ਸਰੀ : ਫ਼ੀਫ਼ਾ ਵਰਲਡ ਕੱਪ 2026 ਲਈ ਵੈਨਕੂਵਰ ਦੇ ਮੇਜ਼ਬਾਨ ਸ਼ਹਿਰ ਵੱਜੋਂ ਦਾਵੇਦਾਰ ਹੋਣ ਦੀ ਪੁਸ਼ਟੀ ਹੋਣ ‘ਤੇ ਦੇ ਸੈਰ-ਸਪਾਟਾ, ਕਲਾ, ਸੱਭਿਆਚਾਰ ਅਤੇ ਖੇਡਾਂ ਦੀ ਮੰਤਰੀ ਮੈਲਨੀ ਮਾਰਕ ਨੇ ਕਿਹਾ ਕਿ ”ਮੈਂ ਬਹੁਤ ਉਤਸ਼ਾਹਤ ਹਾਂ ਕਿ ਫ਼ੀਫ਼ਾ ਨੇ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਦੀ ਫ਼ੀਫ਼ਾ ਵਰਲਡ ਕੱਪ 2026 ਲਈ ਵੈਨਕੂਵਰ ਦੀ ਮੇਜ਼ਬਾਨ ਸ਼ਹਿਰ ਵੱਜੋਂ ਦਾਵੇਦਾਰੀ ਦੀ ਪੁਸ਼ਟੀ ਕਰ ਦਿੱਤੀ ਹੈ।
ਫ਼ੀਫ਼ਾ ਵਰਲਡ ਕੱਪ ਦੁਨੀਆ ਵਿੱਚ ਸਭ ਤੋਂ ਵੱਡਾ ਇੱਕੋ ਇੱਕ ਖੇਡ ਸਮਾਗਮ ਹੈ। ਇਸ ਸਮਾਗਮ ਦੀ ਮੇਜ਼ਬਾਨੀ ਕਰਨਾ ਸੌਕਰ ਦੇ ਪ੍ਰਸੰਸਕਾਂ ਲਈ, ਸਾਡੇ ਸੈਰ-ਸਪਾਟਾ ਖੇਤਰ ਲਈ ਅਤੇ ਸਾਰੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਲਈ ਇੱਕ ਪੀੜ੍ਹੀ ਵਿੱਚ ਇੱਕੋ ਵਾਰ ਮਿਲਣ ਵਾਲਾ ਮੌਕਾ ਹੋਵੇਗਾ। ਪਿਛਲੇ ਸਾਲ, ਕੈਨੇਡਾ ਦੀ ਇਸਤ੍ਰੀਆਂ ਦੀ ਨੈਸ਼ਨਲ ਸੌਕਰ ਟੀਮ ਨੇ ਟੋਕੀਉ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ, ਪਿਛਲੇ ਮਹੀਨੇ ਸਾਡੀ ਪੁਰਸ਼ਾਂ ਦੀ ਨੈਸ਼ਨਲ ਟੀਮ ਨੇ ਫ਼ੀਫ਼ਾ ਵਰਲਡ ਕੱਪ ਕਤਰ 2022 ਵਿੱਚ ਸਥਾਨ ਹਾਸਲ ਕਰਨ ਲਈ ਕੁਆਲੀਫ਼ਾਈ ਕੀਤਾ, ਜੋ 1986 ਤੋਂ ਬਾਦ ਪਹਿਲੀ ਵਾਰ ਹੋਇਆ, ਅਤੇ ਪਿਛਲੇ ਹਫ਼ਤੇ ਸੰਸਾਰ-ਚੈਂਪੀਅਨ ਕ੍ਰਿਸਟੀਨ ਸਿਨਕਲੇਅਰ ਸੈਲੀਬ੍ਰੇਸ਼ਨ ਟੂਰ ਵਿੱਚ ਪ੍ਰਮੁਖ ਸਥਾਨ ਤੱਕ ਪਹੁੰਚੀ, ਜੋ ਇਸ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਬੀ ਸੀ ਪਲੇਸ ਸਟੇਡੀਅਮ ਵਿੱਚ ਹੋਣ ਵਾਲਾ ਸਭ ਤੋਂ ਵੱਡਾ ਸਮਾਗਮ ਸੀ। ਕੈਨੇਡਾ ਸੌਕਰ, ਬ੍ਰਿਟਿਸ਼ ਕੋਲੰਬੀਆ ਅਤੇ ਵੈਨਕੂਵਰ ਦਾ ਕਿਸਮਤ ਦੇ ਸਿਤਾਰੇ ਸਾਥ ਦੇ ਰਹੇ ਹਨ।
”ਅਸੀਂ ਮੇਜ਼ਬਾਨੀ ਕਰਨ ਲਈ ਦਾਵੇਦਾਰ ਸ਼ਹਿਰ ਬਣਨ ਦਾ ਮੌਕਾ ਮਿਲਣ ਦੀ ਕਦਰ ਕਰਦੇ ਹਾਂ ਅਤੇ ਇਸ ਮੁਢਲੇ ਪੜਾਅ ਤੱਕ ਪਹੁੰਚਣ ਲਈ ਅਸੀਂ ਆਪਣੇ ਭਾਈਵਾਲਾਂ ਨਾਲ ਮਿਲ ਕੇ ਸਖ਼ਤ ਮਿਹਨਤ ਕੀਤੀ ਹੈ। ਅਸੀਂ ਆਪਣੇ ਭਾਈਵਾਲਾਂ ਦੀ ਸ਼ਲਾਘਾ ਕਰਦੇ ਹਾਂ, ਜਿਸ ਵਿੱਚ ਸਿਟੀ ਔਫ਼ ਵੈਨਕੂਵਰ, ਵਾਈ ਵੀ ਆਰ, ਪੈਵਕੋ, ਡੈਸਟੀਨੇਸ਼ਨ ਬੀ ਸੀ ਦੇ ਨਾਲ ਨਾਲ ਮੇਜ਼ਬਾਨ ਫ਼ਸਟ ਨੇਸ਼ਨਜ਼ ਵੀ ਸ਼ਾਮਲ ਹੈ। ਅਜਿਹੇ ਵੱਡੇ ਪੱਧਰ ਦੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਭਾਈਵਾਲੀਆਂ ਬੇਹੱਦ ਜ਼ਰੂਰੀ ਹੁੰਦੀਆਂ ਹਨ ਅਤੇ ਮਿਲ ਜੁਲ ਕੇ ਕੰਮ ਕਰਨ ਨਾਲ ਇਸ ਬੀਫ਼ੈਨ ਆਈ ਡੀ ਲਈ ਅਸੀਂ ਸਮੂਹਕ ਤੌਰ ‘ਤੇ ਆਪਣੀ ਬਿਹਤਰੀਨ ਕਾਰਗੁਜ਼ਾਰੀ ਦਿਖਾ ਸਕੇ ਹਾਂ। ਸਾਡਾ ਟੀਚਾ ਹੈ, ਅਤੇ ਜੋ ਹਮੇਸ਼ਾ ਰਹੇਗਾ ਕਿ ਇਨ੍ਹਾਂ ਖੇਡਾਂ ਨੂੰ ਅਜਿਹੇ ਢੰਗ ਨਾਲ ਕਰਾਇਆ ਜਾਵੇ, ਜਿਸ ਨਾਲ ਸਾਰੇ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੂੰ ਇਸ ਸਮਾਗਮ ਤੋਂ ਵੱਧ ਤੋਂ ਵੱਧ ਫ਼ਾਇਦਾ ਹੋਵੇ।”ਬੀ ਸੀ ਅਤੇ ਬਾਕੀ ਦੀ ਦੁਨੀਆ ਇਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਪ੍ਰੀਮੀਅਰ ਨੇ ਮੈਨੂੰ ਕੋਵਿਡ-19 ਦੇ ਪ੍ਰਭਾਵਾਂ ਤੋਂ ਮੁੜ-ਬਹਾਲੀ ਰਾਹੀਂ ਸੈਰ-ਸਪਾਟਾ ਅਤੇ ਖੇਡਾਂ ਨੂੰ ਮਜ਼ਬੂਤ ਬਣਾਉਣ ਲਈ ਆਦੇਸ਼-ਪੱਤਰ ਦਿੱਤਾ ਹੈ। ਫ਼ੀਫ਼ਾ ਵਰਲਡ ਕੱਪ 2026 ਦੀ ਮੇਜ਼ਬਾਨੀ ਕਰਨਾ ਵੈਨਕੂਵਰ ਦੇ ਸੈਰ-ਸਪਾਟਾ ਉਦਯੋਗ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ, ਜਦ ਕਿ ਇਹ ਦੋ ਸਾਲ ਦੀਆਂ ਹੈਰਾਨੀਜਨਕ ਚੁਣੌਤੀਆਂ ਤੋਂ ਉਭਰ ਰਿਹਾ ਹੈ।
”ਹਰ ਚਾਰ ਸਾਲ ਬਾਦ 3.5 ਬਿਲੀਅਨ ਤੋਂ ਵੱਧ ਲੋਕ ਵਰਲਡ ਕੱਪ ਵੇਖਦੇ ਹਨ। ਇੱਕ ਮੇਜ਼ਬਾਨ ਸ਼ਹਿਰ ਬਣਨ ਨਾਲ ਅਤੇ ਬੀ ਸੀ ਨੂੰ ਵਿਸ਼ਵ ਪੱਧਰ ‘ਤੇ ਉਜਾਗਰ ਕਰਨ ਨਾਲ ਇੱਕ ਵਾਰੀ ਫ਼ੇਰ ਪੂਰੀ ਦੁਨੀਆ ਵਿੱਚੋਂ ਸੈਲਾਨੀ ਇੱਥੇ ਆਉਣ, ਠਹਿਰਣ ਅਤੇ ਖੇਡਣ ਕੁੱਦਣ ਲਈ ਪ੍ਰੇਰਿਤ ਹੋਣਗੇ। ਸਾਡੇ ਕੋਲ ਇੱਕ ਵਿਸ਼ਵ-ਪੱਧਰੀ ਸਟੇਡੀਅਮ ਹੈ, ਸਿਖਲਾਈ ਲਈ ਸ਼ਾਨਦਾਰ ਸਹੂਲਤਾਂ ਹਨ ਅਤੇ ਸਥਾਪਤ ਬੁਨਿਆਦੀ ਢਾਂਚਾ ਹੈ ਜੋ ਫ਼ੀਫ਼ਾ ਦੀ ਮੇਜ਼ਬਾਨੀ ਕਰਨ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ, ਅਤੇ ਜੋ ਸਾਰੇ ਦਾ ਸਾਰਾ ਵੈਨਕੂਵਰ ਨੂੰ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਬਣਾਉਂਦਾ ਹੈ।