ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਹੋਈ ਲੀਕ

ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਹੋਈ ਲੀਕ

ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਤੇਲਗੂ ਵਿੱਚ ਤਾਮਿਲਰੌਕਰਸ ‘ਤੇ ਡਾਊਨਲੋਡ ਕਰਨ ਲਈ ਆਨਲਾਈਨ ਲੀਕ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਮਹਿਤਾਬ ਵਿਰਕ, ਤਨਵੀ ਨਾਗੀ, ਨਿਰਮਲ ਰਿਸ਼ੀ, ਨੀਸ਼ਾ ਬਾਨੋ, ਅਨਿਤਾ ਦੇਵਗਨ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਸਟਾਰਰ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਨੂੰ ਤਾਮਿਲਰੋਕਰਜ਼ ‘ਤੇ ਮੁਫ਼ਤ ਡਾਊਨਲੋਡ ਕਰਨ ਲਈ ਆਨਲਾਈਨ ਲੀਕ ਕੀਤਾ ਗਿਆ ਹੈ। 
ਦੱਸ ਦਈਏ ਮਹਿਤਾਬ ਵਿਰਕ ਤੇ ਤਨਵੀ ਨਾਗੀ ਸਟਾਰਰ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਜੋ ਕਿ 22 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਹੈ। ਦਰਸ਼ਕਾਂ ਵੱਲੋਂ ਪਰਿਵਾਰਕ ਰਿਸ਼ਤਿਆਂ ਉੱਤੇ ਬਣੀ ਇਸ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਅਸਲ ਭਾਰਤ ਵਿੱਚ ਪਾਇਰੇਸੀ ਗੈਰ-ਕਾਨੂੰਨੀ ਹੈ ਪਰ ਨਵੀਨਤਮ ਫਿਲਮਾਂ ਆਨਲਾਈਨ ਲੀਕ ਹੋ ਜਾਂਦੀਆਂ ਹਨ। ਇਸੇ ਤਰ੍ਹਾਂ, ‘ਨੀ ਮੈਂ ਸੱਸ ਕੁੱਟਣੀ’ ਪੂਰੀ ਫ਼ਿਲਮ ਦਾ ਲਿੰਕ ਹੋਰ ਕਈ ਪਾਇਰੇਸੀ ਵੈੱਬਸਾਈਟਾਂ ਦੇ ਨਾਲ ਤਮਿਲ ਰਾਕਰਸ, ਟੈਲੀਗ੍ਰਾਮ ਅਤੇ ਫਿਲਮੀਵੈਪ ‘ਤੇ ਮੁਫਤ ਡਾਊਨਲੋਡ ਕਰਨ ਲਈ ਆਨਲਾਈਨ ਲੀਕ ਕੀਤਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਪੰਜਾਬੀ ਫ਼ਿਲਮ ਪਾਇਰੇਸੀ ਦਾ ਸ਼ਿਕਾਰ ਹੋਈ ਹੋਵੇ। ‘ਗਲਵੱਕੜੀ’, ‘ਮੈਂ ਤੇ ਬਾਪੂ’ ਵਰਗੀਆਂ ਨਵੀਨਤਮ ਪੰਜਾਬੀ ਫਿਲਮਾਂ ਵੀ ਆਨਲਾਈਨ ਲੀਕ ਹੋਈਆਂ ਸਨ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਫ਼ਿਲਮਾਂ ਰਿਲੀਜ਼ ਹੋਣ ਦੇ ਕੁਝ ਦਿਨਾਂ ਬਾਅਦ ਹੀ ਆਨਲਾਈਨ ਲੀਕ ਹੋ ਜਾਂਦੀ ਹੈ। ਅਜਿਹੇ ਹੋਣ ਕਰਕੇ ਇਹ ਫ਼ਿਲਮ ਦੇ ਬਾਕਸ ਆਫ਼ਿਸ ਕਲੈਕਸ਼ਨ ਨੂੰ ਪ੍ਰਭਾਵਿਤ ਕਰਦੀ ਹੈ।

Leave a Reply

Your email address will not be published.