ਸ੍ਰੀਨਗਰ ‘ਚ ਗ੍ਰਨੇਡ ਧਮਾਕੇ ‘ਚ 2 ਔਰਤਾਂ ਸਮੇਤ 10 ਜ਼ਖ਼ਮੀ

Home » Blog » ਸ੍ਰੀਨਗਰ ‘ਚ ਗ੍ਰਨੇਡ ਧਮਾਕੇ ‘ਚ 2 ਔਰਤਾਂ ਸਮੇਤ 10 ਜ਼ਖ਼ਮੀ
ਸ੍ਰੀਨਗਰ ‘ਚ ਗ੍ਰਨੇਡ ਧਮਾਕੇ ‘ਚ 2 ਔਰਤਾਂ ਸਮੇਤ 10 ਜ਼ਖ਼ਮੀ

ਸ੍ਰੀਨਗਰ / ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਸ਼ੌਪੀਆਂ ‘ਚ ਅੱਤਵਾਦੀਆਂ ਵਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ‘ਚ ਸੀ. ਆਰ. ਪੀ. ਐਫ. ਦਾ ਕਾਂਸਟੇਬਲ ਜ਼ਖ਼ਮੀ ਹੋ ਗਿਆ, ਜਦਕਿ ਸ੍ਰੀਨਗਰ ਵਿਖੇ ਕੀਤੇ ਗਏ ਗ੍ਰਨੇਡ ਹਮਲੇ ‘ਚ 2 ਔਰਤਾਂ ਸਮੇਤ 10 ਨਾਗਰਿਕ ਜ਼ਖ਼ਮੀ ਹੋ ਗਏ |

ਸੂਤਰਾਂ ਅਨੁਸਾਰ ਸ਼ੌਪੀਆਂ ਦੇ ਜੇਨਾਪੋਰਾ ਦੇ ਕਰਾਲ ਚਕ ਇਲਾਕੇ ‘ਚ ਸਵੇਰ ਸਮੇਂ ਸੀ.ਆਰ.ਪੀ.ਐਫ. ਦੀ ਟੋਲੀ ‘ਤੇ ਸ਼ੱਕੀ ਅੱਤਵਾਦੀਆਂ ਨੇ ਘਾਤ ਲਗਾ ਕੇ ਹਮਲਾ ਕਰਦੇ ਹੋਏ ਗੋਲੀਆਂ ਚਲਾਈਆਂ | ਜਿਸ ਦਾ ਨੀਮ ਫ਼ੌਜੀ ਬਲਾਂ ਨੇ ਤੁਰੰਤ ਪੁਜ਼ੀਸ਼ਨ ਸਾਂਭ ਕੇ ਜਵਾਬ ਦਿੱਤਾ | ਇਸ ਦੌਰਾਨ ਸੀ.ਆਰ.ਪੀ.ਐਫ. ਦਾ ਕਾਂਸਟੇਬਲ ਅਜੇ ਕੁਮਾਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਗਿਆ ਹੈ | ਅੱਤਵਾਦੀ ਹਮਲੇ ਤੋਂ ਬਾਅਦ ਫ਼ਰਾਰ ਹੋਣ ‘ਚ ਸਫਲ ਰਹੇ | ਇੱਧਰ ਸ੍ਰੀਨਗਰ ਦੇ ਭੀੜ ਭੜਾਕੇ ਵਾਲੇ ਹਰੀ ਸਿੰਘ ਹਰੀ ਸਟਰੀਟ ਇਲਾਕੇ ‘ਚ ਸ਼ੱਕੀ ਅੱਤਵਾਦੀਆਂ ਨੇ ਦੁਪਹਿਰ ਸਮੇ ਹਨੂੰਮਾਨ ਮੰਦਰ ਸਥਿਤ ਐਸ.ਐਸ.ਬੀ. 40 ਬਟਾਲੀਅਨ ਦੇ ਮੋਰਚੇ ਨੂੰ ਨਿਸ਼ਾਨਾ ਬਣਾ ਕੇ ਗ੍ਰਨੇਡ ਚਲਾਇਆ | ਜਿਹੜਾ ਕੇ ਨਿਸ਼ਾਨੇ ਤੋਂ ਭਟਕ ਕੇ ਸੜਕ ਕੰਢੇ ਫਟ ਗਿਆ, ਜਿਸ ਨਾਲ 2 ਔਰਤਾਂ ਸਮੇਤ 10 ਵਿਅਕਤੀ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਦੀ ਇਲਾਜ ਚੱਲ ਰਿਹਾ ਹੈ |

Leave a Reply

Your email address will not be published.