ ਨੇ ਮਕਾਨ ਮਾਲਕ ਨੂੰ ਵੀ ਹਿਰਾਸਤ ‘ਚ ਲੈ ਲਿਆ ਹੈ, ਜਿਸ ਤੋਂ ਪੱੁਛਗਿੱਛ ਕੀਤੀ ਜਾ ਰਹੀ ਹੈ |