ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ ਦੀ ਵੱਡੀ ਸਾਜਿਸ਼ ਦਾ ਖੁਲਾਸਾ ਕੀਤਾ ਹੈ। ਸਾਲ 2023 ਦੀ ਸ਼ੁਰੂਆਤ ‘ਚ ਦਿੱਲੀ ਪੁਲਸ ਨੇ ਅੱਤਵਾਦੀ ਨੌਸ਼ਾਦ ਅਤੇ ਜਗਜੀਤ ਸਿੰਘ ਨੂੰ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ। ਸੂਤਰਾਂ ਮੁਤਾਬਕ ਅੱਤਵਾਦੀ ਨੌਸ਼ਾਦ ਅਤੇ ਜਗਜੀਤ ਨੂੰ ਦਿੱਲੀ ਦੇ ਲਾਲ ਕਿਲੇ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ‘ਤੇ ਗੋਲੀਬਾਰੀ ਕਰਨ ਦਾ ਕੰਮ ਮਿਲਿਆ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 10 ਮਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਬਜਰੰਗ ਦਲ ਦੇ ਆਗੂ ਅਤੇ ਹਰਿਦੁਆਰ ਵਿੱਚ ਸਾਧੂਆਂ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਗਈ ਸੀ। ਪੰਜਾਬ ਵਿੱਚ ਬਜਰੰਗ ਦਲ ਦੇ ਆਗੂ ਦੇ ਕਤਲ ਲਈ ਵੀ ਦੋ ਲੱਖ ਰੁਪਏ ਭੇਜੇ ਗਏ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਨੌਸ਼ਾਦ ਅਤੇ ਜਗਜੀਤ ਨੇ ਆਪਣੇ ਹੈਂਡਲਰ ਦਾ ਭਰੋਸਾ ਜਿੱਤਣ ਲਈ ਇੱਕ ਕਤਲ ਵੀ ਕੀਤਾ ਸੀ। ਦੋਵੇਂ ਦਿੱਲੀ ਤੋਂ ਹਿੰਦੂ ਲੜਕੇ ਰਾਜਾ ਨੂੰ ਅਗਵਾ ਕਰਕੇ ਦਿੱਲੀ ਦੀ ਭਲਸਵਾ ਡੇਅਰੀ ਲੈ ਗਏ। ਦੋਵਾਂ ਨੇ ਉਸ ਦਾ ਗਲਾ ਵੱਢ ਕੇ ਇਸ ਦੀ ਵੀਡੀਓ ਹੈਂਡਲਰ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਹੈਂਡਲਰ ਨੂੰ ਦੋਵਾਂ ‘ਤੇ ਭਰੋਸਾ ਹੋ ਗਿਆ। ਰਾਜੇ ਦੇ ਹੱਥ ‘ਤੇ ਭਗਵਾਨ ਸ਼ਿਵ ਦਾ ਟੈਟੂ ਬਣਵਾਇਆ ਗਿਆ ਸੀ।