ਹਿੰਸਾ ਪ੍ਰੇਮੀ ਸਮਾਜ ਆਪਣੇ ਆਖ਼ਰੀ ਦਿਨ ਗਿਣ ਰਿਹੈ : ਮੋਹਨ ਭਾਗਵਤ

ਅਮਰਾਵਤੀ : ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਹਿੰਸਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਭਾਗਵਤ ਨੇ ਕਿਹਾ ਕਿ ਹਿੰਸਾ ਤੋਂ ਕਿਸੇ ਨੂੰ ਫਾਇਦਾ ਨਹੀਂ ਹੁੰਦਾ। ਭਾਗਵਤ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਖ-ਵੱਖ ਸਮੂਹਾਂ ਦਰਮਿਆਨ ਹਾਲ ਹੀ ਵਿੱਚ ਹੋਈਆਂ ਝੜਪਾਂ ਦੇ ਪਿਛੋਕੜ ਵਿੱਚ ਆ ਰਹੀਆਂ ਟਿੱਪਣੀਆਂ ‘ਤੇ ਸਾਰੇ ਭਾਈਚਾਰਿਆਂ ਨੂੰ ਇਕੱਠੇ ਲਿਆਉਣ ਅਤੇ ਮਨੁੱਖਤਾ ਦੀ ਰੱਖਿਆ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। 
ਉਨ੍ਹਾਂ ਸਿੰਧੀ ਭਾਸ਼ਾ ਅਤੇ ਸੱਭਿਆਚਾਰ ਦੀ ਹੋਂਦ ਨੂੰ ਯਕੀਨੀ ਬਣਾਉਣ ਲਈ ਦੇਸ਼ ਵਿੱਚ ਸਿੰਧੀ ਯੂਨੀਵਰਸਿਟੀ ਸਥਾਪਤ ਕਰਨ ਦੀ ਲੋੜ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਬਹੁ-ਭਾਸ਼ਾਈ ਦੇਸ਼ ਹੈ ਅਤੇ ਹਰੇਕ ਭਾਸ਼ਾ ਦਾ ਆਪਣਾ ਮਹੱਤਵ ਹੈ। ਦੱਸ ਦੇਈਏ ਕਿ ਮੋਹਨ ਭਾਗਵਤ ਪੂਰਬੀ ਮਹਾਰਾਸ਼ਟਰ ਦੇ ਕੰਵਰਰਾਮ ਧਾਮ ‘ਚ ਸੰਤ ਕੰਵਰਰਾਮ ਦੇ ਪੜਪੋਤੇ ਸਾਈ ਰਾਜਲਾਲ ਮੋਰਡੀਆ ਦੇ ‘ਗਦੀਨਾਸ਼ਿਨੀ’ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ। ਸੰਘ ਮੁਖੀ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਸਾ ਤੋਂ ਕਿਸੇ ਨੂੰ ਫਾਇਦਾ ਨਹੀਂ ਹੁੰਦਾ। ਉਨ੍ਹਾਂ ਕਿਹਾ, ‘ਹਿੰਸਾ ਕਿਸੇ ਦਾ ਭਲਾ ਨਹੀਂ ਕਰਦੀ। ਹਿੰਸਾ ਨੂੰ ਪਿਆਰ ਕਰਨ ਵਾਲਾ ਸਮਾਜ ਹੁਣ ਆਖਰੀ ਦਿਨ ਗਿਣ ਰਿਹਾ ਹੈ। ਸਾਨੂੰ ਹਮੇਸ਼ਾ ਲਈ ਅਹਿੰਸਕ ਅਤੇ ਸ਼ਾਂਤੀ ਪਸੰਦ ਰਹਿਣਾ ਚਾਹੀਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਮਨੁੱਖਤਾ ਦੀ ਰੱਖਿਆ ਕੀਤੀ ਜਾਵੇ। ਸਾਨੂੰ ਸਾਰਿਆਂ ਨੂੰ ਇਹ ਕੰਮ ਪਹਿਲ ਦੇ ਆਧਾਰ ‘ਤੇ ਕਰਨ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਭਾਗਵਤ ਦਾ ਇਹ ਬਿਆਨ ਹਾਲ ਹੀ ‘ਚ ਰਾਮ ਨੌਮੀ ਅਤੇ ਹਨੂੰਮਾਨ ਜਨਮ ਉਤਸਵ ਦੌਰਾਨ ਕੁਝ ਸੂਬਿਆਂ ‘ਚ ਹੋਈ ਫਿਰਕੂ ਹਿੰਸਾ ਤੋਂ ਬਾਅਦ ਆਇਆ ਹੈ। ਭਾਗਵਤ ਨੇ ਕਿਹਾ ਕਿ ਸਿੰਧੀ ਭਾਈਚਾਰੇ ਨੇ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਸਿੰਧੀ ਸੱਭਿਆਚਾਰ ਅਤੇ ਭਾਸ਼ਾ ਨੂੰ ਉਤਸ਼ਾਹਿਤ ਕਰਨ ਅਤੇ ਸੰਭਾਲਣ ਲਈ ਸਿੰਧੀ ਯੂਨੀਵਰਸਿਟੀ ਦੀ ਲੋੜ ‘ਤੇ ਜ਼ੋਰ ਦਿੱਤਾ। ਉਸ ਨੇ ਕਿਹਾ, ‘ਜਦੋਂ ਕੁਝ ਸਿੰਧੀ ਭਰਾ ਆਪਣੇ ਧਰਮ ਦੀ ਰਾਖੀ ਲਈ ਪਾਕਿਸਤਾਨ ਵਿਚ ਰਹੇ ਤਾਂ ਬਹੁਤ ਸਾਰੇ ਲੋਕ ਜ਼ਮੀਨ ਦੀ ਕੀਮਤ ‘ਤੇ ਆਪਣੇ ਧਰਮ ਦੀ ਰੱਖਿਆ ਕਰਨ ਲਈ ਭਾਰਤ ਆਏ।’ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਮੰਗ ਪੂਰੀ ਕਰਵਾਉਣ ਲਈ ਸਿੰਧੀ ਭਾਈਚਾਰੇ ਨੂੰ ਕੇਂਦਰ ਸਰਕਾਰ ’ਤੇ ਦਬਾਅ ਬਣਾਉਣਾ ਪਵੇਗਾ।

ਇਸ ਦੇ ਨਾਲ ਹੀ ਇਸ ਮੌਕੇ ‘ਤੇ ਬੋਲਦਿਆਂ ਜਗਤਗੁਰੂ ਸ਼ੰਕਰਾਚਾਰੀਆ ਵਾਸੂਦੇਵਾਨੰਦ ਸਰਸਵਤੀ ਮਹਾਰਾਜ ਨੇ ਕਿਹਾ, ‘ਅਖੰਡ ਭਾਰਤ ਦੇਸ਼ ‘ਚ ਸਾਰਿਆਂ ਦਾ ਸੁਪਨਾ ਹੈ ਅਤੇ ਇਹ ਸੁਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਜ਼ਰੂਰ ਸਾਕਾਰ ਹੋਵੇਗਾ।

Leave a Reply

Your email address will not be published. Required fields are marked *