ਸ੍ਰੀਨਗਰ ‘ਚ ਪੁਲਿਸ ਬੱਸ ‘ਤੇ ਅੱਤਵਾਦੀ ਹਮਲਾ-2 ਜਵਾਨ ਸ਼ਹੀਦ, 12 ਜ਼ਖ਼ਮੀ

ਸ੍ਰੀਨਗਰ / ਸ੍ਰੀਨਗਰ ਦੇ ਬਾਹਰਵਾਰ ਜ਼ੇਵਾਨ ਇਲਾਕੇ ‘ਚ ਅੱਤਵਾਦੀਆਂ ਨੇ ਸੋਮਵਾਰ ਦੇਰ ਸ਼ਾਮ ਪੁਲਿਸ ਮੁਲਾਜ਼ਮਾਂ ਨੂੰ ਲਿਜਾ ਰਹੀ ਇਕ ਬੱਸ ‘ਤੇ ਹਮਲਾ ਕਰ ਦਿੱਤਾ, ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ ‘ਚ ਜੰਮੂ-ਕਸ਼ਮੀਰ ਪੁਲਿਸ ਦਾ ਇਕ ਏ.ਐਸ.ਆਈ. ਤੇ ਸਲੈਕਸ਼ਨ ਗ੍ਰੇਡ ਦਾ ਇਕ ਕਾਂਸਟੇਬਲ ਸ਼ਹੀਦ ਹੋ ਗਏ ਤੇ 12 ਹੋਰ ਜ਼ਖ਼ਮੀ ਹੋ ਗਏ ।

ਸੂਤਰਾਂ ਅਨੁਸਾਰ ਸ੍ਰੀਨਗਰ ਦੇ ਜ਼ੇਵਨ ਦੇ ਆਰੀਪੋਰਾ ਨੇੜੇ ਸਿਖਲਾਈ ਕੈਂਪ ਤੋਂ ਬੱਸ ‘ਚ ਵਾਪਸ ਪਰਤ ਰਹੇ ਆਰਮਡ ਫੋਰਸ ਦੀ 9ਵੀਂ ਬਟਾਲੀਅਨ (ਆਈ[ਪੀ[ਆਰ) ‘ਤੇ ਅੱਤਵਾਦੀ ਅੰਨ੍ਹੇਵਾਹ ਗੋਲੀਬਾਰੀ ਕਰਕੇ ਫਰਾਰ ਹੋ ਗਏ । ਜਿਸ ਵਿਚ 14 ਪੁਲਿਸ ਕਰਮੀਂ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 2 ਹਸਪਤਾਲ ਜਾ ਕੇ ਦਮ ਤੋੜ ਗਏ । ਇਸ ਅੱਤਵਾਦੀ ਹਮਲੇ ਦੇ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਸ੍ਰੀਨਗਰ ਦੇ ਐਸ[ਐਮ[ਐਚ[ਐਸ[ ਹਸਪਤਾਲ ਲਿਜਾਇਆ ਜਿਥੇ ਏ[ਐਸ[ਆਈ[ ਗੁਲਾਮ ਹਸਨ ਤੇ ਸਲੈਕਸ਼ਨ ਗ੍ਰੈਡ ਕੰਸਟੇਬਲ ਸ਼ਫੀਕ ਅਲੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ । ਸੂਤਰਾਂ ਅਨੁਸਾਰ ਇਹ ਹਮਲਾ ਜੈਸ਼ ਜਾਂ ਲਸ਼ਕਰ ਅੱਤਵਾਦੀਆਂ ਵਲੋਂ ਕੀਤਾ ਗਿਆ ਹੋ ਸਕਦਾ ਹੈ । ਇਸ ਅੱਤਵਾਦੀ ਹਮਲੇ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਛੇੜ ਦਿੱਤੀ ਹੈ । ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ । ਜ਼ਿਕਰਯੋਗ ਹੈ ਕਿ 2013 ‘ਚ ਅੱਜ ਦੇ ਦਿਨ ਅੱਤਵਾਦੀ ਸੰਗਠਨ ਜੈਸ਼ ਨੇ ਸੰਸਦ ਭਵਨ ‘ਤੇ ਹਮਲਾ ਕੀਤਾ ਸੀ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ ਸੀ ।

Leave a Reply

Your email address will not be published. Required fields are marked *