ਹਰਿਆਣਾ ਦੇ ਸਾਬਕਾ ਸੀ.ਐਮ ਨੇ 87 ਸਾਲ ਦੀ ਉਮਰ ‘ਚ 10ਵੀਂ ਤੇ 12ਵੀਂ ਜਮਾਤ ਕੀਤੀ ਪਾਸ

ਹਰਿਆਣਾ : ਪੜ੍ਹਨ ਲਿਖਨ ਦੀ ਕੋਈ ਉਮਰ ਸੀਮਾ ਨਹੀਂ ਹੁੰਦੀ ਹੈ।

ਕੁਝ ਕਰ ਗੁਜ਼ਰਨ ਦੀ ਇੱਛਾ ਦੇ ਹਿੰਮਤ ਦੇ ਦਮ ‘ਤੇ ਇਨਸਾਨ ਕਿਸੇ ਵੀ ਉਮਰ ਵਿਚ ਆਪਣੇ ਕਦਮ ਪੜ੍ਹਾਈ ਵੱਲ ਵਧਾ ਸਕਦਾ ਹੈ। ਇਸ ਗੱਲ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਸਾਬਤ ਕਰ ਦਿੱਤਾ ਹੈ। ਉਨ੍ਹਾ ਨੇ 87 ਸਾਲ ਦੀ ਉਮਰ ਵਿਚ 10ਵੀਂ ਤੇ 12ਵੀਂ ਕਲਾਸ ਪਾਸ ਕੀਤੀ। ਭਿਵਾਨੀ ਪਹੁੰਚਣ ‘ਤੇ ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਨੂੰ 10ਵੀਂ ਤੇ 12ਵੀਂ ਦੀ ਮਾਰਕਸ਼ੀਟ ਸੌਂਪੀ।

ਚੌਟਾਲਾ ਨੇ 2013 ਤੋਂ 2 ਜੁਲਾਈ 2021 ਤੱਕ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਸਜ਼ਾ ਕੱਟੀ। ਅਧਿਆਪਕ ਭਰਤੀ ਘੁਟਾਲੇ ਵਿੱਚ ਦੋਸ਼ ਸਾਬਤ ਹੋਣ ਤੋਂ ਬਾਅਦ ਉਸ ਨੂੰ ਇਹ ਸਜ਼ਾ ਮਿਲੀ ਸੀ। ਇਸ ਸਮੇਂ ਦੌਰਾਨ ਉਸਨੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ। ਚੌਟਾਲਾ ਨੇ 82 ਸਾਲ ਦੀ ਉਮਰ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਤੋਂ 2019 ਵਿੱਚ 10ਵੀਂ ਜਮਾਤ ਉਰਦੂ, ਵਿਗਿਆਨ, ਸਮਾਜਿਕ ਅਧਿਐਨ ਅਤੇ ਭਾਰਤੀ ਸੱਭਿਆਚਾਰ ਅਤੇ ਵਿਰਾਸਤੀ ਵਿਸ਼ਿਆਂ ਵਿੱਚ 53.40% ਅੰਕਾਂ ਨਾਲ ਪਾਸ ਕੀਤੀ ਸੀ।

2021 ਵਿਚ ਚੌਟਾਲਾ ਨੇ ਹਰਿਆਣਾ ਓਪਨ ਬੋਰਡ ਤਹਿਤ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਉਸ ਦਾ ਨਤੀਜਾ 5 ਅਗਸਤ ਤੱਕ ਰੋਕ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਹੁਣ ਤੱਕ 10ਵੀਂ ਦੀ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਸੀ। ਇਨੈਲੋ ਸੁਪਰੀਮੋ ਨੇ 2019 ਵਿਚ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਪਰ ਕੁਝ ਕਾਰਨਾਂ ਕਰਕੇ ਅੰਗਰੇਜ਼ੀ ਦਾ ਪੇਪਰ ਨਹੀਂ ਦੇ ਸਕੇ ਸੀ। ਅੰਗਰੇਜ਼ੀ ਵਿਸ਼ੇ ਦਾ ਨਤੀਜਾ ਨਾ ਆੁਣ ਕਾਰਨ ਹਰਿਆਣਾ ਸਿੱਖਿਆ ਬੋਰਡ ਨੇ ਉਨ੍ਹਾਂ ਦਾ 12ਵੀਂ ਦਾ ਨਤੀਜਾ ਵੀ ਰੋਕ ਲਿਆ ਸੀ।ਅਗਸਤ 2021 ਵਿਚ 10ਵੀਂ ਦਾ ਅੰਗਰੇਜ਼ੀ ਦਾ ਪੇਪਰ ਦਿੱਤਾ ਜਿਸ ਵਿਚ ਉੁਨ੍ਹਾਂ ਨੇ 88 ਫੀਸਦੀ ਅੰਕ ਹਾਸਲ ਕੀਤੇ ਸੀ। ਹੁਣ ਉਨ੍ਹਾਂ ਦਾ ਅੰਗਰੇਜ਼ੀ ਦੇ ਪੇਪਰ ਦਾ ਨਤੀਜਾ ਆਉਣ ਤੋਂ ਬਾਅਦ ਮਾਰਕਸ਼ੀਟ ਸੌਂਪ ਦਿੱਤੀ ਗਈ।

Leave a Reply

Your email address will not be published. Required fields are marked *