ਹਾਲੇ ਹਸਪਤਾਲ ’ਚ ਹੀ ਭਰਤੀ ਰਹੇਗੀ ਲਤਾ ਮੰਗੇਸ਼ਕਰ

ਉੱਘੀ ਗਾਇਕਾ ਲਤਾ ਮੰਗੇਸ਼ਕਰ ਨੂੰ 11 ਜਨਵਰੀ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਦੋਂ ਉਹ ਕੋਰੋਨਵਾਇਰਸ ਦੀ ਲਪੇਟ ‘ਚ ਆ ਗਈ ਸੀ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਸਦਾ ਇਲਾਜ ਕੀਤਾ ਜਾ ਰਿਹਾ ਸੀ।

ਡਾਕਟਰਾਂ ਨੇ ਕਿਹਾ ਕਿ ਮੈਗਾਸਟਾਰ ਕੁਝ ਦਿਨ ਹੋਰ ਆਈਸੀਯੂ ‘ਚ ਡਾਕਟਰਾਂ ਦੀ ਨਿਗਰਾਨੀ ‘ਚ ਰਹਿਣਗੇ।

ਏਐਨਆਈ ਅਨੁਸਾਰ ਡਾਕਟਰ ਪ੍ਰਤੀਤ ਸਮਦਾਨੀ ਨੇ ਕਿਹਾ, ‘ਮੈਗਾਸਟਾਰ ਗਾਇਕਾ ਲਤਾ ਮੰਗੇਸ਼ਕਰ ਨੂੰ ਦੇਖਭਾਲ ਦੀ ਲੋੜ ਹੈ, ਇਸ ਲਈ ਉਹ ਕੁਝ ਹੋਰ ਦਿਨਾਂ ਲਈ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਰਹਿਣਗੇ। ਉਸ ਦੀ ਹਾਲਤ ਪਹਿਲਾਂ ਵਰਗੀ ਹੈ ਅਤੇ ਕਿਸੇ ਨੂੰ ਵੀ ਉਸ ਨੂੰ ਮਿਲਣ ਨਹੀਂ ਦਿੱਤਾ ਜਾਂਦਾ।

ਨਾਲ ਹੀ ਡਾਕਟਰ ਨੇ ਕਿਹਾ, ’92 ਸਾਲਾ ਭਾਰਤ ਰਤਨ ਗਾਇਕਾ ਕੋਰੋਨਾ ਦੇ ਨਾਲ-ਨਾਲ ਨਿਮੋਨੀਆ ਤੋਂ ਵੀ ਪੀੜਤ ਹੈ। ਉਸ ਦੀ ਸਿਹਤਯਾਬੀ ਲਈ ਅਰਦਾਸ ਦੀ ਲੋੜ ਹੈ।

Leave a Reply

Your email address will not be published. Required fields are marked *