ਖ਼ਾਸ ਹੈ ਭਾਰਤ ਦਾ 180 ਸਾਲ ਪੁਰਾਣਾ ਬੇਸ ਕੈਂਪ, ਚੀਨ-ਪਾਕਿਸਤਾਨ ਤੇ ਹਰ ਵੇਲੇ ਰਹਿੰਦੀ ਹੈ ਨਜ਼ਰ

ਅੰਬਾਲਾ ਦਾ ਇਤਿਹਾਸ ਬੇਸ਼ੱਕ 180 ਸਾਲ ਪੁਰਾਣਾ ਹੈ, ਪਰ ਆਧੁਨਿਕ ਭਾਰਤ ਦਾ ਸਭ ਤੋਂ ਦਮਦਾਰ ਥਲ ਸੈਨਾ ਦਾ ਬੇਸ ਅੰਬਾਲਾ ਹੀ ਹੈ।

ਅੰਬਾਲਾ ’ਚ ਖੜਗ ਕੋਰ ਵੀ ਤੈਨਾਤ ਹੈ ਜਿਸ ਨੇ ਭਾਰਤ-ਪਾਕਿ ਯੁੱਧ 1971 ’ਚ ਬੰਗਲਾਦੇਸ਼ ਦੇ ਗਠਨ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇੰਨਾਂ ਹੀ ਨਹੀਂ ਕਈ ਮੌਕਿਆਂ ’ਤੇ ਜਦ ਦੇਸ਼ ਦੀ ਸੈਨਾ ਨੂੰ ਅਲਰਟ ਰੱਖਿਆ ਗਿਆ, ਤਾਂ ਅੰਬਾਲਾ ਦੇ ਜਵਾਨ ਵੀ ਹਰ ਸਮੇਂ ਇੱਥੋਂ ਜਾਣ ਲਈ ਤਿਆਰ ਰਹੇ ਹਨ। ਭਾਰਤ-ਪਾਕਿ, ਭਾਰਤ- ਚੀਨ ਯੁੱਧ ਦੀ ਗੱਲ ਕਰੀਏ ਤਾਂ ਕਈ ਜਵਾਨ ਸ਼ਹੀਦ ਹੋਏ ਹਨ। ਅੰਬਾਲਾ ਥਲ ਸੈਨਾ ਦੇ ਨਾਲ-ਨਾਲ ਵਾਯੂ ਸੈਨਾ ਦਾ ਵੀ ਵੱਡਾ ਬੇਸ ਹੈ। ਥਲ ਸੈਨਾ ਦੀਆਂ ਕਈ ਯੂਨਿਟਾਂ ਸਮੇਂ-ਸਮੇਂ ’ਤੇ ਮੂਵ ਕਰਦੀਆਂ ਰਹਿੰਦੀਆਂ ਹਨ। ਅੰਬਾਲਾ ਰਣਨੀਤੀ ਦੇ ਹਿਸਾਬ ਨਾਲ ਬਹੁਤ ਮਹੱਤਵਪੂਰਨ ਹੈ।

ਇਸ ਤਰ੍ਹਾਂ ਬਣਿਆ ਆਰਮੀ ਬੇਸ

ਸਾਲ 1842 ’ਚ ਅੰਗ੍ਰੇਜ ਫ਼ੌਜ ਇਕ ਅਜਿਹੀ ਛਾਉਣੀ ਦੀ ਭਾਲ ’ਚ ਸੀ, ਜਿੱਥੋਂ ਉੱਤਰ ਭਾਰਤ ਨੂੰ ਕੰਟਰੋਲ ਕੀਤਾ ਦਾ ਸਕੇ। ਇਸ ਲਈ ਪੰਜਾਬ ਦਾ ਸਰਹਿੰਦ ਚੁਣਿਆ ਸੀ। ਹਾਲਾਂਕਿ ਕਰਨਾਲ ’ਚ ਵੀ ਪੜਾਅ ਬਣਾਇਆ ਗਿਆ ਸੀ, ਪਰ ਇਸ ਤੋਂ ਬਾਅਦ ਅੰਬਾਲਾ ਛਾਉਣੀ ’ਚ ਪੜਾਅ ਬਣਾਇਆ ਗਿਆ। ਇੱਥੇ ਕੁਝ ਦੇਰ ਰੁਕਣ ਤੋਂ ਬਾਅਦ ਸਰਹਿੰਦ ਚਲੇ ਗਏ। ਪਰ ਅੰਬਾਲਾ ਦੀ ਜਲਵਾਯੂ ਇਸ ਤਰ੍ਹਾਂ ਰਾਸ ਆਈ ਕਿ ਅੰਬਾਲਾ ਨੂੰ ਹੀ ਆਪਣਾ ਬੇਸ ਬਣਾ ਲਿਆ ਗਿਆ। ਇਸ ਤੋਂ ਬਾਅਦ ਸੈਨਾ ਦੀ ਰਣਨੀਤੀ ਤਿਆਰ ਕਰਨ ’ਚ ਅੰਬਾਲਾ ਦਾ ਮੁੱਖ ਰੋਲ ਰਿਹਾ ਹੈ।

ਅੰਬਾਲਾ ’ਚ ਤੈਨਾਤ ਹੈ ਘਾਤਕ ਖੜਗਾ ਕੋਰ

ਸਾਲ 1971 ’ਚ ਭਾਰਤ-ਪਾਕਿ ਲੜਾਈ ਤੋਂ ਕਰੀਬ ਦੋ ਮਹੀਨੇ ਪਹਿਲਾਂ ਲੈਫ਼ਟੀਨੈਂਟ ਜਨਰਲ ਟੀਐੱਨ ਰੇਨਾ ਨੇ ਬੰਗਾਲ ’ਚ ਖੜਗਾ ਕੋਰ ਦੀ ਸਥਾਪਨਾ ਕੀਤੀ ਸੀ। ਇਸ ਲੜਾਈ ’ਚ ਪਾਕਿਸਤਾਨ ਦੋ ਧਿਰਾਂ ’ਚ ਵੰਡਿਆ ਗਿਆ ਸੀ, ਜਿਸ ’ਚ ਖੜਗਾ ਕੋਰ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। 1985 ’ਚ ਖੜਗਾ ਕੋਰ ਨੂੰ ਅੰਬਾਲਾ ’ਚ ਤੈਨਾਤ ਕਰ ਦਿੱਤਾ ਗਿਆ।

ਦੁੱਗਣੀ ਹੋ ਗਈ ਹੈ ਅੰਬਾਲਾ ਦੀ ਸੈਨਿਕ ਤਾਕਤ

ਅੰਬਾਲਾ ’ਚ ਥਲ ਸੈਨਾ ਦਾ ਬੇਸ ਹੈ ਤਾਂ ਵਾਯੂ ਸੈਨਾ ਦਾ ਬੇਸ ਵੀ ਅੰਬਾਲਾ ਕੈਂਟ ਹੀ ਹੈ। ਇਸੇ ਵਾਯੂ ਸੈਨਾ ਬੇਸ ’ਚ ਫਰਾਂਸ ਤੋਂ ਮਿਲੇ ਆਧੁਨਿਕ ਫਾਈਟਰ ਪਲੇਨ ਰਾਫੇਲ ਦੀ ਸਕਵਾਈਨ ਗੋਲਡਨ ਐਰੋ ਤੈਨਾਤ ਹੈ। ਬੀਤੇ ਸਾਲ ਥਲ ਸੈਨਾ ਤੇ ਵਾਯੂ ਸੈਨਾ ’ਚ ਹੋਈ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਕਿ ਭਾਰਤ ਦੇ ਹਰ ਆਪਰੇਸ਼ਨ ’ਚ ਦੋਵੇਂ ਸੈਨਾਵਾਂ ਮਿਲ ਕੇ ਕੰਮ ਕਰਨਗੀਆਂ। ਅਜਿਹੇ ’ਚ ਅੰਬਾਲਾ ਦੀ ਸੈਨਿਕ ਤਾਕਤ ’ਚ ਵਾਧਾ ਹੋਇਆ ਹੈ।

ਸੈਨਾ ਖੇਤਰ ’ਚ ਲੱਗੇ ਜਵਾਨਾਂ ਦੇ ਚਿੱਤਰ ਪੈਦਾ ਕਰਦੇ ਹਨ ਜੋਸ਼

ਅੰਬਾਲਾ ਕੈਂਟ ਦੇ ਆਰਮੀ ਖੇਤਰ ’ਚ ਉਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਸੜਕਾਂ ਦੇ ਕਿਨਾਰਿਆਂ ’ਤੇ ਲਗਾਈਆਂ ਗਈਆਂ ਹਨ, ਜੋ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਤਸਵੀਰਾਂ ਦੇ ਨਾਲ ਉਨ੍ਹਾਂ ਦੇ ਨਾਮ ਤੇ ਅਹੁੱਦੇ ਵੀ ਲਿਖੇ ਗਏ ਹਨ। ਇਸ ਤੋਂ ਇਲਾਵਾ ਸ਼ਹੀਦਾਂ ਦੇ ਨਾਮ ’ਤੇ ਅੰਬਾਲਾ ਕੈਂਟ ’ਚ ਚੌਂਕ ਵੀ ਬਣਾਏ ਗਏ ਹਨ।

Leave a Reply

Your email address will not be published. Required fields are marked *