ਹੁਣ ਕੋਈ ਵੀ ਲੈ ਸਕੇਗਾ ਕਿਰਾਏ ‘ਤੇ ਰੇਲ ਗੱਡੀ

Home » Blog » ਹੁਣ ਕੋਈ ਵੀ ਲੈ ਸਕੇਗਾ ਕਿਰਾਏ ‘ਤੇ ਰੇਲ ਗੱਡੀ
ਹੁਣ ਕੋਈ ਵੀ ਲੈ ਸਕੇਗਾ ਕਿਰਾਏ ‘ਤੇ ਰੇਲ ਗੱਡੀ

ਰੇਲਵੇ ਨੇ ਸ਼ੁਰੂ ਕੀਤੀਆਂ 190 ‘ਭਾਰਤ ਗੌਰਵ’ ਟ੍ਰੇਨਾਂ

ਨਵੀਂ ਦਿੱਲੀ / ਭਾਰਤੀ ਰੇਲਵੇ ਵਲੋਂ ਸ਼ੁਰੂ ਕੀਤੀ ਇਕ ਨਵੀਂ ਯੋਜਨਾ ਤਹਿਤ ਹੁਣ ਕੋਈ ਵੀ ਰਾਜ ਜਾਂ ਵਿਅਕਤੀ ਰੇਲ ਗੱਡੀਆਂ ਨੂੰ ਕਿਰਾਏ ‘ਤੇ ਲੈ ਸਕਦਾ ਹੈ । ਇਨ੍ਹਾਂ ਰੇਲ ਗੱਡੀਆਂ ਦਾ ਕਿਰਾਇਆ ਵੀ ਟੂਰ-ਆਪ੍ਰੇਟਰਾਂ ਵਲੋਂ ਤੈਅ ਕੀਤਾ ਜਾਵੇਗਾ । ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਸੰਬੰਧ ‘ਚ ਕੀਤੀ ਪ੍ਰੈੱਸ ਕਾਨਫ਼ਰੰਸ ‘ਚ ਐਲਾਨ ਕਰਦਿਆਂ ਕਿਹਾ ਕਿ ਮੁਸਾਫ਼ਰ ਗੱਡੀਆਂ ਅਤੇ ਮਾਲ ਗੱਡੀਆਂ ਤੋਂ ਬਾਅਦ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਰੇਲ ਗੱਡੀਆਂ ਦੇ ਤੀਸਰੇ ਖੰਡ ਵਜੋਂ ਭਾਰਤ ਗੌਰਵ ਟ੍ਰੇਨ ਦੀ ਸ਼ੁਰੂਆਤ ਕੀਤੀ ਜਾਵੇਗੀ । ਇਹ ਰੇਲ ਗੱਡੀਆਂ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੀ ਥੀਮ ‘ਤੇ ਆਧਾਰਿਤ ਹੋਣਗੀਆਂ । ਰੇਲ ਮੰਤਰੀ ਮੁਤਾਬਿਕ ਦੇਸ਼ ‘ਚ ਫਿਲਹਾਲ 190 ਤੋਂ ਵਧ ਰੇਲ ਗੱਡੀਆਂ ਅਤੇ 3033 ਕੋਚਾਂ ਦੀ ਭਾਰਤ ਗੌਰਵ ਟ੍ਰੇਨ ਵਜੋਂ ਪਛਾਣ ਕੀਤੀ ਗਈ ਹੈ । ਰੇਲਵੇ ਵਲੋਂ ਇਸ ਲਈ ਅਰਜ਼ੀਆਂ ਮੰਗਲਵਾਰ ਤੋਂ ਸ਼ੁਰੂ ਕੀਤੀਆਂ ਗਈਆਂ ਹਨ । ਵੈਸ਼ਨਵ ਮੁਤਾਬਿਕ ਇਨ੍ਹਾਂ ਗੱਡੀਆਂ ਨੂੰ ਨਿੱਜੀ ਖੇਤਰ ਅਤੇ ਆਈ[ਆਰ[ਸੀ[ਟੀ[ਸੀ[ ਵਲੋਂ ਚਲਾਇਆ ਜਾਵੇਗਾ । ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਕੋਈ ਨਿਯਮਿਤ ਰੇਲ ਸੇਵਾ ਨਹੀਂ ਹੈ । ਇਨ੍ਹਾਂ ਰੇਲ ਗੱਡੀਆਂ ਦਾ ਰੱਖ-ਰਖਾਵ, ਪਾਰਕਿੰਗ ਅਤੇ ਹੋਰ ਸੁਵਿਧਾਵਾਂ ਰੇਲਵੇ ਵਲੋਂ ਮੁਹੱਈਆ ਕਰਵਾਈਆਂ ਜਾਣਗੀਆਂ, ਜਦਕਿ ਇਸ ਦਾ ਕਿਰਾਇਆ ਨਿੱਜੀ ਆਪ੍ਰੇਟਰਾਂ ਵਲੋਂ ਤੈਅ ਕੀਤਾ ਜਾਵੇਗਾ । ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਨ੍ਹਾਂ ਗੱਡੀਆਂ ਨੂੰ ਚਲਾਉਣ ‘ਚ Eਡੀਸ਼ਾ, ਰਾਜਸਥਾਨ, ਕਰਨਾਟਕ ਤੇ ਤਾਮਿਲਨਾਡੂ ਦੀਆਂ ਸਰਕਾਰਾਂ ਦਿਲਚਸਪੀ ਵਿਖਾ ਰਹੀਆਂ ਹਨ ।

Leave a Reply

Your email address will not be published.