ਹੁਣ ਪੰਜਾਬ ਦੇ ਵਿਦਿਆਰਥੀ ਵੀ ਹੋਏ ਕਰਜ਼ਾਈ

Home » Blog » ਹੁਣ ਪੰਜਾਬ ਦੇ ਵਿਦਿਆਰਥੀ ਵੀ ਹੋਏ ਕਰਜ਼ਾਈ
ਹੁਣ ਪੰਜਾਬ ਦੇ ਵਿਦਿਆਰਥੀ ਵੀ ਹੋਏ ਕਰਜ਼ਾਈ

ਚੰਡੀਗੜ੍ਹ: ਬੈਂਕਾਂ ਤੋਂ ‘ਸਿੱਖਿਆ ਕਰਜ਼ਾਲੈਣ ਵਾਲੇ ਪੰਜਾਬ ਦੇ 30 ਹਜ਼ਾਰ ਵਿਦਿਆਰਥੀ ਕਰਜ਼ਾਈ ਹੋ ਗਏ ਹਨ।

ਇਨ੍ਹਾਂ ਸਿਰ 1748.48 ਕਰੋੜ ਦਾ ਕਰਜ਼ਾ ਖੜ੍ਹਾ ਹੈ। ਗਰੀਬ ਘਰਾਂ ਦੇ ਵਿਦਿਆਰਥੀ ‘ਸਿੱਖਿਆ ਲੋਨ ਲੈ ਕੇ ਪੜ੍ਹਾਈ ਕਰਨ ਲਈ ਮਜਬੂਰ ਹੁੰਦੇ ਹਨ, ਜਿਨ੍ਹਾਂ ਨੂੰ ਮਗਰੋਂ ਕਰਜ਼ਾ ਮੋੜਨਾ ਮੁਸ਼ਕਲ ਹੋ ਜਾਂਦਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਬੈਂਕਾਂ ਨੇ ਵੀ ‘ਸਿੱਖਿਆ ਕਰਜ਼ਾਦੇਣ ਤੋਂ ਹੱਥ ਪਿਛਾਂਹ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਅਨੁਸਾਰ ਕੇਂਦਰ ਸਰਕਾਰ ਦੀ ‘ਸਿੱਖਿਆ ਲੋਨ ਸਕੀਮ ਤਹਿਤ ਕੁਝ ਨਿਸ਼ਚਿਤ ਮਾਤਰਾ ਦੇ ਕਰਜ਼ੇ ਲਈ ਬਿਨਾਂ ਸਕਿਰਿਟੀ ਤੋਂ ਲੋਨ ਦਿੱਤਾ ਜਾਂਦਾ ਹੈ। ਜਿਨ੍ਹਾਂ ਘਰਾਂ ਦੀ ਪਹੁੰਚ ਨਹੀਂ ਹੁੰਦੀ, ਉਹ ਮਾਪੇ ਬੱਚਿਆਂ ਦੀ ਸਿੱਖਿਆ ਲਈ ਕਰਜ਼ਾ ਚੁੱਕਦੇ ਹਨ। ਪੰਜਾਬ ਵਿਚ 1849 ਵਿਦਿਆਰਥੀ ਤਾਂ ਕਰਜ਼ਾ ਮੋੜ ਹੀ ਨਹੀਂ ਸਕੇ, ਜਿਸ ਕਰਕੇ ਉਨ੍ਹਾਂ ਦਾ 52.63 ਕਰੋੜ ਦਾ ਲੋਨ ਬੈਂਕਾਂ ਨੂੰ ਵੱਟੇ ਖਾਤੇ ਪਾਉਣਾ ਪਿਆ ਜੋ ਕਿ ਕੁੱਲ ਐਨ.ਪੀ.ਏ. ਦਾ 3.01 ਫੀਸਦੀ ਬਣਦਾ ਹੈ। ਕਿਸਾਨ ਆਗੂ ਜਸਵੀਰ ਬੁਰਜ ਸੇਮਾ ਅਨੁਸਾਰ ਕਿੰਨੇ ਹੀ ਕਿਸਾਨ ਅਜਿਹੇ ਹਨ ਜਿਨ੍ਹਾਂ ਸਿਰ ਖੇਤੀ ਕਰਜ਼ਾ ਹੈ ਅਤੇ ਪੁੱਤ ‘ਸਿੱਖਿਆ ਲੋਨ` ਵਿਚ ਡਿਫਾਲਟਰ ਹੋ ਗਏ ਹਨ। ਵੇਰਵਿਆਂ ਅਨੁਸਾਰ ਪੰਜਾਬ ਦੇ 29,934 ਵਿਦਿਆਰਥੀਆਂ ਨੇ ਪੜ੍ਹਾਈ ਲਈ ਕਰਜ਼ਾ ਲਿਆ ਹੈ।

Leave a Reply

Your email address will not be published.