ਹਨੀ ਸਿੰਘ ਵਾਪਸੀ ਲਈ ਤਿਆਰ

ਹਨੀ ਸਿੰਘ ਵਾਪਸੀ ਲਈ ਤਿਆਰ

ਆਇਫ਼ਾ 2022 ਸ਼ੁਰੂ ਹੋਣ ਵਾਲਾ ਹੈ। ਇਸ ਅਵਾਰਡ ਫੰਕਸ਼ਨ ‘ਚ ਸ਼ਿਰਕਤ ਕਰਨ ਲਈ ਲਗਭਗ ਪੂਰਾ ਬਾਲੀਵੁੱਡ ਦੁਬਈ ਪਹੁੰਚ ਚੁੱਕਾ ਹੈ।

ਇਸ ਅਵਾਰਡ ਸ਼ੋਅ ‘ਚ ਰੈਪਰ ਗਾਇਕ ਹਨੀ ਸਿੰਘ ਵੀ ਪਹੁੰਚ ਚੁੱਕੇ ਹਨ, ਜਿੱਥੇ ਉਹ ਵੀ ਪਰਫਾਰਮ ਕਰਨ ਜਾ ਰਹੇ ਹਨ।ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸਾਲ ਉਹ ਦਸ ਦੇ ਕਰੀਬ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਕਈ ਸਾਲਾਂ ਤੱਕ ਇੰਡਸਟਰੀ ਤੋਂ ਗਾਇਬ ਰਹਿਣ ਤੋਂ ਬਾਅਦ ਹਨੀ ਸਿੰਘ ਵਾਪਸੀ ਕਰਨ ਲਈ ਤਿਆਰ ਹਨ। ਇੰਡਸਟਰੀ ‘ਚ ਲੰਬੇ ਸਮੇਂ ਤੋਂ ਗੈਰਹਾਜ਼ਰੀ ਤੋਂ ਬਾਅਦ ਹਨੀ ਸਿੰਘ ਦਾ ਮੰਨਣਾ ਹੈ ਕਿ ਇਹ ਨਵਾਂ ਸਫਰ ਆਸਾਨ ਨਹੀਂ ਹੋਵੇਗਾ। ਪਰ ਉਹ ਇਸ ਸਾਲ ਦਸ ਗੀਤ ਰਿਲੀਜ਼ ਕਰਕੇ ਵੱਡੀ ਵਾਪਸੀ ਕਰਨ ਜਾ ਰਿਹਾ ਹੈ। ਫਿਲਹਾਲ ਹਨੀ ਸਿੰਘ ਆਪਣੇ ਪੁਰਾਣੇ ਗੀਤਾਂ ਦੇ ਨਾਲ  ਆਇਫ਼ਾ ‘ਚ ਪਰਫਾਰਮ ਕਰਨਗੇ। ਰੈਪਰ ਨੇ ਦੱਸਿਆ ਕਿ ਉਸਦਾ ਪਸੰਦੀਦਾ ਗੀਤ ਲਵ ਡੋਜ਼ ਹੈ, ਉਹ ਇਸ ਗੀਤ ‘ਤੇ ਆਇਫ਼ਾ ‘ਚ ਵੀ ਪਰਫਾਰਮ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਹਾਲ ਹੀ ਵਿੱਚ ਰਿਲੀਜ਼ ਹੋਏ ਦਿਵਿਆ ਖੋਸਲਾ ਕੁਮਾਰ ਅਤੇ ਗੁਰੂ ਰੰਧਾਵਾ ਦੇ ਗੀਤ ਡਿਜ਼ਾਈਨਰ ਦਾ ਹਿੱਸਾ ਬਣੇ ਹਨ। ਰੈਪਰ-ਗਾਇਕ ਨੇ ਦੱਸਿਆ ਕਿ ਉਹ ਜਲਦ ਹੀ ‘ਬੇਬੀ ਆਈ ਐਮ ਇਨ ਲਵ ਵਿਦ’ ਗੀਤ ਲਾਂਚ ਕਰਨ ਜਾ ਰਹੇ ਹਨਸਲਮਾਨ ਖਾਨ ਖੁਦ ਵੀ ਇਸ ਗੀਤ ਨਾਲ ਜੁੜਨਾ ਚਾਹੁੰਦੇ ਹਨ। ਮੀਡੀਆ ਨਾਲ ਗੱਲਬਾਤ ‘ਚ ਸਲਮਾਨ ਖਾਨ ਨੇ ਸਾਫ-ਸਾਫ ਦੱਸਦੇ ਹੋਏ ਕਿਹਾ ਕਿ ਮੈਂ ਦਿਵਿਆ ਖੋਸਲਾ ਕੁਮਾਰ ਨੂੰ ਨਵੇਂ ਗੀਤ ‘ਚ ਕਾਸਟ ਕਰਨਾ ਚਾਹੁੰਦਾ ਹਾਂ, ਫਰਾਹ ਖਾਨ ਨੇ ਤੁਰੰਤ ਗੱਲਬਾਤ ‘ਚ ਸ਼ਾਮਲ ਹੁੰਦੇ ਹੋਏ ਕਿਹਾ, ਮੈਂ ਇਸ ਗੀਤ ਦੀ ਕੋਰਿਓਗ੍ਰਾਫੀ ਕਰਾਂਗੀ। ਜਿਸ ਤੋਂ ਬਾਅਦ ਹਨੀ ਸਿੰਘ ਨੇ ਬਿਨਾਂ ਦੇਰ ਕੀਤੇ ਕਿਹਾ- ਮੇਰੇ ਕੋਲ ਗੀਤ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਆਇਫ਼ਾ 2022 ਦੀ ਮੇਜ਼ਬਾਨੀ ਕਰਨ ਜਾ ਰਹੇ ਹਨ। ਇਸ ਸਟਾਰ-ਸਟੇਡ ਫੰਕਸ਼ਨ ਵਿੱਚ ਤਨਿਸ਼ਕ ਬਾਗਚੀ, ਗੁਰੂ ਰੰਧਾਵਾ, ਹਨੀ ਸਿੰਘ, ਨੇਹਾ ਕੱਕੜ, ਧਵਾਨੀ ਭਾਨੁਸ਼ਾਲੀ ਵਰਗੇ ਕਈ ਵੱਡੇ ਗਾਇਕ ਪਰਫਾਰਮ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਦਿਵਿਆ ਖੋਸਲਾ ਕੁਮਾਰ, ਕਾਰਤਿਕ ਆਰੀਅਨ, ਟਾਈਗਰ ਸ਼ਰਾਫ, ਸਾਰਾ ਅਲੀ ਖਾਨ, ਅਨੰਨਿਆ ਪਾਂਡੇ ਅਤੇ ਨੋਰਾ ਫਤੇਹੀ ਵਰਗੇ ਸਿਤਾਰੇ ਆਪਣੇ ਡਾਂਸ ਪਰਫਾਰਮੈਂਸ ਨਾਲ ਮਨ ਮੋਹ ਲੈਣਗੇ।

Leave a Reply

Your email address will not be published.