ਫਿਲਮ ਅਦਾਕਾਰ ਅਨਿਲ ਕਪੂਰ ਦੀ ਧੀ ਅਤੇ ਅਦਾਕਾਰਾ ਸੋਨਮ ਕਪੂਰ ਦੇ ਸਹੁਰੇ ਹਰੀਸ਼ ਆਹੂਜਾ ਨਾਲ ਆਨਲਾਈਨ ਧੋਖਾਧੜੀ ਦੇ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ।
ਪੁਲਿਸ ਨੇ ਦੱਸਿਆ ਹੈ ਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਸੰਤੋਸ਼ ਅੰਡਰਵਰਲਡ ਡਾਨ ਛੋਟਾ ਸ਼ਕੀਲ ਦਾ ਸ਼ਾਰਪ ਸ਼ੂਟਰ ਰਿਹਾ ਹੈ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਪਰਾਧ ਦੀ ਦੁਨੀਆ ਵਿਚ ਆਪਣਾ ਗੈਂਗ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸ ਦੇਈਏ ਕਿ ਸੋਨਮ ਕਪੂਰ ਦੇ ਸਹੁਰੇ ਹਰੀਸ਼ ਆਹੂਜਾ ਦੀ ਫਰੀਦਾਬਾਦ ਸਥਿਤ ਕੰਪਨੀ ਸ਼ਾਹੀ ਐਕਸਪੋਰਟਸ ਤੋਂ 27.61 ਕਰੋੜ ਰੁਪਏ ਦੀ ਠੱਗੀ ਹੋਈ ਸੀ ਅਤੇ ਫਰੀਦਾਬਾਦ ਪੁਲਿਸ ਦੀ ਸਾਈਬਰ ਟੀਮ ਨੇ ਇਸ ਮਾਮਲੇ ਦਾ ਖੁਲਾਸਾ ਕੀਤਾ ਸੀ।
ਪੁਲਿਸ ਨੇ ਦੱਸਿਆ ਕਿ ਸਾਈਬਰ ਠੱਗਾਂ ਦੇ ਨਿਸ਼ਾਨੇ ‘ਤੇ ਦੇਸ਼ ਦੀਆਂ ਕਰੀਬ 15 ਵੱਡੀਆਂ ਕੰਪਨੀਆਂ ਸਨ। ਜਿਸ ਵਿੱਚੋਂ ਚਾਰ ਕੰਪਨੀਆਂ ਵਿੱਚ ਵੀ ਇਨ੍ਹਾਂ ਠੱਗਾਂ ਨੇ ਵੱਡੀ ਰਕਮ ਦੀ ਠੱਗੀ ਮਾਰੀ ਸੀ। ਪੁਲਿਸ ਨੇ ਕਿਹਾ ਕਿ ਜਾਅਲੀ ਡਿਜੀਟਲ ਦਸਤਖਤ ਸਰਟੀਫਿਕੇਟ (ਡੀਐਸਸੀ) ਰਾਹੀਂ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ। ਸਾਈਬਰ ਥਾਣਾ ਇੰਚਾਰਜ ਬਸੰਤ ਨੇ ਦੱਸਿਆ ਕਿ ਇਸ ਮਾਮਲੇ ‘ਚ ਚਾਰ ਲੋਕਾਂ ਤੋਂ ਇਲਾਵਾ ਕੁਝ ਹੋਰ ਲੋਕਾਂ ਦੀ ਗ੍ਰਿਫਤਾਰੀ ਵੀ ਜਲਦ ਕੀਤੀ ਜਾ ਸਕਦੀ ਹੈ। ਗ੍ਰਿਫਤਾਰ ਦੋਸ਼ੀ ਸੰਤੋਸ਼ ਨੇ ਪੁੱਛਗਿੱਛ ‘ਚ ਕਈ ਖੁਲਾਸੇ ਕੀਤੇ ਹਨ ਅਤੇ ਜਲਦ ਹੀ ਕੁਝ ਹੋਰ ਦੋਸ਼ੀਆਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।