ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਕਾਰਨ

Home » Blog » ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਕਾਰਨ
ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਕਾਰਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪਾਰਟੀ ’ਚ ਸ਼ਾਮਲ ਹੋਏ ਸੁੱਚੇ ਸਿੰਘ ਛੋਟੇਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਲੋਕਤੰਤਰਿਕ ਪਾਰਟੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਜੋ ਪੰਜਾਬ ਲਈ ਕੀਤਾ, ਉਹ ਕਿਸੇ ਹੋਰ ਪਾਰਟੀ ਨੇ ਅੱਜ ਤਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਵਪਾਰੀ ਤੇ ਹਰ ਵਰਗ ਵਾਸਤੇ ਅਕਾਲੀ ਦਲ ਨੇ ਜੋ ਕੁਝ ਵੀ ਕੀਤਾ, ਉਹ ਕਿਸੇ ਹੋਰ ਨੇ ਨਹੀਂ ਕੀਤਾ। ਛੋਟੇਪੁਰ ਨੇ ਕਿਹਾ ਕਿ ਜਿਨ੍ਹਾਂ ਸਕੀਮਾਂ ਦੀ ਇਹ ਗੱਲ ਕਰ ਰਹੇ ਹਨ, ਉਹ ਅਕਾਲੀ ਦਲ ਨੇ 15 ਸਾਲ ਪਹਿਲਾਂ ਸ਼ੁਰੂ ਕੀਤੀਆਂ ਸਨ। ਫ੍ਰੀ ਬਿਜਲੀ, ਆਟਾ ਦਾਲ ਤੇ ਹੋਰ ਸਕੀਮਾਂ ਅਕਾਲੀ ਦਲ ਦੀ ਦੇਣ ਹੀ ਹਨ।ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਜੇ ‘ਆਪ’ ’ਚ ਲੋਕਤੰਤਰ ਹੁੰਦਾ ਤਾਂ ਜਿਹੜੇ 20 ਵਿਧਾਇਕ ਇਸ ਨੂੰ ਛੱਡ ਕੇ ਗਏ ਹਨ, ਉਹ ਛੱਡ ਕੇ ਨਾ ਜਾਂਦੇ। ਉਨ੍ਹਾਂ ਕੇਜਰੀਵਾਲ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ‘ਆਪ’ ’ਚ ਕੇਜਰੀਵਾਲ ਦੀ ਹਾਂ ’ਚ ਹਾਂ ਮਿਲਾਉਣ ਵਾਲੇ ਲੋਕ ਹੀ ਪਾਰਟੀ ’ਚ ਰਹਿ ਗਏ ਹਨ, ਬਾਕੀ ਸਾਰੇ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਪੰਜਾਬ ’ਚ ਪੈਰ ਨਹੀਂ ਲੱਗਣੇ। ਇਹ ਜਿਹੜੇ ਗਾਰੰਟੀਆਂ ਲੈ ਕੇ ਆਉਂਦੇ ਹਨ, ਇਨ੍ਹਾਂ ਦੇ ਜਿੱਤੇ ਲੀਡਰ ਤਾਂ ਇਨ੍ਹਾਂ ਨਾਲ ਰਹੇ ਨਹੀਂ, ਤਾਂ ਗਾਰੰਟੀਆਂ ਕਿਸ ਵਾਸਤੇ ਦੇ ਰਹੇ ਹੋ। ਇਹ ਲੋਕਾਂ ਨੂੰ ਗੁੰਮਰਾਹ ਕਰਕੇ ਠੱਗੀ ਮਾਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਪ ਤੇ ਕਾਂਗਰਸ ਪਾਰਟੀ ਵਾਲਿਆਂ ਦੀ ਠੱਗੀ ਹੁਣ ਨਹੀਂ ਵੱਜਣੀ।

Leave a Reply

Your email address will not be published.