ਹਰ ਰੋਜ਼ ਡੀਮੇਸ਼ੀਆਂ ਨਾਲ ਲੜ ਰਹੇ ਕਨੈਡਾ ਦੇ ਨਾਗਰਿਕ, ਸਰਕਾਰ ਨੇ ਚੁੱਕਿਆ ਜਰੂਰੀ ਕਦਮ

ਸੇਹਤ ਹੈ ਤਾਂ ਵਤਨ ਹੈ, ਇਸ ਸੋਚ ਦੇ ਨਾਲ ਕੈਨੇਡਾ ਸਰਕਾਰ ਨੇ ਆਪਣੇ ਨਿਵਾਸੀਆਂ ਦੀ ਬਿਹਤਰ ਸਿਹਤ ਲਈ ਜਾਗਰੂਕਤਾ ਅਭਿਆਨ ਚਲਾਇਆ ਹੈ।

ਖਾਸਤੋਰ ਉਹਨਾਂ ਮਰੀਜਾਂ ਲਈ, ਜਿਹੜੇ ਡੀਮੇਸ਼ੀਆਂ (ਦਿਮਾਗੀ) ਬਿਮਾਰੀ ਨਾਲ ਗ੍ਰਸਤ ਹਨ। ਅਜਿਹੇ ਮਰੀਜਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਸਮਝਣ ਅਤੇ ਬਿਮਾਰੀ ਤੇ ਕਾਬੂ ਪਾਉਣ ਲਈ ਓਨਟਾਰੀਓ ਸਰਕਾਰ ਨੇ ਠੋਸ ਕਦਮ ਚੁੱਕਣ ਦਾ ਫੈਸਲਾ ਲਿਆ ਹੈ। ਹੈਲਥ ਏਜੇਂਸੀ ਆੱਫ ਕਨੈਡਾ ਦੇ ਮੁਤਾਬਿਕ ਇੱਕ ਤਿਹਾਈ ਕੈਨੇਡਾ ਦੇ ਨਿਵਾਸੀਆਂ ਵਿੱਚ ਇਹ ਲੱਛਣ ਦੇਖਣ ਨੂੰ ਮਿਲੇ ਹਨ ਕਿ ਉਹ ਆਪਣੇ ਮਾਲਿਕ, ਗੁਆਂਢੀਆਂ ਅਤੇ ਕਮਿਉਨਿਟੀ ‘ਚ ਡਿਮੇਸ਼ੀਆ ਨਾਮਕ ਬੀਮਾਰੀ ਦੇ ਵਿਸ਼ੇ ਉੱਤੇ ਚਰਚਾ ਕਰਨ ਵਿੱਚ ਅਸਹਿਜ ਮਹਸੂਸ ਕਰਦੇ ਹਨ।  ਇਸ ਤੋਂ ਇਲਾਵਾ ਡੀਮੇਸ਼ੀਆਂ ਤੋਂ ਪੀੜਤ ਲੋਕ ਸੋਚਦੇ ਹਨ ਕਿ ਜੇਕਰ ਉਹ ਇਸ ਬੀਮਾਰ ਬਾਰੇ ਕਿਸੇ ਨਾਲ ਗੱਲ ਕਰਨਗੇ, ਤਾਂ ਲੋਕਾਂ ਦਾ ਉਨ੍ਹਾਂ ਦੇ ਪ੍ਰਤੀ ਨਜ਼ਰੀਆ ਕੀ ਹੋਵੇਗਾ। ਲਗਭਗ 4,52,000 ਕਨੈਡਾ ਕੇ ਲੋਕ ਡੀਮੇਸ਼ੀਆਂ ਤੋਂ ਪੀੜਤ ਹੈ, ਜੋ ਕਨੈਡੀਅਸ ਲਈ ਬਹੁਤ ਵੱਡੀ ਚੁਣੋਤੀ ਹੈ। 

ਸਿਹਤ ਮੰਤਰੀ ਜਿਨਯੇਵਸ ਡੁਕੇਲਾਸ ਨੇ 1.8 ਮਿਲੀਅਨ ਡਾਲਰ ਤੋ ਵੀ ਜ਼ਿਆਦਾ ਦੇ ਫ਼ੰਡ ਦੀ ਘੋਸ਼ਣਾ ਕੀਤੀ ਹੈ, ਜੋ ਕਯੂਬੀਕ ‘ਚ ਤਿੰਨ ਯੋਜਨਾਵਾਂ ਤੇ ਖ਼ਰਚ ਹੋਵੇਗੀ। ਇਹ ਪ੍ਰੋਜੈਕਟ ਕੈਨੇਡਾ ਦੀ ਨੈਸ਼ਨਲ ਡਿਮੇਸ਼ੀਆ ਸ੍ਟੇਟਰਜ਼ੀ ਨੂੰ ਲਾਗੂ ਕਰਨ ਵਿੱਚ ਮਦਦ ਕਰੇਗਾ ਅਤੇ ਡਿਮੇਸ਼ੀਆ ਸੰਬੰਧੀ ਜਾਗਰੂਕਤਾ ਵਧਾਉਣ ਤੇ ਇਸ ਦੇ ਜੋਖਮ ਨੂੰ ਘੱਟ ਕਰਨ ਦੇ ਨਾਲ-ਨਾਲ ਜ਼ਿੰਦਗੀ ਵਿੱਚ ਰਹਿਣ-ਸਹਿਣ ਦੇ ਸੰਬੰਧੀ ਪੀੜਿਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰੇਗਾ। ਇਸ ਪ੍ਰੋਗਰਾਮ ਤਹਿਤ ਸੈਂਟਰ ਕਲੋਜੀਐਲ ਐਕਸਪਰਟ ਨੂੰ 3,78,597 ਡਾਲਰ ਦੀ ਮਦਦ ਦਿੱਤੀ ਜਾਵੇਗੀ, ਤਾਂ ਜੋ ਡੀਮੇਸ਼ੀਆ ਦੇ ਲੱਛਣਾਂ ਦੀ ਪਛਾਣ ਦੇ ਕਾਰਜਾਂ ਵਿੱਚ ਸਾਰੇ ਭਾਈਚਾਰੇ ਨੂੰ ਨਾਲ ਲੈ ਕੰਮ ਕੀਤਾ ਜਾ ਸਕੇ। ਇਹਨਾਂ ਪ੍ਰਿਆਸਾਂ ਨੂੰ ਵੀਡੀਓ ਅਤੇ ਆਨਲਾਈਨ ਟ੍ਰੇਨਿੰਗ ਦੇ ਜਰੀਏ ਵੀ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਊਂਗੀਆਂ।

 ਇਸ ਪ੍ਰੋਜੈਕਟ ਲਈ ਮੋਂਟਰੀਅਲ ਦੀ ਲਯੂਸੀ ਲੈਬ ਵਲੋਂ ਇੱਕ ਕੋਚਿੰਗ ਮੈਪ ਤਿਆਰ ਕੀਤਾ ਜਾਵੇਗਾ, ਉਹ ਇਸ ਲਈ ਕਿਉਂਕਿ ਜੋ ਕਨੈਡੀਅਨ 45 ਤੋਂ 70 ਸਾਲ ਦੀ ਉਮਰ ਵਿੱਚ ਹੈ, ਉਹਨਾਂ ਚ ਡੀਮੇਸ਼ੀਆਂ ਦਾ ਖ਼ਤਰਾ ਜਿਆਦਾ ਹੋਣ ਦੀ ਸੰਭਾਵਨਾ ਹੈ।  ਅਜਿਹੇ ਲੋਕਾਂ ਨੂੰ  ਇਸ ਏਪ ਦੇ ਨਾਲ ਜਾਗਰੂਕ ਕਰਕੇ ਉਹਨਾਂ ਦਾ ਉਤਸ਼ਾਹ ਵਧਾਇਆ ਜਾਵੇਗਾ। ਇਸ ਪ੍ਰੋਗਰਾਮ ਤਹਿਤ 7,16000 ਡਾਲਰ ਤਕ ਫੰਡ ਦਿੱਤਾ ਜਾਵੇਗਾ। ਇਸ ਯੋਜਨਾ ਤਹਿਤ ਐਕਸਰਸਾਈਜ਼, ਚੰਗੀ ਖੁਰਾਕ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਜਾਨਕਾਰੀਆਂ ਦਿੱਤੀਆਂ ਜਾਊਂਗੀਆਂ। ਮੈਕ ਗਿਲ ਯੂਨਿਵਰਸਿਟੀ ਨੂੰ ਵੀ ਇਸ ਕਾਰਜ ਲਈ 7,58,430 ਡਾਲਰ ਦਾ ਫੰਡ ਉਪਲਬਧ ਕਰਵਾਇਆ ਜਾਵੇਗਾ। ਇਹ ਦੋ ਭਾਸ਼ਾ ਡੇਮੇਸ਼ੀਆ ਏਜੁਕੇਸ਼ਨ ਪ੍ਰੋਗਰਾਮ ਨੂੰ ਅੱਗੇ ਵਧਾਏਗਾ।  ਇਸ ਕਾਰਜ ਲਈ ਵਰਚੁਅਲ ਲਰਨਿੰਗ ਪ੍ਰੋਗ੍ਰਾਮ ਦੀ ਸਹਾਇਤਾ ਲਿੱਤੀ ਜਾਵੇਗੀ।ਇਸ ਤਹਿਤ ਡਿਮੇਸ਼ੀਆ ਰੋਗੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਜਰੂਰੀ  ਜਾਨਕਾਰੀ ਦਿੱਤੀ ਜਾ ਸਕਦੀ ਹੈ।  ਇਹ ਪ੍ਰੋਗਰਾਮ ਮੋਂਟਰੀਅਲ ਦੇ ਦੂਰ-ਦੂਰ ਦੇ ਭਾਈਚਾਰੇ ਅਤੇ ਕਿਊਬਿਕ ਦੇ ਪਿੰਡਾਂ ਤੱਕ ਪਹੁੰਚਾਇਆ ਜਾਵੇਗਾ।

ਸਰਕਾਰ ਦੇ ਮੁਤਾਬਿਕ ਨੈਸ਼ਨਲ ਪਬਲਿਕ ਹੇਲਥ ਆਫ ਕੈਨੇਡਾ (ਪੀ.ਐੱਸ.ਏ.ਸੀ.) ਡੀ.ਐੱਸ.ਐੱਫ. ਅਤੇ ਡੀ.ਸੀ.ਆਈ. ਦੇ ਨਿਵੇਸ਼ ਦਾ ਸਿੱਧਾ ਫਾਇਦਾ ਡੀਮੇਸ਼ੀਆਂ ਰੋਗੀਆਂ ਤੱਕ ਪਹੁੰਚਾਇਆ ਜਾਵੇਗਾ, ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਸੁਧਾਰੀਆਂ ਜਾ ਸਕੇ।ਸਰਕਾਰ ਦਾ ਦਾਅਵਾ ਹੈ ਕਿ ਅਸੀਂ ਇਸ ਦੇ ਲਈ ਵਚਨਬੱਧ ਹੈ ਕਿ ਪੰਜ ਸਾਲਾਂ ਵਿੱਚ 50 ਮਿਲੀਅਨ ਡਾਲਰ ਨਿਵੇਸ਼ ਦੇ ਨਾਲ ਕੈਨੇਡਾ ਦੀ ਪਹਿਲੀ ਨੈਸ਼ਨਲ ਡਿਮੇਸ਼ੀਆ ਸਟ੍ਰੇਟਜੀ ਨੂੰ ਸਮਰਥਨ ਦਿੰਦਾ ਜਾਵੇਗਾ। ਸਰਕਾਰ ਦਾ ਟੀਚਾ ਲੋਕਾਂ ਦੀ ਇਸ ਬਿਮਾਰੀ ਦੇ ਕਾਰਨਾਂ ਨੂੰ ਸਮਝਣਾ ਤੇ ਘੱਟ ਕਰਨਾ ਹੈ ਅਤੇ ਸਾਰੇ ਕਨੈਡਾ ਦੇ ਅੰਦਰ ਨਵੀਂ ਜਾਗ੍ਰਿਤੀ ਲਿਆਈ ਜਾ ਸਕੇ।  ਇੱਕ ਅਨੁਮਾਨ ਮੁਤਾਬਿਕ ਕਨੈਡਾ ਵਿੱਚ ਅਪ੍ਰੈਲ 2017 ਅਤੇ ਮਾਰਚ 2018 ਤੱਕ 452000 ਲੋਕ ਜੋ 65 ਸਾਲ ਤੋਂ ਵੱਧ ਉਮਰ ਦੇ ਸਨ, ਨੂੰ ਡਿਮੇਸ਼ੀਆ ਪੀੜਿਤ ਪਾਇਆ ਗਿਆ। ਅਨੁਮਾਨ ਹੈ ਕਿ ਡਿਮੇਸ਼ੀਅਨ ਪੀੜਿਤਾਂ ਦੀ ਗਿਣਤੀ ਹੋਰ ਵਧ ਰਹੀ ਹੈ, ਜਿਸ ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਜਰੂਰੀ ਕਦਮ ਚੁੱਕ ਜਾ ਰਹੇ ਹਨ।

Leave a Reply

Your email address will not be published. Required fields are marked *