ਹਰਿਆਣਾ ਕੇ ਛੋਰੇ ਦਾ ਕਮਾਲ, ਦੁਨੀਆ ਦੀ ਚੌਥੀ ਸਭ ਤੋਂ ਉੱਚੀ ਚੋਟੀ ਤੇ ਲਹਿਰਾਇਆ ਤਿਰੰਗਾ

ਹਰਿਆਣਾ ਕੇ ਛੋਰੇ ਦਾ ਕਮਾਲ, ਦੁਨੀਆ ਦੀ ਚੌਥੀ ਸਭ ਤੋਂ ਉੱਚੀ ਚੋਟੀ ਤੇ ਲਹਿਰਾਇਆ ਤਿਰੰਗਾ

ਹਿਸਾਰ- ਜੇਕਰ ਹੌਂਸਲਾ ਬੁਲੰਦ ਹੋਵੇ ਤਾਂ ਇਨਸਾਨ ਜ਼ਿੰਦਗੀ ‘ਚ ਕੁਝ ਵੀ ਕਰ ਸਕਦਾ ਹੈ, ਇਹੀ ਸਬੂਤ ਹਰਿਆਣਾ ਦੇ ਹਿਸਾਰ ਦੇ ਲਾਲ ਨੇ ਕਰ ਦਿਖਾਇਆ ਹੈ।

ਹਰਿਆਣਾ ਦੇ ਹਿਸਾਰ ਜ਼ਿਲੇ ਦੇ ਪਿੰਡ ਮਿੰਗਨੀ ਖੇੜਾ ਦੇ ਰਹਿਣ ਵਾਲੇ ਨਰਿੰਦਰ ਕੁਮਾਰ ਨੇ ਇਕ ਵਾਰ ਫਿਰ ਧਮਾਕਾ ਕਰਕੇ ਦਿਖਾਇਆ ਹੈ। ਨਰਿੰਦਰ ਕੁਮਾਰ ਨੇ ਦੁਨੀਆ ਦੀ ਚੌਥੀ ਸਭ ਤੋਂ ਉੱਚੀ ਚੋਟੀ 8516 ਮੀਟਰ ਮਾਊਂਟ ਲਹੋਤਸੇ (ਨੇਪਾਲ ਕਾਠਮੰਡੂ) ‘ਤੇ ਪਹਿਲੀ ਹੀ ਕੋਸ਼ਿਸ਼ ‘ਚ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾ ਕੇ ਹਰਿਆਣਾ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ।ਇਸ ਚੋਟੀ ‘ਤੇ ਚੜ੍ਹਨਾ ਕਾਫੀ ਮੁਸ਼ਕਲ ਕੰਮ ਹੈ। ਕਿਉਂਕਿ ਇੱਥੇ ਤਾਪਮਾਨ ਮਨਫ਼ੀ 40 ਡਿਗਰੀ ਤੱਕ ਪਹੁੰਚ ਜਾਂਦਾ ਹੈ। ਇਸ ‘ਤੇ ਚੜ੍ਹਨ ਸਮੇਂ ਕਈ ਤਕਨੀਕੀ ਦਿੱਕਤਾਂ ਆਉਂਦੀਆਂ ਹਨ। ਨਰਿੰਦਰ ਕੁਮਾਰ ਇਸ ਚੋਟੀ ਨੂੰ ਸਰ ਕਰਨ ਵਾਲੇ ਹਰਿਆਣਾ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਤੋਂ ਪਹਿਲਾਂ ਨਰਿੰਦਰ ਕੁਮਾਰ ਮਾਊਟ ਕਿਲੀ ਮੰਜਾਰੋ 5 ਦਿਨਾਂ ‘ਚ 2 ਵਾਰ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹ ਕੇ ਵਿਸ਼ਵ ਰਿਕਾਰਡ ਬਣਾ ਚੁੱਕੇ ਹਨ।

ਨਰਿੰਦਰ ਕੁਮਾਰ ਨੇ 12 ਅਪ੍ਰੈਲ 2022 ਨੂੰ ਨੇਪਾਲ ਵਿੱਚ ਕਾਠਮੰਡੂ ਐਵਰੈਸਟ ਬੇਸ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਕੁਝ ਦਿਨ ਇੱਥੇ ਮੌਸਮ ਦਾ ਇੰਤਜ਼ਾਰ ਕੀਤਾ। 12 ਮਈ ਨੂੰ ਐਵਰੈਸਟ ਬੇਸ ਕੈਂਪ ਛੱਡਿਆ ਅਤੇ 15 ਮਈ ਤੱਕ ਚੜ੍ਹਾਈ ਜਾਰੀ ਰੱਖੀ। ਨਰਿੰਦਰ ਮਿਗਨੀ ਖੇੜਾ ਨੇ ਦੱਸਿਆ ਕਿ ਜਾਣ ਸਮੇਂ ਮੌਸਮ ਬਹੁਤ ਖਰਾਬ ਸੀ ਅਤੇ ਤਾਪਮਾਨ ਮਨਫੀ 40 ਡਿਗਰੀ ਤੋਂ ਉਪਰ ਸੀ ਅਤੇ ਉਹ ਆਕਸੀਜਨ ਸਿਲੰਡਰ ਦੀ ਮਦਦ ਨਾਲ ਜਾ ਰਹੇ ਸਨ।ਇਸ ਮੁਹਿੰਮ ਵਿਚ ਮੈਨੂੰ ਰਸਤੇ ਵਿਚ ਖਰਾਬ ਮੌਸਮ ਕਾਰਨ ਕਾਫੀ ਸੰਘਰਸ਼ ਕਰਨਾ ਪਿਆ। ਦੇਸ਼ ਦਾ ਤਿਰੰਗਾ ਝੰਡਾ ਲਹਿਰਾ ਕੇ ਨਵਾਂ ਰਿਕਾਰਡ ਬਣਾਇਆ ਅਤੇ ਹਰਿਆਣਾ ਦਾ ਨਾਂ ਰੋਸ਼ਨ ਕੀਤਾ।ਨਰਿੰਦਰ ਨੇ ਦੱਸਿਆ ਕਿ ਮਾਊਂਟ ਲਹੋਤਸੇ ਜੋ ਕਿ ਦੁਨੀਆ ਦੀਆਂ 4 ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਇੱਕ ਹੈ। ਇੱਥੇ ਜਾਣਾ ਮਾਊਂਟ ਐਵਰੈਸਟ ਨਾਲੋਂ ਵੀ ਔਖਾ ਹੈ। ਇਸ ‘ਤੇ ਚੜ੍ਹਨ ਸਮੇਂ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Leave a Reply

Your email address will not be published.