ਖ਼ਤਰਾ ਦੇਖ ਬੀ.ਐਮ.ਡਬਲਯੂ ਨੇ ਦੁਨੀਆ ਭਰ ’ਚੋਂ ਵਾਪਸ ਮੰਗਵਾਈਆਂ 10 ਲੱਖ ਤੋਂ ਵੱਧ ਕਾਰਾਂ

ਨਵੀਂ ਦਿੱਲੀ – ਜਰਮਨ ਲਗਜ਼ਰੀ ਕਾਰ ਨਿਰਮਾਤਾ ਬੀ. ਐੱਮ. ਡਬਲਯੂ. ਨੇ ਦੁਨੀਆ ਭਰ ’ਚ ਵੇਚੀਆਂ ਗਈਆਂ 10 ਲੱਖ ਤੋਂ ਵੱਧ ਕਾਰਾਂ ਨੂੰ ਵਾਪਸ ਮੰਗਵਾਇਆ ਹੈ।

ਇਨ੍ਹਾਂ ਕਾਰਾਂ ਦੇ ਇੰਜਣ ’ਚ ਵੈਂਟੀਲੇਸ਼ਨ ਸਿਸਟਮ ’ਚ ਵੱਡੀ ਖਾਮੀ ਸਾਹਮਣੇ ਆਈ ਸੀ, ਇਸ ਕਾਰਨ ਕਾਰ ’ਚ ਅੱਗ ਲੱਗਣ ਦਾ ਖਤਰਾ ਸੀ। ਬੀ. ਐੱਮ. ਡਬਲਯੂ. ਦੇ ਬੁਲਾਰੇ ਨੇ ਦੱਸਿਆ ਕਿ ਅਮਰੀਕਾ ’ਚ ਕਰੀਬ 9.17 ਲੱਖ ਸੇਡਾਨ ਅਤੇ ਐੱਸ. ਯੂ. ਵੀ. ਨੂੰ ਰੀਕਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੈਨੇਡਾ ’ਚ 98,000 ਅਤੇ ਸਾਊਥ ਕੋਰੀਆ ’ਚ 18,000 ਕਾਰਾਂ ਨੂੰ ਰੀਕਾਲ ਕੀਤਾ ਗਿਆ ਹੈ। ਯੂ. ਐੱਸ. ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਮੁਤਾਬਕ ਕਾਰਾਂ ’ਚ ਪਾਜ਼ੇਟਿਵ ਕ੍ਰੈਂਕਕੇਸ ਵੈਂਟੀਲੇਸ਼ਨ ਵਾਲਵ ਹੀਟਰ ’ਚ ਇਲੈਕਟ੍ਰਿਕ ਸ਼ਾਰਟ ਦੀ ਸ਼ਿਕਾਇਤ ਆ ਰਹੀ ਸੀ। ਇਹ ਕਮੀ ਕਾਰ ਨੂੰ ਚਲਾਉਂਦੇ ਸਮੇਂ ਅਤੇ ਪਾਰਕਿੰਗ ਦੇ ਸਮੇਂ ਵੀ ਆ ਰਹੀ ਸੀ। ਇਸ ਨਾਲ ਕਾਰ ਓਵਰਹੀਟਿੰਗ ਦਾ ਸ਼ਿਕਾਰ ਹੋ ਰਹੀ ਸੀ, ਜਿਸ ਨਾਲ ਕਾਰ ’ਚ ਅੱਗ ਲੱਗਣ ਦਾ ਖਤਰਾ ਸੀ। ਇਸ ਦਰਮਿਆਨ ਬੀ. ਐੱਮ. ਡਬਲਯੂ. ਨੇ ਐਲਾਨ ਕੀਤਾ ਕਿ ਉਹ ਕੁੱਝ ਪਲਾਂਟਾਂ ’ਚ ਉਤਪਾਦਨ ਮੁੜ ਸ਼ੁਰੂ ਕਰੇਗੀ। ਕੰਪਨੀ ਦੇ ਇਕ ਪ੍ਰਤੀਨਿਧੀ ਮੁਤਾਬਕ ਯੂਕ੍ਰੇਨ ’ਤੇ ਰੂਸ ਦੇ ਹਮਲੇ ਕਾਰਨ ਸਪਲਾਈ ਚੇਨ ਦੀਆਂ ਚਿੰਤਾਵਾਂ ਕਾਰਨ ਇਸ ਹਫਤੇ ਦੇ ਸ਼ੁਰੂ ’ਚ ਉਤਪਾਦਨ ਨੂੰ ਰੱਦ ਕਰਨ ਤੋਂ ਬਾਅਦ ਬੀ. ਐੱਮ. ਡਬਲਯੂ. ਅਗਲੇ ਹਫਤੇ ਆਪਣੇ ਮਿਊਨਿਖ ਅਤੇ ਡਿੰਗੋਲਫਿੰਗ ਕਾਰਖਾਨਿਆਂ ’ਚ ਹੌਲੀ-ਹੌਲੀ ਉਤਪਾਦਨ ਮੁੜ ਸ਼ੁਰੂ ਕਰੇਗੀ।

Leave a Reply

Your email address will not be published. Required fields are marked *