ਭੁਵਨੇਸ਼ਵਰ, 30 ਜਨਵਰੀ
ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ, ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਵੱਖ-ਵੱਖ ਖੇਤਰਾਂ ਦੇ ਪਤਵੰਤਿਆਂ ਨੇ ਅੱਜ ਮਰਹੂਮ ਨਬ ਕਿਸ਼ੋਰ ਦਾਸ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੂੰ ਝਾਰਸੁਗੁੜਾ ਜ਼ਿਲ੍ਹੇ ਦੇ ਬ੍ਰਜਰਾਜਨਗਰ ਕਸਬੇ ਵਿੱਚ ਕਥਿਤ ਤੌਰ ‘ਤੇ ਪੁਲੀਸ ਮੁਲਾਜ਼ਮ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਮੁੱਖ ਮੰਤਰੀ ਐਤਵਾਰ ਨੂੰ ਦੋ ਵਾਰ ਮੰਤਰੀ ਨੂੰ ਮਿਲਣ ਹਸਪਤਾਲ ਗਏ ਸਨ ਅਤੇ ਦਾਸ ਦੀ ਮੌਤ ਤੋਂ ਬਾਅਦ ਉਹ ਇਕ ਵਾਰ ਫਿਰ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਗਏ ਸਨ, ਜਿੱਥੇ ਸੋਮਵਾਰ ਸਵੇਰੇ ਉਨ੍ਹਾਂ ਦੀ ਦੇਹ ਰੱਖੀ ਗਈ ਸੀ।