ਸੰਯੁਕਤ ਕਿਸਾਨ ਮੋਰਚੇ ਦੀ ਬੰਗਾ ਰੈਲੀ ਨੂੰ ਭਰਵਾਂ ਹੁੰਗਾਰਾ ਸ਼ਹੀਦ ਭਗਤ ਸਿੰਘ ਨੂੰ ਸਿਜਦਾ

Home » Blog » ਸੰਯੁਕਤ ਕਿਸਾਨ ਮੋਰਚੇ ਦੀ ਬੰਗਾ ਰੈਲੀ ਨੂੰ ਭਰਵਾਂ ਹੁੰਗਾਰਾ ਸ਼ਹੀਦ ਭਗਤ ਸਿੰਘ ਨੂੰ ਸਿਜਦਾ
ਸੰਯੁਕਤ ਕਿਸਾਨ ਮੋਰਚੇ ਦੀ ਬੰਗਾ ਰੈਲੀ ਨੂੰ ਭਰਵਾਂ ਹੁੰਗਾਰਾ ਸ਼ਹੀਦ ਭਗਤ ਸਿੰਘ ਨੂੰ ਸਿਜਦਾ

ਬੰਗਾ / ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਬੰਗਾ ਦਾਣਾ ਮੰਡੀ ‘ਚ ਹੋਈ ਕਿਸਾਨ ਮਹਾਂ ਰੈਲੀ ਨੂੰ ਉਦੋਂ ਬੇਮਿਸਾਲ ਭਰਵਾਂ ਹੁੰਗਾਰਾ ਮਿਲਿਆ ਜਦੋਂ ਇਸ ਰੈਲੀ ‘ਚ ਨਿਹੰਗ ਜਥੇਬੰਦੀਆਂ, ਧਾਰਮਿਕ ਸੰਪਰਦਾਵਾਂ ਅਤੇ ਵੱਖ-ਵੱਖ ਕਲਾਕਾਰਾਂ ਨੇ ਸ਼ਿਰਕਤ ਕਰ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ।

ਵੱਖ-ਵੱਖ ਆਗੂਆਂ ਨੇ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ । ਇਸ ਵਿਸ਼ਾਲ ਕਿਸਾਨ ਰੈਲੀ ‘ਚ ਸੰਤ ਨਿਹਾਲ ਸਿੰਘ ਹਰੀਆਂ ਵੇਲਾਂ ਮੁਖੀ ਤਰਨਾ ਦਲ ਮਿਸ਼ਨ ਸ਼ਹੀਦਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਲਈ ਸਾਨੂੰ ਵਖਰੇਵੇਂ ਦੂਰ ਕਰ ਕੇ ਇਕ ਮੰਚ ਬਣਾਉਣ ਦੀ ਲੋੜ ਹੈ । ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਸਮੇਂ ਵੀ ਲੜਾਈ ਕਾਰਪੋਰੇਟ ਘਰਾਣਿਆਂ ਨਾਲ ਸੀ, ਹੁਣ ਵੀ ਸਾਡੀ ਲੜਾਈ ਕਾਰਪੋਰੇਟ ਘਰਾਣਿਆਂ ਨਾਲ ਹੈ । ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਬਿਨਾਂ ਕਿਸਾਨ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ । ਗਾਇਕ ਬੱਬੂ ਮਾਨ ਨੇ ਆਖਿਆ ਕਿ ਸਮੁੱਚੀਆਂ ਕਿਸਾਨ ਜਥੇਬੰਦੀਆਂ ਇਕ ਸਾਂਝੀ ਕਿਸਾਨ ਯੂਨੀਅਨ ਬਣਾਉਣ । ਜਿਸ ਦੀ ਸ਼ੁਰੂਆਤ ਦੋਆਬੇ ਦੇ ਕਿਸਾਨ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਕਰਨ । ਉਨ੍ਹਾਂ ਕਿਹਾ ਅੰਦੋਲਨ ਸਾਡੀ ਏਕਤਾ ਨਾਲ ਹੀ ਜਿੱਤ ਹੋਣਾ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਠ ਛੱਡ ਕੇ ਕਿਸਾਨਾਂ ਦੀ ਗੱਲ ਮੰਨਣ ।

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਸਾਨੂੰ ਕਿਸਾਨੀ ਸੰਘਰਸ਼ ਲਈ ਪ੍ਰਣ ਕਰਨ ਅਤੇ ਕੇਂਦਰ ਸਰਕਾਰ ਦੀਆਂ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੰਮੇ ਸੰਘਰਸ਼ ਦੀ ਲੋੜ ਪੈ ਸਕਦੀ ਹੈ । ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਸਾਨੂੰ ਜਿੱਤਣ ਤੋਂ ਰੋਕ ਨਹੀਂ ਸਕਦੀ । ਭਾਈ ਹਰਦੀਪ ਸਿੰਘ ਡਿਬਡਿਬਾ, ਬਾਬਾ ਅਵਤਾਰ ਸਿੰਘ ਮੁਖੀ ਦਲ ਬਾਬਾ ਬਿਧੀ ਚੰਦ, ਬਾਬਾ ਬਲਵੀਰ ਸਿੰਘ ਮੁਖੀ ਨਿਹੰਗ ਸੰਪਰਦਾ ਬੁੱਢਾ ਦਲ, ਨਿਰਭੈ ਸਿੰਘ ਢੁੱਡੀਕੇ, ਕੁਲਵੰਤ ਸਿੰਘ ਸੰਧੂ, ਅਦਾਕਾਰ ਯੋਗਰਾਜ ਸਿੰਘ, ਗਾਇਕ ਪੰਮੀ ਬਾਈ, ਹਰਿੰਦਰ ਸਿੰਘ ਲੱਖੋਵਾਲ, ਬਲਦੇਵ ਸਿੰਘ ਸਿਰਸਾ, ਅਮਿਤੋਜ ਮਾਨ, ਸੋਨੀਆ ਮਾਨ, ਸਤਨਾਮ ਸਿੰਘ ਸਾਹਨੀ, ਮਨਜੀਤ ਸਿੰਘ ਰਾਏ, ਜਸ ਬਾਜਵਾ, ਰਣਜੀਤ ਸਿੰਘ ਰਟੈਂਡਾ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ, ਸਤਨਾਮ ਸਿੰਘ ਹੇੜੀਆਂ, ਬਲਕਾਰ ਸਿੰਘ ਸਾਬਕਾ ਡੀ. ਆਈ. ਜੀ, ਗਾਇਕ ਸਰਬਜੀਤ ਚੀਮਾ ਨੇ ਵੀ ਸੰਬੋਧਨ ਕੀਤਾ । ਸਰਬਜੀਤ ਚੀਮਾ ਦੇ ਸਹਿਯੋਗ ਨਾਲ ਪੰਜ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਦੀ ਰਾਸ਼ੀ ਭੇਟ ਕੀਤੀ ਗਈ ।

ਕਿਸਾਨੀ ਯੋਧੇ ਰਣਜੀਤ ਸਿੰਘ ਕਾਜਮਪੁਰ ਦਾ ਸਟੇਜ ਤੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਪਦਮ ਸ੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ, ਸੰਤ ਜੀਤ ਸਿੰਘ ਜੌਹਲਾਂ, ਅਭਿਮੰਨੂੰ ਕੁਹਾੜ ਹਰਿਆਣਾ, ਸੰਤ ਕੁਲਵੰਤ ਸਿੰਘ ਭਰੋਮਜਾਰਾ, ਜਥੇ. ਸਵਰਨਜੀਤ ਸਿੰਘ ਮੁਖੀ ਤਰਨਾ ਦਲ, ਜੱਗੀ ਬਾਬਾ, ਮਨਧੀਰ ਸਿੰਘ ਗੜ੍ਹੀ, ਹਰਪਾਲ ਸਿੰਘ ਢੁੱਡੀਕੇ, ਬੇਗਮ ਜੀਵਾ ਖ਼ਾਨ, ਸਤਨਾਮ ਸਿੰਘ ਭਾਗਪੁਰ, ਸਿੱਪੀ ਗਿੱਲ, ਸੁਰਜੀਤ ਸਿੰਘ ਫੂਲ, ਬਿਅੰਤ ਸਿੰਘ ਖ਼ਿਆਲਾ, ਜਸਵਿੰਦਰ ਸਿੰਘ ਮਾਨ, ਬੂਟਾ ਸਿੰਘ ਸ਼ਾਦੀਪੁਰ, ਸਰੂਪ ਸਿੰਘ ਧਰਮਕੋਟ, ਸਵਰਨ ਸਿੰਘ ਲਾਦੀਆਂ, ਸਾਧੂ ਸਿੰਘ ਭਰੋਲੀ, ਹੈਪੀ ਰਾਏਕੋਟ, ਰਾਮ ਸਿੰਘ ਨੂਰਪੁਰੀ, ਹਰਪਾਲ ਸਿੰਘ ਜਗਤਪੁਰ, ਗਾਇਕ ਸੁਖਵਿੰਦਰ ਪੰਛੀ, ਜਸਪਾਲ ਸਿੰਘ ਜਾਡਲੀ, ਹਰਪ੍ਰੀਤ ਸਿੰਘ ਕੰਗ, ਸਵਿੰਦਰ ਸਿੰਘ ਗਰਚਾ, ਸੁਰਜੀਤ ਸਿੰਘ ਫੂਲ, ਡਾ. ਅਜੈ ਹਰਿਆਣਾ, ਫੁਰਮਾਨ ਸਿੰਘ ਸੰਧੂ, ਹਰਮੇਲ ਸਿੰਘ ਜੱਸੋਮਜਾਰਾ , ਪਰਮਜੀਤ ਸਿੰਘ ਹੰਸਰੋਂ, ਸਤਨਾਮ ਸਿੰਘ ਬਹਿਰੂ, ਟੋਨੀ ਸੰਧੂ, ਜਸਵੀਰ ਦੀਪ, ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਅਵਤਾਰ ਸਿੰਘ ਕੱਟ, ਕੁਲਵਿੰਦਰ ਸਿੰਘ ਵੜੈਚ, ਯੋਗਰਾਜ ਸਿੰਘ, ਜਸਵਰਿੰਦਰ ਸਿੰਘ ਜੱਸਾ ਕਲੇਰਾਂ, ਇੰਦਰਜੀਤ ਮਾਨ, ਨਿਰਮਲ ਸਿੰਘ ਸੰਧੂ

Leave a Reply

Your email address will not be published.