ਸ੍ਰੀਨਗਰ, 23 ਮਾਰਚ (ਏਜੰਸੀ)- ਜੰਮੂ-ਕਸ਼ਮੀਰ ‘ਚ ਪਿਛਲੇ 24 ਘੰਟਿਆਂ ਦੌਰਾਨ ਮੌਸਮ ਆਮ ਤੌਰ ‘ਤੇ ਸਾਫ਼ ਰਿਹਾ | ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ 24 ਘੰਟਿਆਂ ‘ਚ ਆਮ ਤੌਰ ‘ਤੇ ਬੱਦਲ ਛਾਏ ਰਹਿਣ ਦੇ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, “ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਦੇ ਨਾਲ ਆਮ ਤੌਰ ‘ਤੇ ਬੱਦਲ ਛਾਏ ਰਹਿਣਗੇ।” ਸ੍ਰੀਨਗਰ ਵਿੱਚ ਅੱਜ ਘੱਟੋ-ਘੱਟ ਤਾਪਮਾਨ 5.2, ਪਹਿਲਗਾਮ ਵਿੱਚ 0.2 ਅਤੇ ਗੁਲਮਰਗ ਵਿੱਚ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੱਦਾਖ ਖੇਤਰ ਵਿੱਚ, ਦਰਾਸ ਕਸਬੇ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 7.1, ਕਾਰਗਿਲ ਵਿੱਚ 1.7 ਅਤੇ ਲੇਹ ਵਿੱਚ 4.6 ਹੇਠਾਂ ਦਰਜ ਕੀਤਾ ਗਿਆ। ਜੰਮੂ ਦਾ ਘੱਟੋ-ਘੱਟ ਤਾਪਮਾਨ 13.8, ਕਟੜਾ 11.3, ਬਟੋਤੇ 6.3, ਬਨਿਹਾਲ 4.2 ਅਤੇ ਭਦਰਵਾਹ 4.6 ਸੀ।