ਹੈਦਰਾਬਾਦ / ਇਹ ਪਹਿਲੀ ਵਾਰ ਸਾਹਮਣੇ ਆਇਆ ਹੈ ਜਦੋਂ ਹੈਦਰਾਬਾਦ ਦੇ ਚਿੜੀਆਘਰ ਵਿਚ 8 ਸ਼ੇਰਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੋਵੇ |
ਸੀ.ਸੀ.ਐਮ.ਬੀ. ਵਿਚ ਸਲਾਹਕਾਰ ਰਾਜੇਸ਼ ਮਿਸ਼ਰਾ ਨੇ ਮੰਗਲਵਾਰ ਨੂੰ ਦੱਸਿਆ ਕਿ ਸ਼ੇਰਾਂ ਦੀ ਲਾਰ ਦੇ ਨਮੂਨਿਆਂ ਦੀ ਕੀਤੀ ਗਈ ਚੰਗੀ ਤਰ੍ਹਾਂ ਜਾਂਚ ਤੋਂ ਬਾਅਦ ਇਨ੍ਹਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ | ਮਿਸ਼ਰਾ ਨੇ ਦੱਸਿਆ ਕਿ ਏਸ਼ੀਆਈ ਸ਼ੇਰ ਇਕ ਦੂਜੇ ਦੇ ਨੇੜੇ-ਤੇੜੇ ਰਹਿੰਦੇ ਹਨ ਇਸ ਲਈ ਇਹ ਬਿਮਾਰੀ ਉਨ੍ਹਾਂ ਵਿਚ ਫੈਲ ਗਈ | ਉਨ੍ਹਾਂ ਨੇ ਅੱਗੇ ਦੱਸਿਆ ਕਿ ਫਿਲਹਾਲ ਉਨ੍ਹਾਂ ਵਿਚ ਹਲਕੇ ਲੱਛਣ ਹਨ ਪਰ ਉਹ ਚੰਗੀ ਤਰ੍ਹਾਂ ਖਾਣਾ ਖਾ ਰਹੇ ਹਨ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮਨੁੱਖਾਂ ਦੀ ਤਰ੍ਹਾਂ ਜਾਨਵਰਾਂ ਵਿਚ ਵੀ ਵਾਇਰਸ ਫੈਲਣ ਦੀ ਸੰਭਾਵਨਾ ਹੁੰਦੀ ਹੈ|