ਖ਼ਤਰੇ ਚ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਜਾਨ, ਗੈਂਗਸਟਰ ਦੇ ਰਹੇ ਮਾਰਨ ਦੀ ਧਮਕੀ

ਖ਼ਤਰੇ ਚ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਜਾਨ, ਗੈਂਗਸਟਰ ਦੇ ਰਹੇ ਮਾਰਨ ਦੀ ਧਮਕੀ

ਚੰਡੀਗੜ : ਮਸ਼ਹੂਰ ਪੰਜਾਬੀ ਸਿੰਗਰ ਮਨਕੀਰਤ ਔਲਖ ਨੂੰ ਗੈਂਗਸਟਰਾਂ ਤੋਂ ਧਮਕੀ ਮਿਲੀ ਹੈ।

ਇਸ ਧਮਕੀ ਨੂੰ ਫਿਰੌਤੀ ਮੰਗਣ ਤੇ ਹਥਿਆਰ ਵਾਲੇ ਗੀਤ ਨਾ ਗਾਉਣ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਗੈਂਗਸਟਰਾਂ ਦੇ ਕੁਝ ਗੁਰਗੇ ਕਾਬੂ ਕੀਤੇ ਸਨ। ਉਨ੍ਹਾਂ ਤੋਂ ਪੁੱਛ-ਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ, ਜਿਸ ਵਿੱਚ ਕਿਤੇ ਵੀ ਉਸ ਦੇ ਸ਼ੋਅ ਵਿੱਚ ਹਮਲੇ ਦੀ ਸਾਜ਼ਿਸ਼ ਰਚਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਬਾਅਦ ਸਿੰਗਰ ਔਲਖ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਖੁਲਾਸੇ ਤੋਂ ਬਾਅਦ ਸਿੰਗਰ ਔਲਖ ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਸਕਦੇ ਹਨ। ਔਲਖ ਤੋਂ ਇਲਾਵਾ 3 ਹੋਰ ਸਿੰਗਰ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ। ਮਨਕੀਰਤ (27) ਮੂਲ ਤੌਰ ‘ਤੇ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਬਹਿਬਲਪੁਰ ਦਾ ਰਹਿਣ ਵਾਲਾ ਹੈ।

ਆਪਣੀ ਟੀਨ ਏਜ ਵਿੱਚ ਮਨਪ੍ਰੀਤ ਕਬੱਡੀ ਖਿਡਾਰੀ ਹੋਣ ਦੇ ਨਾਲ-ਨਾਲ ਪਹਿਲਵਾਨ ਵੀ ਸੀ। ਇਸੇ ਕਰਕੇ ਉਸ ਨੂੰ ਮਨੀ ਪਹਿਲਵਾਨ ਦਾ ਨਿਕ ਨੇਮ ਵੀ ਮਿਲਿਆ। ਕਾਲਜ ਦੇ ਯੂਥ ਫੈਸਟ ਵਿੱਚ ਉਸ ਦੇ ਗਾਣੇ ਨੂੰ ਸੁਣ ਕੇ ਦੋਸਤਾਂ ਨੇ ਸਿੰਗਿੰਗ ਨੂੰ ਕਰੀਅਰ ਵਜੋਂ ਚੁਣਨ ਲਈ ਪ੍ਰੇਰਿਤ ਕੀਤਾ। ਪੰਜਾਬੀ ਸਿੰਗਰ ਵਜੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਉਹ ਮੋਹਾਲੀ ਵਿੱਚ ਰਹਿੰਦਾ ਹੈ।

ਦੱਸ ਦੇਈਏ ਕਿ ਮਨਕੀਰਤ ਔਲਖ ਦੇ ਕਰੀਬੀ ਵਿੱਕੀ ਮਿੱਡੂਖੇੜਾ ਦਾ ਕੁਝ ਸਮਾਂ ਪਹਿਲਾਂ ਹੀ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਾਰਪ ਸ਼ੂਟਰ ਹਾਇਰ ਕਰਕੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ।

ਇਸ ਤੋਂ ਪਹਿਲਾਂ ਪੰਜਾਬੀ ਸਿੰਗਰ ਤੇ ਐਕਟਰ ਪਰਮੀਸ਼ ਵਰਮਾ ‘ਤੇ ਤਾਂ ਗੋਲੀ ਤੱਕ ਚੱਲ ਚੁੱਕੀ ਹੈ। ਇਸ ਹਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਦ ਨਾਂ ਸਾਹਮਣੇ ਆਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਫਰੌਤੀ ਦੇ ਮਾਮਲੇ ਵਿੱਚ ਇਹ ਗੋਲੀ ਚਲਾਈ ਗਈ ਹੈ। ਪੰਜਾਬੀ ਸਿੰਗਰ ਗਿੱਪੀ ਗਰੇਵਾਲ ਤੋਂ ਵੀ ਫਿਰੌਤੀ ਵਸੂਲਣ ਦੀ ਚਰਚਾ ਸਾਹਮਣੇ ਆ ਚੁੱਕੀ ਹੈ।

Leave a Reply

Your email address will not be published.