ਖ਼ਤਰੇ ਚ, ਬ੍ਰਿਟੇਨ ਦੇ PM ਦੀ ਕੁਰਸੀ

ਬਿ੍ਟੇਨ ’ਚ ਲਾਕਡਾਊਨ ਦੌਰਾਨ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ’ਚ ਪਾਰਟੀ ਕਰਵਾਉਣ ਕਾਰਨ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਲੋਚਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ।

ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਲੱਗੇ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਹੁਣ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਉੱਠ ਰਹੀ ਹੈ। ‘ਦ ਡੇਲੀਗ੍ਰਾਫ’ ਅਖ਼ਬਾਰ ਮੁਤਾਬਕ, ਇਹ ਪਾਰਟੀ 17 ਅਕਤੂਬਰ, 2021 ਨੂੰ ਹੋਈ ਸੀ ਜਿਸ ਵਿਚ ਸ਼ਾਮਲ ਕਰੀਬ 30 ਲੋਕਾਂ ਨੇ ਸ਼ਰਾਬ ਪੀਤੀ ਸੀ ਅਤੇ ਸੰਗੀਤ ਦੀਆਂ ਧੁਨਾਂ ’ਤੇ ਡਾਂਸ ਕੀਤਾ ਸੀ। ਇਸ ਦੌਰਾਨ ਪੂਰੇ ਬਿ੍ਰਟੇਨ ’ਚ ਘਰ ਦੇ ਅੰਦਰ ਜਾਂ ਕਿਸੇ ਵੀ ਕੰਪਲੈਕਸ ’ਚ ਭੀੜ-ਭਾੜ ਵਾਲਾ ਪ੍ਰੋਗਰਾਮ ਕਰਨ ’ਤੇ ਰੋਕ ਲੱਗੀ ਹੋਈ ਸੀ। ਇਸ ਪਾਰਟੀ ਦੀ ਚਰਚਾ ਇਸ ਲਈ ਵੀ ਸਰਗਰਮ ਹੈ ਕਿਉਂਕਿ ਇਹ ਪਾਰਟੀ ਡਿਊਕ ਆਫ ਐਡਿਨਬਰਗ ਪਿ੍ਰੰਸ ਫਿਲਿਪ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਦੀ ਰਾਤ ’ਚ ਹੋਈ ਸੀ।

ਇਹ ਉਹ ਸਮਾਂ ਸੀ ਜਦੋਂ ਪੂਰਾ ਕਿੰਗਡਮ ਸ਼ੋਕ ਵਿਚ ਡੁੱਬਿਆ ਹੋਇਆ ਸੀ ਅਤੇ ਬਿ੍ਰਟੇਨ ਦਾ ਸ਼ਾਹੀ ਪਰਿਵਾਰ ਵੀ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰ ਰਿਹਾ ਸੀ। ਇੱਥੋਂ ਤਕ ਕਿ ਮਹਾਰਾਣੀ ਐਲਿਜ਼ਾਬੈੱਥ (ਦੂਜੀ) ਵੀ ਸਰੀਰਕ ਦੂਰੀ ਦੇ ਨਿਯਮ ਦਾ ਪਾਲਣ ਕਰਦੇ ਹੋਏ ਆਪਣੇ ਪਤੀ ਦੇ ਅੰਤਿਮ ਸੰਸਕਾਰ ਦੇ ਮੌਕੇ ’ਤੇ ਸਭ ਤੋਂ ਵੱਖਰੀ ਬੈਠੀ ਸੀ। ਅਜਿਹੇ ਸ਼ੋਕ ਦੇ ਮਾਹੌਲ ’ਚ ਰਿਹਾਇਸ਼ ’ਚ ਪਾਰਟੀ ਹੋਣ ਨਾਲ ਜੌਨਸਨ ਨੈਤਿਕਤਾ ਦੇ ਸਵਾਲਾਂ ਨਾਲ ਵੀ ਜੂਝ ਰਹੇ ਹਨ। ਪ੍ਰਧਾਨ ਮੰਤਰੀ ਰਿਹਾਇਸ਼ ’ਚ ਲਾਕਡਾਊਨ ਦੌਰਾਨ ਇਕ ਪਾਰਟੀ ਹੋਰ ਵੀ ਹੋਈ ਸੀ।

ਰਿਸ਼ੀ ਸੁਨਕ ਬਣ ਸਕਦੇ ਹਨ ਪੀਐੱਮ

ਬਿ੍ਰਟੇਨ ’ਚ ਪ੍ਰਧਾਨ ਮੰਤਰੀ ਜੌਨਸਨ ਦੇ ਅਸਤੀਫ਼ੇ ਦੀ ਮੰਗ ਦੇ ਜ਼ੋਰ ਫੜਨ ਦੇ ਨਾਲ ਹੀ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦੇ ਉਨ੍ਹਾਂ ਦਾ ਸਥਾਨ ਲੈਣ ਦੀ ਸੰਭਾਵਨਾ ਵੀ ਮਜ਼ਬੂਤ ਹੋ ਰਹੀ ਹੈ। ਯੂਰਪੀ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਅਤੇ ਕੋਰੋਨਾ ਇਨਫੈਕਸ਼ਨ ਕਾਲ ’ਚ ਸੁਨਕ ਨੇ ਜਿਸ ਤਰ੍ਹਾਂ ਨਾਲ ਬਿ੍ਰਟੇਨ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ, ਉਸ ਤੋਂ ਸਰਕਾਰ ਅਤੇ ਕੰਜਰਵੇਟਿਵ ਪਾਰਟੀ ਵਿਚ ਉਨ੍ਹਾਂ ਦਾ ਕੱਦ ਵਧਿਆ ਹੈ। ਉਹ ਜੌਨਸਨ ਦੇ ਵੀ ਵਿਸ਼ਵਾਸਪਾਤਰ ਹਨ ਅਤੇ ਗ਼ੈਰ ਵਿਵਾਦਤ ਅਕਸ ਵਾਲੇ ਸਿਆਸੀ ਵਿਅਕਤੀ ਹਨ। ਦੱਸਣਯੋਗ ਹੈ ਕਿ ਸੁਨਕ ਭਾਰਤ ਦੀ ਦਿੱਗਜ ਆਈਟੀ ਕੰਪਨੀ ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਹਨ। ਵੈਸੇ ਜੌਨਸਨ ਸਰਕਾਰ ’ਚ ਪ੍ਰਭਾਵਸ਼ਾਲੀ ਮੰਤਰੀ ਦੇ ਰੂਪ ਵਿਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਕੈਬਨਿਟ ਮੰਤਰੀ ਆਲੋਕ ਸ਼ਰਮਾ ਵੀ ਸ਼ਾਮਲ ਹਨ।

Leave a Reply

Your email address will not be published. Required fields are marked *