ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਹੋਈ ਕੋਵਿਡ ਪਾਜ਼ੇਟਿਵ

Home » Blog » ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਹੋਈ ਕੋਵਿਡ ਪਾਜ਼ੇਟਿਵ
ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਹੋਈ ਕੋਵਿਡ ਪਾਜ਼ੇਟਿਵ

ਸਾਲ 2022 ਸ਼ੁਰੂ ਹੋਣ ਦੇ ਨਾਲ ਹੀ ਕੋਵਿਡ ਨੇ ਆਪਣਾ ਅਸਰ ਵਿਖਾਉਣਾ ਵੀ ਸ਼ੁਰੂ ਕਰ ਦਿੱਤਾ ਹੈ।

ਪੂਰੇ ਦੇਸ਼ ’ਚ ਲਗਾਤਾਰ ਇਨਫੈਕਸ਼ਲ ਦੀ ਦਰ ਵਧ ਰਹੀ ਹੈ। ਸਾਰੀਆਂ ਸਾਵਧਾਨੀਆਂ ਲੈਣ ਤੋਂ ਬਾਅਦ ਵੀ ਲੋਕ ਕੋਵਿਡ-19 ਦੀ ਲਪੇਟ ’ਚ ਆਉਂਦੇ ਜਾ ਰਹੇ ਹਨ। ਹਾਲ ਹੀ ਵਿੱਚ ਕ੍ਰਿਕਟਰ ਹਰਭਜਨ ਸਿੰਘ ਦੇ ਕੋਵਿਡ ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਆਈਆਂ ਸਨ। ਹੁਣ ਉਨ੍ਹਾਂ ਦੀ ਪਤਨੀ ਅਦਾਕਾਰਾ ਗੀਤਾ ਬਸਰਾ ਵੀ ਕੋਵਿਡ ਇਨਫੈਕਟਿਡ ਹੋ ਗਈ ਹੈ। ਇਸ ਦੀ ਪੁਸ਼ਟੀ ਅਦਾਕਾਰਾ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਕੀਤੀ ਹੈ।

ਗੀਤਾ ਬਸਰਾ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘ਇੰਨੀ ਸਾਵਧਾਨੀ ਵਰਤਣ ਅਤੇ 2 ਸਾਲ ਤਕ ਇਸ ਕੋਰੋਨਾ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਆਖ਼ਰਕਾਰ ਵਾਇਰਸ ਨੇ ਸਾਨੂੰ ਲਪੇਟ ’ਚ ਲੈ ਲਿਆ।’ ਨਾਲ ਹੀ ਉਨ੍ਹਾਂ ਨੇ ‘ਕੁਆਰਨਟਾਈਨ ਮੋਡ’ ਵੀ ਲਿਖਿਆ। ਸਟੋਰੀ ’ਚ ਗੀਤਾ ਬੈੱਡ ’ਤੇ ਲੇਟੀ ਆਰਾਮ ਕਰਦੇ ਹੋਏ ਨਜ਼ਰ ਆ ਰਹੀ ਹੈ।

Leave a Reply

Your email address will not be published.