ਨਵੀਂ ਦਿੱਲੀ, 19 ਮਾਰਚ
ਅਮਰੀਕਾ ਦੀ ਹਿੰਡਨਬਰਗ ਰਿਪੋਰਟ ਤੋਂ ਬਾਅਦ ਲੱਗੇ ਕਈ ਝਟਕਿਆਂ ਮਗਰੋਂ ਅਡਾਨੀ ਗਰੁੱਪ ਨੇ ਗੁਜਰਾਤ ਦੇ ਮੁੰਦਰਾ ਵਿਚ 34,900 ਕਰੋੜ ਰੁਪਏ ਦੇ ਪੈਟਰੋਕੈਮੀਕਲ ਪ੍ਰਾਜੈਕਟ ਦਾ ਕੰਮ ਰੋਕ ਦਿੱਤਾ ਹੈ। ਗਰੁੱਪ ਆਪਣੇ ਅਪਰੇਸ਼ਨ ਨੂੰ ਸੀਮਤ ਕਰਨ ਤੇ ਨਿਵੇਸ਼ਕਾਂ ਦੇ ਫ਼ਿਕਰਾਂ ਦਾ ਜਵਾਬ ਦੇਣ ‘ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਅਡਾਨੀ ਐਂਟਰਪ੍ਰਾਇਜ਼ਿਜ਼ ਲਿਮਟਿਡ ਨੇ 2021 ਵਿਚ ਪੂਰੀ ਮਾਲਕੀ ਵਾਲੀ ‘ਮੁੰਦਰਾ ਪੈਟਰੋਕੈਮ ਲਿਮਟਿਡ’ ਉਤੇ ਕੰਮ ਸ਼ੁਰੂ ਕੀਤਾ ਸੀ। ਇਸ ਤਹਿਤ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਗਰੀਨਫੀਲਡ ਕੋਲ-ਟੂ-ਪੀਵੀਸੀ ਪਲਾਂਟ ਸਥਾਪਿਤ ਕੀਤਾ ਜਾਣਾ ਹੈ। -ਪੀਟੀਆਈ