ਫ਼ਰਾਰ ਨਹੀਂ ਸੀ, ਚੰਨੀ ਤੇ ਰੰਧਾਵਾ ਨੂੰ ਪਤਾ ਸੀ ਮੈਂ ਕਿੱਥੇ ਹਾਂ, ਪੜ੍ਹੋ ਮਜੀਠੀਆ ਨੇ ਹੋਰ ਕੀ ਕਿਹਾ

Home » Blog » ਫ਼ਰਾਰ ਨਹੀਂ ਸੀ, ਚੰਨੀ ਤੇ ਰੰਧਾਵਾ ਨੂੰ ਪਤਾ ਸੀ ਮੈਂ ਕਿੱਥੇ ਹਾਂ, ਪੜ੍ਹੋ ਮਜੀਠੀਆ ਨੇ ਹੋਰ ਕੀ ਕਿਹਾ
ਫ਼ਰਾਰ ਨਹੀਂ ਸੀ, ਚੰਨੀ ਤੇ ਰੰਧਾਵਾ ਨੂੰ ਪਤਾ ਸੀ ਮੈਂ ਕਿੱਥੇ ਹਾਂ, ਪੜ੍ਹੋ ਮਜੀਠੀਆ ਨੇ ਹੋਰ ਕੀ ਕਿਹਾ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨਹੀਂ ਹੋਈ ਬਲਕਿ ਸਾਜ਼ਿਸ਼ ਰਚੀ ਗਈ।

ਪੁਲਿਸ ਬਲ ਦਾ ਮੁਕੰਮਲ ਸਿਆਸੀਕਰਨ ਹੋਣ ਕਾਰਨ ਡੀਜੀਪੀ ਚਟੋਪਾਧਿਆਏ ਨੇ ਪ੍ਰਧਾਨ ਮੰਤਰੀ ਮੋਦੀ ਦੀ ਹਾਲੀਆ ਫਿਰੋਜ਼ਪੁਰ ਰੈਲੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਹ ਇਕ ਯੋਜਨਾਬੱਧ ਸਾਜ਼ਿਸ਼ ਸੀ, ਜੋ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਰਚੀ ਗਈ ਤੇ ਇਸ ’ਚ ਖ਼ੁਦ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਮੁੱਖ ਸਾਜ਼ਿਸ਼ਕਰਤਾ ਸਨ। ਉਧਰ, ਡਰੱਗਜ਼ ਮਾਮਲੇ ’ਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਗ਼ਾਇਬ ਹੋਣ ਬਾਰੇ ਸਫ਼ਾਈ ਦਿੰਦੇ ਹੋਏ ਮਜੀਠੀਆ ਨੇ ਕਿਹਾ, ‘ਮੈਂ ਫ਼ਰਾਰ ਨਹੀਂ ਹੋਇਆ ਸੀ, ‘ ਚੰਨੀ ਤੇ ਰੰਧਾਵਾ ਨੂੰ ਪਤਾ ਸੀ ਕਿ ਮੈਂ ਕਿੱਥੇ ਹਾਂ।ਪਹਿਲਾਂ ਕਾਰਜਕਾਰੀ ਡੀਜੀਪੀ ਚਟੋਪਾਧਿਆਏ ’ਤੇ ਵਰ੍ਹਦੇ ਹੋਏ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਯੋਗ ਨਾਲ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਉੱਚ ਅਹੁਦੇ ’ਤੇ ਬਿਠਾਇਆ ਤੇ ਉਨ੍ਹਾਂ ਆਪਣੇ ਗ਼ੈਰ-ਜ਼ਿੰਮੇਵਾਰੀ ਵਾਲੇ ਰਵੱਈਏ ਨਾਲ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਮਜੀਠੀਆ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੁੱਦੇ ’ਤੇ ਮੁੱਖ ਮੰਤਰੀ ਦੀ ਨਿੰਦਾ ਕੀਤੀ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਦੇਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੂੰ ਹਾਰ ਪਹਿਨਾਉਣ ਆਏ ਲੋਕਾਂ ਨੇ ਉਨ੍ਹਾਂ ਦੀ ਕਿਵੇਂ ਹੱਤਿਆ ਕਰ ਦਿੱਤੀ ਸੀ।ਡਰੱਗਜ਼ ਮਾਮਲੇ ’ਚ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ, ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਨੂੰ ਝੂਠੇ ਮਾਮਲੇ ’ਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸੱਚਾਈ ਦੀ ਜਿੱਤ ਹੋਈ। ਉਨ੍ਹਾਂ ਸੂਬੇ ਦੇ ਇਕ ਪੁਲਿਸ ਮੁਖੀ, ਐੱਸਐੱਸਪੀ ਤੇ ਕਈ ਹੋਰ ਪੁਲਿਸ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਗ਼ੈਰ-ਕਾਨੂੰਨੀ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਸਰਕਾਰ ਦੇ ਨਾਜਾਇਜ਼ ਹੁਕਮਾਂ ਦੀ ਪਾਲਣਾ ਕਰਨ ਦੀ ਬਜਾਇ ਆਪਣਾ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨੇ ਤੋਂ ਕਾਂਗਰਸ ਨੇ ਸਿਰਫ ਬਦਲਾਖੋਰੀ ਦੀ ਰਾਜਨੀਤੀ ਹੀ ਕੀਤੀ ਹੈ। ਸੂਬੇ ਦੇ ਇਤਿਹਾਸ ’ਚ ਪਹਿਲਾਂ ਕਦੇ ਵੀ ਏਨੇ ਘੱਟ ਸਮੇਂ ਲਈ ਤਿੰਨ ਡੀਜੀਪੀ ਤੇ ਬਿਊਰੋ ਆਫ ਇਨਵੈਸਟੀਗੇਸ਼ਨ (ਬੀਓਆਈ) ਦੇ ਚਾਰ ਨਿਰਦੇਸ਼ਕਾਂ ਨੂੰ ਨਹੀਂ ਬਦਲਿਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਰੰਧਾਵਾ ਨੇ ਉਨ੍ਹਾਂ ਨੂੰ ਝੂਠੇ ਮਾਮਲੇ ’ਚ ਫਸਾਉਣ ਲਈ ਰੋਜ਼ਾਨਾਂ ਮੀਟਿੰਗਾਂ ਕੀਤੀ। ਇੱਥੋਂ ਤਕ ਕਿ ਇਸ ਖੇਤਰ ’ਚ ਡਰੱਗਜ਼ ਦੇ ਖ਼ਤਰੇ ਦੇ ਮੁੱਦੇ ’ਤੇ ਜਨਹਿੱਤ ਪਟੀਸ਼ਨ ’ਤੇ ਮੇਰੇ ਖ਼ਿਲਾਫ਼ ਝੂਠਾ ਮਾਮਲਾ ਦਰਜ ਕਰਨ ਤੋਂ ਭੱਜ ਗਈ, ਜੋ ਡੀਜੀਪੀ ਐੱਸ ਚਟੋਪਾਧਿਆਏ ਦੇ ਹੁਕਮ ’ਤੇ ਕੀਤਾ ਗਿਆ ਸੀ, ਜਿਨ੍ਹਾਂ ਨੂੰ ਖ਼ਾਸ ਕਰਕੇ ਇਸੇ ਮਕਸਦ ਲਈ ਲਿਆਂਦਾ ਗਿਆ ਸੀ। 

Leave a Reply

Your email address will not be published.