Connect with us

ਮਨੋਰੰਜਨ

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

Published

on

ਐਸ਼ ਅਸ਼ੋਕ ਭੌਰਾ ਯਸ਼ ਚੋਪੜਾ ਨੇ 1979 ਵਿਚ ‘ਨੂਰੀ’ ਫਿਲਮ ਬਣਾ ਕੇ ਪੂਨਮ ਢਿੱਲੋਂ ਦੇ ਸਲਵਾਰ ਕਮੀਜ਼ ਤਾਂ ਇਕ ਤਜ਼ਰਬੇ ਵਜੋਂ ਪੁਆਈ ਸੀ ਪਰ ਸਲਵਾਰ ਕਮੀਜ਼ ਪਹਿਨਣਾ ਮਰਦਾਂ ਲਈ ਸ਼ੌਕ ਬਣ ਗਿਆ, ਬਸ਼ਰਤੇ ਕਿ ਧਾਰਮਿਕ ਨਜ਼ਰੀਏ ਨੂੰ ਛੱਡ ਲਈਏ।

ਉਂਜ ਇਹ ਫਾਰਮੂਲਾ ਫਿਲਮ ਦੇ ਹਿੱਟ ਹੋਣ ਦਾ ਇਕ ਰਾਜ਼ ਬਣ ਗਿਆ ਸੀ। ਪਰ ਜਿਸ ਨੂਰੀ ਦੀ ਮੈਂ ਗੱਲ ਕਰਨ ਲੱਗਾ ਹਾਂ, ਹੈ ਤਾਂ ਉਹ ਵੀ ਫਿਲਮਾਂ ਵਾਲੀ ਨੂਰੀ ਪਰ ਇਸ ਨੂਰੀ ਦੇ ਨਾਂ ਨਾਲ ਅਮਰ ਵੀ ਲੱਗਾ ਹੋਇਆ ਹੈ। ਸੋ ਗੱਲ ਆਪਾਂ ਇਥੇ ਅਮਰ ਨੂਰੀ ਦੀ ਕਰਨ ਲੱਗੇ ਹਾਂ। ਘੜੀ ਦੀਆਂ ਘੁੰਮਦੀਆਂ ਸੂਈਆਂ ਵਕਤ ਨਹੀਂ ਹੁੰਦਾ, ਵਕਤ ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿ ਕੀ ਹੁੰਦਾ ਹੈ ਜਦੋਂ ਰਾਤ ਸਿਰ ‘ਤੇ ਹੋਵੇ, ਹੜ੍ਹ ਨਾਲ ਰਸਤੇ ਬੰਦ ਹੋਣ ਤੇ ਬੰਦਾ ਮਰਦਾ ਜਾਂਦਾ ਹੋਵੇ, ਡਾਕਟਰ ਕੋਲ ਲੈ ਕੇ ਜਾਣ ਦਾ ਕੋਈ ਹੀਲਾ ਵਸੀਲਾ ਨਾ ਰਵੇ, ਉਦੋਂ ਲੱਗਦਾ ਹੈ ਕਿ ਗੁੱਟ ‘ਤੇ ਲੱਗੀ ਘੜੀ ਸੱਚੀਂ ਮੁੱਚੀਂ ਹੀ ਰੁਕ ਗਈ ਹੈ। ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਹਾਂ ਕਿ ਪੰਜਾਬੀ ਗਾਇਕੀ ਵਿਚ ਦੋ ਅਜਿਹੀਆਂ ਅਵਾਜ਼ਾਂ ਆਈਆਂ-ਸਰਦੂਲ ਸਿਕੰਦਰ ਅਤੇ ਅਮਰ ਨੂਰੀ, ਜੋ ਪਹਿਲਾਂ ਅਲੱਗ ਅਲੱਗ ਗਾਉਂਦੇ ਸਨ ਫਿਰ ਇਕੱਠੇ ਗਾਉਣ ਲੱਗ ਪਏ ਤੇ ਫਿਰ ਨਿਕਾਹ ‘ਚ ਵੀ ਬੱਝ ਗਏ। ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਇਕ ਤਾਂ ਗੁਰਦਿਆਂ ਦੀ ਬਿਮਾਰੀ ਤੋਂ ਪੀੜ੍ਹਤ ਸੀ ਤੇ ਦੂਜੇ ਨੂੰ ਆਪਣਾ ਗੁਰਦਾ ਆਪਣੇ ਸਿਰ ਦੇ ਸਾਈਂ ਨੂੰ ਬਚਾਉਣ ਲਈ ਕੁਰਬਾਨ ਕਰਨਾ ਪਿਆ। ਅਮਰ ਨੂਰੀ ਗਾਉਂਦੀ ਹੀ ਨਹੀਂ ਰਹੀ ਬਲਕਿ ਉਹਨੇ ਸੱਚ ਕਰਕੇ ਦਿਖਾਇਆ ਹੈ ਕਿ ‘ਤੈਨੂੰ ਤਾਪ ਚੜ੍ਹੇ, ਮੈਂ ਹੂੰਗਾਂ।’

ਅਮਰ ਨੂਰੀ ਨਾਲ ਹਾਲ ਹੀ ਵਿਚ ਮੈਂ ਆਪਣੇ ਗੁੱਸੇ ਤੇ ਨਰਾਜ਼ਗੀ ਦਾ ਪ੍ਰਗਟਾਵਾ ਪਹਿਲਾਂ ਕਰਨ ਲੱਗਾ ਹਾਂ। ਇਹ ਹੋ ਅਸਲ ‘ਚ ਇਸ ਕਰਕੇ ਗਿਆ ਕਿ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਬਾਤ ਪਾਉਣ ਵਾਲਾ ਸੁੱਤਾ ਹੈ ਕਿ ਹੁੰਗਾਰਾ ਭਰਨ ਵਾਲਾ। ਸਤੰਬਰ ਮਹੀਨੇ ਟੋਰਾਂਟੋ ਗਿਆ, ਅਮਰ ਨੂਰੀ ਨੂੰ ਮਿਲਣ ਦੀ ਇੱਛਾ ਇਸ ਕਰਕੇ ਵੀ ਵੱਧ ਸੀ ਕਿ ਉਹ ਮੈਨੂੰ ਕਈ ਸਾਲਾਂ ਬਾਅਦ ਮਿਲੇਗੀ। ਇਸ ਕਰਕੇ ਵੀ ਕਿ ਉਹਦੇ ਦੋਵੇਂ ਪੁੱਤਰ ਵੀ ਨਾਲ ਨੇ, ਇਸ ਕਰਕੇ ਵੀ ਕਿ ਉਨ੍ਹਾਂ ਦਾ ਹੁਣ ਆਪਣਾ ਘਰ ਹੈ ਟੋਰਾਂਟੋ ‘ਚ। ਕੁਝ ਵਰ੍ਹੇ ਪਹਿਲਾਂ ਉਨ੍ਹਾਂ ਨੂੰ ਕੈਨੇਡਾ ਦੀ ਪੱਕੀ ਇੰਮੀਗ੍ਰੇਸ਼ਨ ਮਿਲੀ ਸੀ ਤਾਂ ਦੋਵਾਂ ਨੇ ਬੜੇ ਚਾਅ ਨਾਲ ਦੱਸਿਆ ਸੀ ਕਿ ਅਸੀਂ ਹੁਣ ਪੱਕੇ ਕੈਨੇਡੀਅਨ ਹੋ ਗਏ ਹਾਂ। ਟੋਰਾਂਟੋ ਮੈਂ ਇਕ ਹਫਤਾ ਰਿਹਾ ਤਾਂ ਨੂਰੀ ਨੂੰ ਫੋਨ ਕੀਤਾ, ਕਹਿਣ ਲੱਗੀ, ‘ਮੈਂ ਕਿਸੇ ਵਿਆਹ ‘ਤੇ ਹਾਂ।’ ਮੈਂ ਕਿਹਾ, ‘ਅੱਜ ਬੁੱਧਵਾਰ ਹੈ, ਵਿਆਹ ਬੁੱਧਵਾਰ ਨੂੰ ਨਹੀਂ ਹੁੰਦੇ।’ ਉਹਨੇ ਗੱਲ ਬਦਲੀ, ‘ਅੱਜ ਮਾਈਆਂ ਹੈ।’ ਮੈਂ ਕਿਹਾ, ‘ਤੂੰ ਚਾਲੀ ਮੀਲ ‘ਤੇ ਹੀ ਹੈਂ, ਮੈਂ ਆ ਜਾਨਾਂ।’ ਉਹਨੇ ਫਿਰ ਬਹਾਨਾ ਲਾ ਦਿੱਤਾ, ‘ਨਹੀਂ ਮੈਂ ਕੱਲ ਫੋਨ ਕਰਾਂਗੀ।’

ਇਉਂ ਮੈਂ ਅੰਦਰੋ ਅੰਦਰੀ ਟੁੱਟ ਵੀ ਰਿਹਾ ਸੀ ਕਿ ਜਿਸ ਨੂਰੀ ਨਾਲ ਪਿਛਲੇ ਪੈਂਤੀ ਸਾਲਾਂ ਤੋਂ ਮੇਰੀ ਸਾਂਝ ਹੈ, ਸਰਦੂਲ ਤੇ ਨੂਰੀ ਦੇ ਮੈਂ ਦੁੱਖਾਂ ‘ਚ ਸ਼ਰੀਕ ਰਿਹਾ ਹਾਂ, ਉਹ ਮੈਨੂੰ ਮਿਲਣ ਤੋਂ ਪਾਸਾ ਕਿਉਂ ਵੱਟ ਰਹੀ ਹੈ? ਕੁਝ ਮਹੀਨਿਆਂ ਪਿਛੋਂ ਪਤਾ ਲੱਗਾ ਕਿ ਉਹ ਆਪਣਾ ਘਰ ਬਾਰ ਵੇਚ ਕੇ ਆਪਣੇ ਦੋਵੇਂ ਪੁੱਤਰਾਂ- ਅਲਾਪ ਅਤੇ ਸਾਰੰਗ ਨੂੰ ਨਾਲ ਲੈ ਕੇ ਟੋਰਾਂਟੋ ਤੋਂ ਖੰਨੇ ਚਲੇ ਗਈ ਹੈ। ਮੈਂ ਇਹ ਵੀ ਦੁੱਖ ਨਾਲ ਹੀ ਕਹਾਂਗਾ ਕਿ ਹਾਲੇ ਕੁਝ ਦੇਰ ਪਹਿਲਾਂ ਤਾਂ ਮੈਨੂੰ ਕਹਿ ਰਹੀ ਸੀ ਕਿ ਅਸੀਂ ਪੀ ਆਰ ਮਿਲਣ ਦਾ ਟਾਈਮ ਪੂਰਾ ਕਰ ਰਹੇ ਹਾਂ। ਪਰ ਹੁਣ ਜਦੋਂ ਖੰਨੇ ਤੋਂ ਖਬਰ ਆਈ ਕਿ ਸਰਦੂਲ ਦੇ ਗੁਰਦੇ ਖਰਾਬ ਸਨ ਤੇ ਆਪਣੇ ਸੁਰੀਲੇ ਖਾਵੰਦ ਨੂੰ ਜ਼ਿੰਦਗੀ ਦੇਣ ਲਈ ਨੂਰੀ ਨੇ ਆਪਣਾ ਇਕ ਗੁਰਦਾ ਆਪਣੇ ਪਤੀ ਨੂੰ ਸ਼ਰਧਾ ਤੇ ਸਤਿਕਾਰ ਨਾਲ ਭੇਟ ਕਰ ਦਿੱਤਾ ਹੈ ਤਾਂ ਸਾਰੇ ਗੁੱਸੇ ਗਿਲੇ ਮੈਂ ਭੁੱਲ ਗਿਆ। ਦੁੱਖ ਪੀਣ ਦੀ ਕਹਾਣੀ ਮੈਂ ਇਸ ਕਰਕੇ ਵੀ ਕੀਤੀ ਹੈ ਕਿ ਹਾਲ ਹੀ ਵਿਚ ਜਦੋਂ ਕੁਲਦੀਪ ਮਾਣਕ ਦੀ ਮਜ਼ਾਰ ‘ਤੇ ਲੱਗੇ ਮੇਲੇ ਵਿਚ ਮੇਰੀ ਪਤਨੀ ਕਸ਼ਮੀਰ ਕੌਰ ਤੇ ਬੇਟੇ ਮਨਵੀਰ ਨੂੰ ਸਰਦੂਲ ਮਿਲਿਆ ਤਾਂ ਉਹਨੇ ਆਪਣਾ ਦੁੱਖ ਦੱਸਣ ਦੀ ਥਾਂ ਦੋਹਾਂ ਨੂੰ ਪੁੱਛਿਆ, ‘ਸਾਡੇ ਅਸ਼ੋਕ ਦਾ ਕੀ ਹਾਲ ਹੈ, ਹੁਣ ਠੀਕ ਠਾਕ ਹੈ, ਪਿੱਛੇ ਜਿਹੇ ਸਿਹਤ ਖਰਾਬ ਰਹਿਣ ਲੱਗ ਪਈ ਸੀ?’ ਅਸਲ ਵਿਚ ਸਰਦੂਲ ਵਰਗੇ ਗਾਇਕ ਹੀ ਪੈਦਾ ਨਹੀਂ ਹੁੰਦੇ ਸਗੋਂ ਉਹ ਇਕ ਅਜਿਹਾ ਇਨਸਾਨ ਹੈ ਜੋ ਆਪ ਵੀ ਦੂਜਿਆਂ ਲਈ ਕੁਰਬਾਨ ਹੋਣ ਵਾਲਿਆਂ ਦੀ ਸੂਚੀ ‘ਚ ਸਭ ਤੋਂ ਮੂਹਰੇ ਰਿਹਾ ਹੈ, ਉਹ ਦੂਜਿਆਂ ਲਈ ਮਰ ਮਿਟਣ ਵਾਲਾ ਸ਼ਖਸ ਵੀ ਸਾਬਤ ਹੋਇਆ ਹੈ।

ਸ਼ੂਗਰ ਦੀ ਬਿਮਾਰੀ ਨੇ ਉਹਦੇ ਗੁਰਦੇ ਖਾ ਲਏ ਨੇ ਤੇ ਇਕ ਮਹਾਨ ਕਲਾਕਾਰ ਉਸ ਪੌੜੀ ‘ਤੇ ਜ਼ਿੰਦਗੀ ਦਾ ਸਫਰ ਤੈਅ ਕਰਨ ਲੱਗ ਪਿਆ ਹੈ ਜਿਸ ਦੇ ਪੌਡੇ ਰੱਸੀਆਂ ਨਾਲ ਗੰਢ-ਤੁੱਪ ਕਰਕੇ ਬੰਨ੍ਹ ਦਿੱਤੇ ਗਏ ਨੇ। ਮੈਨੂੰ ਯਾਦ ਹੈ, ਸਰਦੂਲ ਦਾ ਵੱਡਾ ਭਰਾ ਭਰਪੂਰ ਅਲੀ ਅਤੇ ਮੈਂ ਕਦੇ ਕਦੇ ਖੰਨੇ ‘ਕੱਠੇ ਹੁੰਦੇ ਤਾਂ ਪਿਆਲਾ ਸਾਂਝਾ ਕਰ ਲੈਂਦੇ। ਉਨ੍ਹਾਂ ਦੇ ਵਿਆਹ ਪਿੱਛੋਂ ਇਕ ਵਾਰ ਗਲਾਸੀ ਖੜਕਾਉਣ ਲੱਗੇ ਤਾਂ ਨੂਰੀ ਨੇ ਸਰਦੂਲ ਨੂੰ ਕਿਹਾ, ‘ਵੇਖੋ, ਅਸ਼ੋਕ ਭਾਜੀ ਫਿਰ ਸ਼ਰਾਬ ਪੀ ਰਹੇ ਨੇ।’ ਸਰਦੂਲ ਖਫਾ ਹੋਇਆ ਆਇਆ, ਗਲਾਸੀ ਚੁੱਕੀ ‘ਤੇ ਆਪ ਕਦੇ ਵੀ ਮੂੰਹ ਨੂੰ ਨਾ ਲਾਉਣ ਵਾਲੇ ਇਨਸਾਨ ਨੇ ਇਹ ਕਹਿ ਕੇ ਡੋਲ ਦਿੱਤੀ ਕਿ ਸਾਨੂੰ ਤੇਰੀ ਬੜੀ ਲੋੜ ਹੈ। ਇਹ ਸ਼ਰਾਬ ਗੁਰਦੇ ਖਰਾਬ ਕਰ ਦਿੰਦੀ ਹੈ।’ ਇਹ ਰੱਬ ਦੀ ਰਜ਼ਾ ਹੀ ਹੈ ਕਿ ਜ਼ਿੰਦਗੀ ‘ਚ ਕਦੇ ਵੀ ਕਿਸੇ ਨਸ਼ੇ ਨੂੰ ਹੱਥ ਨਾ ਲਾਉਣ ਵਾਲੇ ਇਸ ਮਹਾਨ ਗਾਇਕ ਦੇ ਦੋਵੇਂ ਗੁਰਦੇ ਫੇਲ੍ਹ ਹੋ ਗਏ ਹਨ। ਦੋਵਾਂ ਦੀ ਜ਼ਿੰਦਗੀ ‘ਚ ਹੀ ਮੇਰੀ ਦਖਲ ਅੰਦਾਜ਼ੀ ਨਹੀਂ ਰਹੀ ਸਗੋਂ ਮੈਂ ਦਾਅਵੇ ਨਾਲ ਕਹਾਂਗਾ ਕਿ ਦੋਹਾਂ ਦਾ ਮੇਰੇ ਨਾਲ ਇੱਕੋ ਜਿਹਾ ਪਿਆਰ ਹੀ ਨਹੀਂ ਰਿਹਾ ਸਗੋਂ ਉਨ੍ਹਾਂ ਦੀ ਜ਼ਿੰਦਗੀ ਨੂੰ ਸਾਵਾਂ ਤੁਲਵਾਂ ਰੱਖਣ ਲਈ ਮੈਂ ਕਈ ਥਾਂ ਚੰਗਾ ਰੋਲ ਵੀ ਨਿਭਾਉਂਦਾ ਰਿਹਾ ਹਾਂ। ਇਸ ਦੀ ਇਕ ਮਿਸਾਲ ਵੀ ਪੇਸ਼ ਕਰਾਂਗਾ।

ਜਦੋਂ ਅਮਰ ਨੂਰੀ ਦੇ ਪਿਤਾ ਰੌਸ਼ਨ ਸਾਗਰ ਨੂੰ ਪਤਾ ਲੱਗਾ ਕਿ ਦੋਵੇਂ ਪਿਆਰ ਵਿਆਹ ਕਰਵਾਉਣਾ ਚਾਹੁੰਦੇ ਹਨ ਤਾਂ ਰੋਪੜ ਉਚੇ ਖੇੜੇ ਆਪਣੇ ਘਰ ਦੀ ਘਾਟੀ ਚੜ੍ਹਦਿਆਂ ਉਹ ਮੈਨੂੰ ਪੁੱਛਣ ਲੱਗਾ, ‘ਅਸ਼ੋਕ ਤੇਰਾ ਕੀ ਖਿਆਲ ਹੈ, ਮੈਨੂੰ ਨੂਰੀ ਦਾ ਵਿਆਹ ਸਰਦੂਲ ਨਾਲ ਕਰ ਦੇਣਾ ਚਾਹੀਦਾ ਹੈ?’ ਤੇ ਨਾਲ ਹੀ ਹੱਸ ਕੇ ਬੋਲਿਆ ‘ਗੱਲ ਤਾਂ ਤੂੰ ਸਰਦੂਲ ਦੇ ਪੱਖ ਦੀ ਹੀ ਕਰਨੀ ਹੈ।’ ਫੌਜੀਆਂ ਦੀ ਹਰਡਲ ਰੇਸ ਵਾਂਗ ਅੜਿੱਕਾ ਬਣਨ ਵਾਲਾ ਤੇ ਦਾਣੇ ਭੁੰਨ੍ਹਣ ਵਾਲੀ ਭੱਠੀ ਦੀ ਤਪਦੀ ਰੇਤ ਵਾਂਗ ਹੌਲੀ ਹੌਲੀ ਠੰਡਾ ਹੋਣ ਵਾਲਾ ਅਸੀਂ ਸਾਰਿਆਂ ਨੇ ਰਲ ਕੇ ਰੌਸ਼ਨ ਸਾਗਰ ਲੀਹੇ ਪਾ ਹੀ ਲਿਆ। ਮੈਂ ਉਸੇ ਰੌਸ਼ਨ ਸਾਗਰ ਦੀ ਗੱਲ ਕਰ ਰਿਹਾ ਹਾਂ ਜਿਹੜਾ ਨੂਰੀ ਦਾ ਪਿE ਹੀ ਨਹੀਂ ਸੀ ਸਗੋਂ ‘ਮੇਰਾ ਡੋਰੀਆ ਹਵਾ ਦੇ ਵਿਚ ਉਡ ਲੈਣ ਦੇ’ ਅਤੇ ‘ਗੋਰੇ ਰੰਗ ‘ਤੇ ਝਰੀਟਾਂ ਆਈਆਂ’ ਆਦਿ ਹਿੱਟ ਗੀਤਾਂ ਦਾ ਗਾਇਕ ਵੀ ਰਿਹਾ ਹੈ। ਹਰਭਜਨ ਟਾਣਕ ਦੀ ਪੁਸ਼ਪਾ ਨਾਲ ਉਹਨੇ ਗਾਇਆ ਹੈ ਤੇ ਕਿਤੇ ਕਿਤੇ ਗਾਇਕਾਵਾਂ ਨਾਲ਼਼਼। ਅਮਰ ਨੂਰੀ ਬਾਰੇ ਮੈਂ ਕੁਝ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ। ਉਹਦਾ ਜਨਮ ਦਿਨ ਤੇਈ ਮਈ ਨੂੰ ਆਉਂਦਾ ਹੈ, ਉਹ ਕਿੰਨਿਆ ਸਾਲਾਂ ਦੀ ਹੋ ਗਈ ਹੈ ਇਹ ਮੈਨੂੰ ਨਹੀਂ ਪਤਾ, ਕਿੰਨੀ ਪੜ੍ਹੀ ਲਿਖੀ ਹੈ, ਇਹ ਵੀ ਨਹੀਂ ਪਤਾ।

ਇਹ ਜ਼ਰੂਰ ਪਤੈ ਕਿ ਇਕ ਵਾਰ ਉਹਨੂੰ ਦਸਵੀਂ ਦਾ ਪ੍ਰਾਈਵੇਟ ਇਮਤਿਹਾਨ ਦਵਾਉਣ ਲਈ ਮੈਂ ਆਪਣੇ ਸਕੂਲ ਦੀਆਂ ਸੇਵਾਵਾਂ ਜ਼ਰੂਰ ਪੇਸ਼ ਕੀਤੀਆਂ ਸਨ, ਕਈ ਸਾਲ ਨੂਰੀ ਦਾ ਭਾਰ 48 ਕਿੱਲੋ ਤੋਂ ਨਹੀਂ ਵਧਿਆ, ਨੂਰੀ ਦੀ ਛੋਟੀ ਭੈਣ ਜ਼ਾਹਿਦਾ ਪ੍ਰਵੀਨ ਉਸ ਤੋਂ ਵੀ ਕਈ ਗੁਣਾ ਵੱਧ ਸੋਹਣੀ ਸੀ, ਨੂਰੀ ਦਾ ਵੱਡਾ ਭਰਾ ਕਰਮਦੀਨ ਭੇਟਾਂ ਗਾਉਂਦਾ ਹੈ, ਨੂਰ ਮੁਹੰਮਦ ਨਾਲ ਡਰੰਮ ਸੈਟ ਵਜਾਉਂਦਾ ਰਿਹਾ ਹੈ, ਛੋਟਾ ਤਾਰੀ ਕੋਰਸ ਬੋਲਦਾ ਰਿਹਾ ਹੈ ਤੇ ‘ਮੁਹੰਮਦਾਂ’ ਦੇ ਪਰਿਵਾਰ ਵਿਚ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਦਰਜਾ ਚਾਰ ਦੀ ਨੌਕਰੀ ਕਰਨ ਵਾਲੀ ਨੂਰੀ ਦੀ ਮਾਂ ਦਾ ਨਾਂ ਬਿਮਲਾ ਦੇਵੀ ਸੀ, ਦੇਵੀ ਕਿਉਂ ਸੀ? ਮੈਨੂੰ ਨਹੀਂ ਪਤਾ। ਜਿੱਦਣ ਦੀਦਾਰ ਸੰਧੂ ਨਾਲ ਨੂਰੀ ਦਾ ਸੈਟ ਬਣਿਆ ਤਾਂ ਪੰਜਾਬੀ ਗਾਇਕੀ ਵਿਚ ਵੱਡੀ ਹਲਚਲ ਹੋਈ। ‘ਫਾਟਕ ਕੋਟ ਕਪੂਰੇ ਦਾ’, ‘ਜ਼ਰਾ ਛੇਤੀਂ ਕੰਮ ਨਬੇੜ’, ‘ਜੈ ਵੱਡੀ ਦਾ ਦਾਰੂ ਪੀ ਕੇ’ ਆਦਿ ਅਨੇਕਾਂ ਅਜਿਹੇ ਰੋਮਾਂਟਿਕ ਗੀਤ ਸਨ ਜੋ ਦੀਦਾਰ ਤੇ ਨੂਰੀ ਦੀਆਂ ਪੰਜਾਬੀ ਦੋਗਾਣਾ ਸ਼ੈਲੀ ਦੀਆਂ ਅਮਰ ਰਚਨਾਵਾਂ ਕਹੀਆਂ ਜਾ ਸਕਦੀਆਂ ਹਨ। ਮਾਣੀ ਖੇੜੇ ਨੇੜੇ ਜਗਜੀਤ ਦੀ ‘ਗੱਭਰੂ ਪੰਜਾਬ ਦਾ’ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਸ਼ਮਸ਼ੇਰ ਤੇ ਮੈਂ ਵੀ ਹਾਜ਼ਰ ਸਾਂ। ਬੋਲੀਆਂ ਫਿਲਮਾਈਆਂ ਜਾ ਰਹੀਆਂ ਸਨ। ਨੂਰੀ ਤੇ ਦੀਦਾਰ ਉਤੇ ‘ਭਰਤਾ ਭਰਤਾ ਭਰਤਾ, ਹੱਸਦੀ ਨੇ ਦਿਲ ਮੰਗਿਆ ਅਸੀਂ ਕੱਢ ਕੇ ਤਲੀ ਦੇ ਉਤੇ ਧਰ’ਤਾ।’ ਉਦੋਂ ਅਦਾਕਾਰੀ ਪੱਖੋਂ ਵੀ ਨੂਰੀ ਦਾ ਨਾਮ ਚਰਚਿਤ ਹੋ ਗਿਆ ਸੀ।

ਦੀਦਾਰ ਦੀ ਉਸ ਸਟੇਜ ‘ਤੇ ਕਹੀ ਗੱਲ ਮੈਨੂੰ ਕਦੇ ਨਹੀਂ ਭੁੱਲਦੀ, ਉਹ ਆਪਣੇ ਸੁਭਾਅ ਮੁਤਾਬਿਕ ਹੌਲੀ ਹੌਲੀ ਸਟੇਜ ਤੋਂ ਕਹਿਣ ਲੱਗਾ ‘ਜਿੱਦਣ ਹਵਾ ਤੇਜ਼ ਚੱਲਦੀ ਹੋਵੇ ਉਦਣ ਮੈਂ ਨਾਲ ਗਾਉਣ ਲਈ ਊਸ਼ਾ ਕਿਰਨ ਨੂੰ ਲੈ ਜਾਂਦਾ ਹਾਂ ਜਾਂ ਕੁਲਦੀਪ ਕੌਰ ਨੂੰ।’ ਢੋਲ ਵਜਾਉਣ ਵਾਲਾ ਪੁੱਛਣ ਲੱਗਾ, ‘ਉਹ ਕਿਉਂ?’ ਉਹ ਹੌਲੀ ਦੇਣੀ ਬੋਲਿਆ, ‘ਇਹ ਫੁੱਲਾਂ ਵਰਗੀ ਨੂਰੀ ਕਿਤੇ ਵਾਅ ਦੇ ਬੁੱਲ੍ਹੇ ‘ਚ ਉਡ ਗਈ ਤਾਂ ਨੇੜੇ ਤੇੜੇ ਥਿਆਉਣੀ ਵੀ ਨਹੀਂ।’ ਸਾਰੇ ਹੱਸ ਪਏ। ਅਸਲ ‘ਚ ਦੀਦਾਰ ਸੰਧੂ ਅਤੇ ਅਮਰ ਨੂਰੀ ਦੀ ਗਾਇਕੀ ਦਾ ਫਲਸਫਾ ਆਪਣੇ ਆਪ ਵਿਚ ਇਕ ਇਤਿਹਾਸ ਬਣਿਆ ਰਹੇਗਾ। ‘ਭਾਬੀ ਮੇਰੀ ਗੁੱਤ ਕਰ ਦੇ’, ‘ਗਿੱਧੇ ਵਿਚ ਮੈਂ ਨੱਚਦੀ ਮੇਰੇ ਖੇਤਾਂ ਵਿਚ ਨੱਚਦੀ ਬਹਾਰ’ ਅਤੇ ‘ਚੌਂਕ ਵਿਚ ਖੋਲ੍ਹੀ ਬੈਠਾ ਰੀਲ੍ਹਾਂ ਦੀ ਦੁਕਾਨ’ ਵਰਗੇ ਸਰਦੂਲ ਨਾਲ ਗਾਏ ਦੋਗਾਣੇ ਚੇਤਿਆਂ ਵਿਚੋਂ ਮਨਫੀ ਨਹੀਂ ਹੋਣਗੇ। ਨੂਰੀ ਦੀ ਆਪਣੀ ਥਾਂ ਹੈ ਅਤੇ ਗਾਇਕੀ ‘ਚ ਉਂਜ ਉਹਦੀ ਇਹ ਪਛਾਣ ਦੋ ਨੰਬਰ ‘ਤੇ ਰਹੇਗੀ ਕਿ ਉਹ ਸਰਦੂਲ ਸਿਕੰਦਰ ਦੀ ਪਤਨੀ ਹੈ। ਉਹ ਪਹਿਲਾਂ ਪੰਜਾਬੀਆਂ ਦੀ ਹਰਮਨ ਪਿਆਰੀ ਗਾਇਕਾ ਤੇ ਅਦਾਕਾਰਾ ਹੈ।

ਨੂਰੀ ਤੇ ਸਰਦੂਲ ਦੇ ਵਿਆਹ ਦੀਆਂ ਧੁੰਮਾਂ ਬੜੀਆਂ ਪਈਆਂ, ਅਖਬਾਰਾਂ ਨੇ ਪਹਿਲੇ ਪੰਨਿਆਂ ‘ਤੇ ਫੋਟੋਆਂ ਲਾਈਆਂ, ਬਰਾਤ ਖੰਨੇ ਤੋਂ ਰੋਪੜ ਸਜ ਧਜ ਕੇ ਗਈ ਤੇ ‘ਚੰਡੀਗੜ੍ਹ ਰਹਿਣ ਵਾਲੀਏ’ ਮਾਸਟਰ ਹਰੀਦੇਵ ਨੂੰ ਉਸਤਾਦ ਕਹਿਣ ਵਾਲੀ ਅਮਰ ਨੂਰੀ ਉਸ ਦਿਨ ਚਰਨਜੀਤ ਆਹੂਜਾ ਨੂੰ ‘ਗੁਰੂ ਜੀ ਗੁਰੂ ਜੀ’ ਇਸ ਕਰਕੇ ਕਹਿ ਰਹੀ ਸੀ ਕਿ ਨਿਕਾਹ ਤਾਂ ਭਾਵੇਂ ਮੌਲਵੀ ਨੇ ਪੜ੍ਹਿਆ ਹੋਵੇ ਪਰ ਨਿਕਾਹ ਦਾ ਮਹੌਲ ਪੈਦਾ ਕਰਨ ਲਈ ਚਰਨਜੀਤ ਆਹੂਜਾ ਨੇ ਰਸਤਾ ਕਾਫੀ ਸਾਫ ਕਰ ਦਿੱਤਾ ਸੀ। ਬਲਕਰਨ ਬੜਿੰਗ ਦੀ ‘ਉਡੀਕਾਂ ਸਾਉਣ ਦੀਆਂ’ ਫਿਲਮ ਦੀ ਸ਼ੂਟਿੰਗ ਫਰੀਦਕੋਟ ‘ਚ ਰਾਜੇਆਣਾ ਵਿਖੇ ਹੋ ਰਹੀ ਸੀ। ਜੂਨ ਮਹੀਨਾ, ਮੈਂ ਇਸ ਸ਼ੂਟਿੰਗ ‘ਤੇ ਕਈ ਦਿਨ ਰਿਹਾ। ਨੂਰੀ ਦਾ ਪਿE ਰੌਸ਼ਨ ਸਾਗਰ, ਨੂਰੀ ਤੇ ਮੈਂ ਇੱਕੋ ਤਖਤਪੋਸ਼ ਵਰਗੇ ਵੱਡੇ ਮੰਜੇ ‘ਤੇ ਸੌਂਦੇ ਰਹੇ। ਇਹ ਫਿਲਮ ਭਾਵੇਂ ਨਾ ਚੱਲੀ ਹੋਵੇ ਪਰ ਅਦਾਕਾਰੀ ਨੂਰੀ ਨੇ ਵਧੀਆ ਦਿਖਾਈ ਸੀ। ਕਈਆਂ ਨੂੰ ਉਹਦੀ ‘ਬਦਲਾ ਜੱਟੀ ਦਾ’ ਚੰਗੀ ਲੱਗਦੀ ਹੈ, ਕਈਆਂ ਨੂੰ ਉਹਦੀਆਂ ਹੋਰ ਫਿਲਮਾਂ। ਜਦੋਂ ਜਲੰਧਰ ਦੂਰਦਸ਼ਨ ‘ਤੇ ‘ਇਹੋ ਹਮਾਰਾ ਜੀਵਣਾ’ ਲੜੀਵਾਰ ਸੀਰੀਅਲ ਹਿੱਟ ਹੋਇਆ ਤਾਂ ਇਸ ਲੜੀਵਾਰ ਦੀ ਮੁੱਖ ਕਿਰਦਾਰ ਅਮਰ ਨੂਰੀ ਦਾ ‘ਭਾਨੋ’ ਵਾਲਾ ਰੋਲ ਉਹਦੀ ਗਾਇਕੀ ਨੂੰ ਪਸੰਦ ਕਰਨ ਵਾਲੇ ਪੰਜਾਬੀਆਂ ਦੇ ਚੇਤਿਆਂ ‘ਚ ਅਦਾਕਾਰ ਵਜੋਂ ਵੀ ਵਸ ਗਿਆ ਸੀ।

ਕਿਹਾ ਜਾਣ ਲੱਗ ਪਿਆ ਸੀ, ‘ਕਰੇਲਾ ਤਾਂ ਨਿੰਮ ‘ਤੇ ਚੜ੍ਹਦਾ ਵੇਖਿਐ, ਪਰ ਦੁੱਧ ‘ਚ ਚਿੱਟਾ ਗੁਲਾਬ ਡਿੱਗਦਾ ਦੇਖ ਕੇ ਸੁਆਦ ਹੀ ਵੱਖਰਾ ਆ ਰਿਹਾ ਹੈ।’ ਉਨ੍ਹੀਂ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ‘ਚ ਦਲੀਪ ਕੌਰ ਟਿਵਾਣਾ ਮਿਲੀ, ਮੈਂ ਵਧਾਈ ਦਿੱਤੀ ਕਿ ਤੁਹਾਡੇ ਨਾਵਲ ਨੂੰ ਪੜ੍ਹ ਕੇ ਨਹੀਂ, ਲੋਕਾਂ ਨੇ ਜਲੰਧਰ ਦੂਰਦਰਸ਼ਨ ਤੋਂ ਵੇਖ ਕੇ ਨਾਵਲ ਦਾ ਸਮੁੱਚਾ ਬਿਰਤਾਂਤ ਆਪਣੇ ਅੰਦਰ ਵਸਾ ਲਿਆ ਹੈ। ਦਲੀਪ ਕੌਰ ਦੀ ਆਖੀ ਇਕ ਸਤਰ ਮੈਨੂੰ ਅੱਜ ਵੀ ਯਾਦ ਹੈ, ਉਹ ਕਹਿਣ ਲੱਗੀ ‘ਇਸ ਨਾਵਲ ਨੂੰ ਅਮਰ ਕਰਨ ਵਾਲੀ ਵੀ ਅਮਰ ਨੂਰੀ ਹੈ, ਫਿਲਮਾਂ ਤੋਂ ਵੀ ਵਧੀਆ ਕਿਰਦਾਰ ਅਮਰ ਨੂਰੀ ਨੇ ਇਸ ਨਾਟਕ ਵਿਚ ਕਰ ਦਿਖਾਇਆ ਹੈ, ਦਿਲਸਚਪ ਗੱਲ ਇਹ ਹੈ ਕਿ ਉਹ ਕਿਸੇ ਥਿਏਟਰ ਨਾਲ ਵੀ ਨਹੀਂ ਜੁੜੀ ਰਹੀ।’ ਗੱਲ ਸਹੀ ਹੈ ਕਿ ਅਮਰ ਨੂਰੀ ਸੁਨੱਖੀ ਵੀ ਸੀ, ਵਧੀਆ ਗਾਇਕਾ ਅਤੇ ਅਦਾਕਾਰਾ ਵੀ ਸੀ, ਸਰਦੂਲ ਨਾਲ ਵਿਆਹ ਹੋਣਾ ਦੋ ਮਹਾਨ ਸੁਰਾਂ ਨੂੰ ‘ਕੱਠੀ ਗੰਢ ਦੇਣ ਵਰਗਾ ਵੀ ਸੀ। ਹਾਲਾਂਕਿ ਉਹਦੇ ਸੁਭਾਅ ਕਰਕੇ ਕਈ ਵਾਰੀ ਸਰਦੂਲ ਦਾ ਪਰਿਵਾਰ ਉਪਰ ਥੱਲੇ ਵੀ ਹੁੰਦਾ ਰਿਹਾ ਹੈ। 1989 ‘ਚ ਮੇਰਾ ਜਦੋਂ ਵਿਆਹ ਹੋਇਆ, ਪੰਜਾਬ ਦੇ ਹਾਲਾਤ ਸਾਜ਼ਗਾਰ ਨਹੀਂ ਸਨ, ਪਰਮਿੰਦਰ ਸੰਧੂ, ਅਮਰ ਨੂਰੀ ਤੇ ਮਨਜੀਤ ਰਾਹੀ ਨਾਲ ‘ਕੈਂਠੇ ਵਾਲਾ ਭਾਈ’ ਗਾਉਣ ਵਾਲੀ ਦਲਜੀਤ ਕੌਰ ਸਾਡੇ ਘਰ ਵਿਆਹ ਤੋਂ ਪਹਿਲਾਂ ਅਤੇ ਬਾਅਦ ਕਈ ਦਿਨ ‘ਕੱਠੀਆਂ ਰਹੀਆਂ।

ਉਦੋਂ ਬਲਾਚੌਰ ਦਾ ਇਕ ਕਾਮਰੇਡ ਜੋ ਮੇਰਾ ਰਿਸ਼ਤਾ ਕਿਤੇ ਹੋਰ ਕਰਾਉਣਾ ਚਾਹੁੰਦਾ ਸੀ, ਮਖਸੂਸਪੁਰ ਮੇਰੇ ਸਹੁਰੀਂ ਜਾ ਕੇ ਕਹਿੰਦਾ ਰਿਹਾ, ‘ਤੁਸੀਂ ਫਸ ਗਏ, ਗਾਉਣ ਵਾਲੀਆਂ ‘ਚ ਰਹਿਣ ਵਾਲੇ ਨੇ ਤੁਹਾਡੀ ਕੁੜੀ ਕਿੱਥੇ ਵਸਾ ਲੈਣੀ ਆ?’ ਸੱਚ ਇਹ ਹੈ ਕਿ ਇਖਲਾਕੀ ਤੌਰ ‘ਤੇ ਪੰਜਾਬੀ ਗਾਇਕੀ ਵਿਚ ਜਿਹੜੀ ਮੇਰੀ ਸਾਂਝ ਅਤੇ ਥਾਂ ਬਣੀ ਹੋਈ ਹੈ, ਉਹ ਅਸਲ ਵਿਚ ਰਿਸ਼ਤਿਆਂ ਦੀ ਪਵਿੱਤਰਤਾ ਦੀ ਹੀ ਧੂਫ ਬੱਤੀ ਹੈ ਤੇ ਇਹ ਗੱਲ ਮੈਂ ਇੱਥੇ ਕਹਿਣ ਵਿਚ ਗੁਸਤਾਖੀ ਵੀ ਨਹੀ ਸਮਝਦਾ ਤੇ ਕੁਤਾਹੀ ਵੀ ਨਹੀਂ। ਹੁਣ ਦਾ ਤਾਂ ਮੈਨੂੰ ਨਹੀਂ ਪਤਾ ਕਿ ਸਰਦੂਲ ਨੂੰ ਗੁਰਦਾ ਦੇਣ ਤੋਂ ਬਾਅਦ ਨੂਰੀ ਦੀ ਸੁੰਦਰਤਾ ਦਾ ਰੂਪ ਕੀ ਹੈ ਪਰ ਕੁਝ ਸਮਾਂ ਪਹਿਲਾਂ ਤੱਕ ਉਸ ਨੂੰ ਦੇਖਣ ਵਾਲੇ ਇਸ ਗੱਲ ਨੂੰ ਤਸਦੀਕ ਕਰ ਦਿੰਦੇ ਹਨ ਕਿ ਇਹ ਨੂਰੀ ਉਹ ਅਮਰ ਨੂਰੀ ਨਹੀਂ ਹੈ ਜਿਸ ਦੇ ਦੋਵੇਂ ਪੁੱਤਰ ਹੁਣ ਵਿਆਹੁਣ ਵਾਲੇ ਨੇ। ਅਸਲ ‘ਚ ਗਾਇਕੀ ਵਾਲੇ ਪਾਸਿEਂ ਭਾਵੇਂ ਨੂਰੀ ਨੇ ਪੱਲਾ ਢਿੱਲਾ ਕਰ ਦਿੱਤਾ ਹੋਵੇ ਪਰ ਜੁਆਨੀ ਨੂੰ ਉਹਨੇ ਖਿੱਚ ਕੇ ਤੇ ਕੱਸ ਕੇ ਫੜਿਆ ਹੋਇਆ ਹੈ।

ਪੰਜਾਬੀ ਗਾਇਕੀ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਜਦੋਂ ਮੁਹੰਮਦ ਸਦੀਕ ਦੀ ਚੜ੍ਹਾਈ ਸੀ ਤਾਂ ਬੜੀਆਂ ਅਫਵਾਹਾਂ ਫੈਲਦੀਆਂ ਰਹੀਆਂ ਕਿ ਉਹਦੇ ਸੱਜੇ ਹੱਥ ਦੀ ਪਹਿਲੀ ਉਂਗਲੀ ਕਿਸੇ ਨੇ ਵੱਢ’ਤੀ ਹੁਣ ਉਹ ਤੂੰਬੀ ਨਹੀਂ ਵਜਾ ਸਕੇਗਾ, ਇਵੇਂ ਈ ਜਦੋਂ ਨੂਰੀ ਦੀ ‘ਇਹੋ ਹਮਾਰਾ ਜੀਵਣਾ’ ਅਤੇ ‘ਭਾਬੀ ਮੇਰੀ ਗੁੱਤ ਕਰ ਦੇ’ ਨਾਲ ਚੜ੍ਹਾਈ ਹੋਈ ਤਾਂ ਪੰਜਾਬੀ ਗਾਇਕੀ ‘ਚ ਅੰਦਰਖਾਤੇ ਅਫਵਾਹਾਂ ਉਡਦੀਆਂ ਰਹੀਆਂ, ‘ਨੂਰੀ ਤਾਂ ਬਿਮਾਰ ਰਹਿੰਦੀ ਹੈ, ਇਹਨੂੰ ਤਾਂ ਬਹੁਤ ਖਤਰਨਾਕ ਬਿਮਾਰੀ ਹੈ’ ਤੇ ਜਦੋਂ ਸਰਦੂਲ ਨਾਲ ਵਿਆਹ ਦੀ ਚਰਚਾ ਚੱਲਣ ਲੱਗ ਪਈ ਤਾਂ ਕਈ ਨੇੜਿEਂ ਜਾਣਨ ਵਾਲੇ ਵੀ ਕਹਿਣ ਲੱਗ ਪਏ ਸਨ, ‘ਸਰਦੂਲ ਨੇ ਕਿੱਥੇ ਵਿਆਹ ਕਰਵਾਉਣਾ, ਨੂਰੀ ਤਾਂ ਢਿੱਲੀ ਮੱਠੀ ਰਹਿੰਦੀ ਐ।’ ਤੇ ਸਰਦੂਲ ਦੇ ਭਰਾ ਵੀ ਕਹਿ ਦਿੰਦੇ ਸਨ ਕਿ ਨੂਰੀ ਤੰਦਰੁਸਤ ਨਹੀਂ ਹੈ ਜਦੋਂਕਿ ਅਜਿਹਾ ਕੁਝ ਵੀ ਨਹੀਂ ਸੀ। ਜਿਸ ਦਿਨ ਸਰਦੂਲ ਦਾ ਗੁਰਦਾ ਬਦਲਣ ਦੀ ਖਬਰ ਆਈ, ਤਦ ਮੈਂ ਉਸ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਫੋਨ ਕੀਤਾ। ਜਜ਼ਬਾਤੀ ਹੋਇਆ ਸਰਦੂਲ ਦਾ ਵੱਡਾ ਭਰਾ ਭਰਪੂਰ ਅਲੀ ਜੋ ਆਪ ਵੀ ਬਾਈਪਾਸ ਸਰਜ਼ਰੀ ਤੋਂ ਬਾਅਦ ਜਿਊਂ ਰਿਹਾ ਹੈ, ਦਰਦ ਭਰੀ ਅਵਾਜ਼ ਵਿਚ ਬੋਲਿਆ ‘ਸਰਦੂਲ ਨੂੰ ਪਿਸ਼ਾਬ ਆ ਗਿਆ ਹੈ।’ ਇਹ ਗੱਲ ਉਸ ਨੇ ਇEਂ ਦੱਸੀ ਜਿਵੇਂ ਕੋਈ ਆਖ ਰਿਹਾ ਹੋਵੇ ਕਿ ਜੰਮੂ ਕਸ਼ਮੀਰ ਵਿਚ ਸ਼ਾਂਤੀ ਹੋ ਗਈ ਹੈ।

ਅਸਲ ਵਿਚ ਉਹ ਕਹਿਣਾ ਚਾਹੁੰਦਾ ਸੀ ਕਿ ਸਰਦੂਲ ਅੰਦਰ ਫਿੱਟ ਕੀਤਾ ਗੁਰਦਾ ਕੰਮ ਕਰਨ ਲੱਗ ਪਿਆ ਹੈ। ਪਰਿਵਾਰਕ ਉਲਝਣਾਂ ਕਰਕੇ ਸ਼ਾਇਦ ਉਦੋਂ ਤੱਕ ਭਰਪੂਰ ਨੂੰ ਨਹੀਂ ਪਤਾ ਸੀ ਕਿ ਇਹ ਗੁਰਦਾ ਅਮਰ ਨੂਰੀ ਨੇ ਹੀ ਦਿੱਤਾ ਸੀ। ਮੇਰੇ ਦੇਖਦਿਆਂ ਦੇਖਦਿਆਂ ਸਰਦੂਲ ਤੇ ਨੂਰੀ ਲਲਹੇੜੀ ਰੋਡ ‘ਤੇ ਖੰਨੇ ਫਾਟਕ ਕੋਲ ਰਹਿੰਦੇ ਰਹੇ, ਪਹਿਲਾਂ ਕਿਰਾਏ ‘ਤੇ ਫਿਰ ਘਰ ਖਰੀਦ ਲਿਆ। ਹੁਣ ਕੁਝ ਏਕੜਾਂ ‘ਚ ਜਿਹੜਾ ਉਨ੍ਹਾਂ ਨੇ ਵੱਡਾ ਘਰ ਬਣਾਇਆ ਹੈ, ਉਥੇ ਮਲੇਸ਼ੀਆ ਤੋਂ ਲਿਆ ਕੇ ਲਗਾਏ ਬੂਟੇ ਦੱਸਦੇ ਹਨ ਕਿ ਉਨ੍ਹਾਂ (ਬੂਟਿਆਂ) ਦੀਆਂ ਉਮਰਾਂ ਕਾਫੀ ਲੰਬੀਆਂ ਹਨ। ਪਰ ਇਸ ਆਲੀਸ਼ਾਨ ਬੰਗਲੇ ‘ਚ ਵਸਣ ਵਾਲੀ ਇਸ ਜੋੜੀ ਲਈ ਦੁਆ ਕਰਾਂਗਾ ਕਿ ਇਨ੍ਹਾਂ ਦੀਆਂ ਉਮਰਾਂ ਸੱਚੀਂ ਮੁੱਚੀਂ ਹੀ ਲੋਕ ਗੀਤਾਂ ਜਿੱਡੀਆਂ ਲੰਮੀਆਂ ਹੋਣ ਕਿਉਂਕਿ ਕਈ ਵਾਰ ਜੇ ਕੁਦਰਤ ਮਿਹਰਬਾਨ ਹੋ ਜਾਵੇ ਤਾਂ ਹੜ੍ਹ ਦੀ ਮਾਰ ਤੋਂ ਬਾਅਦ ਵੀ ਫਸਲਾਂ ਭਾਰੀ ਝਾੜ ਦੇ ਜਾਂਦੀਆਂ ਹਨ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ ਤੇ ਮੈਂ ਨੂਰੀ ਅਤੇ ਸਰਦੂਲ ਦੇ ਵਿਚਾਲੇ ਖੜ੍ਹ ਕੇ ਇਸ ਕਰਕੇ ਸੋਚਦਾ ਹਾਂ ਕਿ ਵਕਤ ਏਦਾਂ ਨਾ ਹੀ ਆਵੇ ਕਿਉਂਕਿ ਉਹ ਦੋਵੇਂ ਹੀ ਮੇਰੇ ਤੋਂ ਕਦੀ ਦੂਰ ਨਹੀਂ ਰਹੇ। ਉਨ੍ਹਾਂ ਦਾ ਦੁੱਖ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਤਾਪ ਹੁਣ ਉਨ੍ਹਾਂ ਨੂੰ ਚੜ੍ਹਿਆ ਹੈ ਤੇ ਹੂੰਗਾ ਮੈਨੂੰ ਲੱਗ ਰਿਹਾ ਹੈ। ਅਮਰ ਨੂਰੀ ਸੱਚੀਂ ਮੁੱਚੀਂ ਹੀ ਨੂਰ ਹੈ ਅਤੇ ਪੰਜਾਬੀ ਗਾਇਕੀ ਦਾ ਇਹ ਨੂਰ ਅਤੇ ਅਦਾਕਾਰੀ ਦਾ ਚਮਕਦਾ ਸੂਰਜ ਹੋਰ ਵੀ ਮਘਦਾ ਰਹੇ। ਜਿਨ੍ਹਾਂ ਨੇ ਨੂਰੀ ਦੇ ਹੱਥ, ਪੈਰ ਅਤੇ ਚਿਹਰਾ ਨੇੜੇ ਤੋਂ ਤੱਕਿਆ ਹੈ, ਉਹ ਇਸ ਗੱਲ ਨੂੰ ਮੰਨ ਹੀ ਲੈਣਗੇ ਕਿ ਇਹ ਨੈਣ ਨਕਸ਼ ਤੇ ਬਣਤਰ ਰੱਬ ਨੇ ਉਦੋਂ ਬਣਾਈ ਹੋਵੇਗੀ ਜਦੋਂ ਉਹ ਕੋਈ ਹੋਰ ਕੰਮ ਨਹੀਂ ਕਰ ਰਿਹਾ ਹੋਵੇਗਾ। ਯਸ਼ ਚੋਪੜਾ ਦੀ ਫਿਲਮ ‘ਚ ਨੂਰੀ ‘ਚ ਕਲਪਿਤ ਨੂਰੀ ਸੀ ਤੇ ਪੰਜਾਬੀ ਗਾਇਕੀ ਦੀ ਅਸਲ ਨੂਰੀ ਦੀ ਗੱਲ ਕਰਦਿਆਂ ਮੈਨੂੰ ਕਾਫੀ ਚੰਗਾ ਚੰਗਾ ਲੱਗ ਰਿਹਾ ਹੈ।

Continue Reading
Click to comment

Leave a Reply

Your email address will not be published. Required fields are marked *

Advertisement
ਭਾਰਤ1 hour ago

ਕਿਸਾਨਾਂ ਵਲੋਂ ਕਰਨਾਲ ਵਿਖੇ ਮਿੰਨੀ ਸਕੱਤਰੇਤ ਦਾ ਘਿਰਾਉ

ਪੰਜਾਬ17 hours ago

ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ

ਦੁਨੀਆ19 hours ago

ਸੰਯੁਕਤ ਰਾਸ਼ਟਰ ਦੀ ਅੱਤਵਾਦੀਆਂ ਬਾਰੇ ਕਾਲੀ ਸੂਚੀ ‘ਚ ਸ਼ਾਮਿਲ ਹਨ ਤਾਲਿਬਾਨ ਦੇ ਪ੍ਰਧਾਨ ਮੰਤਰੀ ਸਮੇਤ 14 ਨਵੇਂ ਮੰਤਰੀ

ਮਨੋਰੰਜਨ21 hours ago

ਸ਼ਕਾ ਲਕਾ ਬੂਮ ਬੂਮ: ਜੱਸ ਮਾਣਕ (ਪੂਰੀ ਵੀਡੀਓ) ਨਗਮਾ | ਸਿਮਰ ਕੌਰ | ਸੱਤੀ ਡੀਲੋਂ | ਜੀਕੇ | ਗੀਤ MP3

ਭਾਰਤ1 day ago

ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨਿਯੁਕਤ

ਭਾਰਤ2 days ago

ਗੱਲਬਾਤ ਬੇਸਿੱਟਾ-ਕਰਨਾਲ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਵਲੋਂ ਘਿਰਾਉ ਜਾਰੀ

ਦੁਨੀਆ2 days ago

ਖਣਿਜ ਪਦਾਰਥ ਤੇ ਅਫ਼ਗਾਨਿਸਤਾਨ

ਮਨੋਰੰਜਨ2 days ago

ਲਾਲ ਪਰੀ (ਆਫੀਸ਼ੀਅਲ ਵੀਡੀਓ) | ਹਿੰਮਤ ਸੰਧੂ | ਯਾਰ ਅਨਮੁਲੇ ਰੀਟਰਨਸ | ਨਵੀਨਤਮ ਪੰਜਾਬੀ ਗਾਣੇ 2021

ਖੇਡਾਂ2 days ago

ਉਲੰਪੀਅਨ ਕਰਨਲ ਬਲਬੀਰ ਸਿੰਘ ਕੁਲਾਰ ਦੀ ਸਵੈਜੀਵਨੀ

ਟੈਕਨੋਲੋਜੀ2 days ago

ਟੈਕਨੋਲੌਜੀ ਦਾ ਨਵਾਂ ਤੋਹਫ਼ਾ ਈ-ਸਕੂਟਰ

ਕੈਨੇਡਾ3 days ago

ਟਰੂਡੋ ਨੇ ਦੋ ਸਾਲ ਪਹਿਲਾਂ ਹੀ ਚੋਣਾਂ ਦਾ ਬਿਗਲ ਵਜਾ ਕੇ ਪੰਗਾ ਤਾਂ ਨਹੀਂ ਲੈ ਲਿਆ

ਭਾਰਤ3 days ago

ਏਕ ਚਿੰਗਾਰੀ ਕਹੀਂ ਸੇ ਢੂੰਡ ਲਾਉ ਦੋਸਤੋ

ਮਨੋਰੰਜਨ3 days ago

ਦੁਨੀਆਦਾਰੀ | ਕੁਲਬੀਰ ਝਿੰਜਰ | ਸੈਨ ਬੀ | ਨਵੀਨਤਮ ਪੰਜਾਬੀ ਗਾਣੇ 2021 | ਨਵੇਂ ਪੰਜਾਬੀ ਗਾਣੇ 2021

ਦੁਨੀਆ3 days ago

ਤਾਲਿਬਾਨ ਵਲੋਂ ਨਵੀਂ ਸਰਕਾਰ ਦਾ ਐਲਾਨ ਮੁੱਲਾ ਹਸਨ ਅਖੁੰਦ ਬਣੇ ਪ੍ਰਧਾਨ ਮੰਤਰੀ

ਮਨੋਰੰਜਨ3 days ago

ਅਨਸਟੋਪੈਬਲ: ਜੈਨੀ ਜੌਹਲ | ਪ੍ਰਿੰਸ ਸੱਗੂ | ਨਵੇਂ ਪੰਜਾਬੀ ਗਾਣੇ 2021 – ਨਵੀਨਤਮ ਪੰਜਾਬੀ ਗਾਣੇ

ਭਾਰਤ4 days ago

ਜੰਮੂ ਪਹੁੰਚੇ ਰਾਹੁਲ ਗਾਂਧੀ, ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪੈਦਲ ਕਰਨਗੇ ਯਾਤਰਾ

ਦੁਨੀਆ4 days ago

ਅਫ਼ਗਾਨਿਸਤਾਨ ‘ਚ ਪਾਕਿ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕਾਬੁਲ ਤੇ ਦੋ ਹੋਰ ਸੂਬਿਆਂ ‘ਚ ਸੜਕਾਂ ‘ਤੇ ਉਤਰੇ ਲੋਕ

ਕੈਨੇਡਾ3 weeks ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ6 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ6 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਕੈਨੇਡਾ6 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਸਿਹਤ6 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ5 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

Featured6 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਮਨੋਰੰਜਨ6 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਭਾਰਤ5 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ6 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਮਨੋਰੰਜਨ5 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ4 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਸਿਹਤ5 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ6 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਮਨੋਰੰਜਨ6 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਮਨੋਰੰਜਨ5 months ago

ਮਾਲਵਾ ਬਲਾਕ ਕੋਰਾਲਾ ਮਾਨ | ਆਫੀਸ਼ੀਅਲ ਵੀਡੀਓ | ਪੰਜਾਬੀ ਗਾਣੇ | ਨਵਾਂ ਪੰਜਾਬੀ ਗਾਣਾ 2021

ਦੁਨੀਆ6 months ago

ਪਾਕਿ ਦੀ ਸਿਆਸਤ ‘ਚ ਗੂੰਜ ਰਿਹੈ ‘ਵਾਜਪਾਈ ਤੇ ਮੋਦੀ’ ਦਾ ਨਾਮ

ਮਨੋਰੰਜਨ21 hours ago

ਸ਼ਕਾ ਲਕਾ ਬੂਮ ਬੂਮ: ਜੱਸ ਮਾਣਕ (ਪੂਰੀ ਵੀਡੀਓ) ਨਗਮਾ | ਸਿਮਰ ਕੌਰ | ਸੱਤੀ ਡੀਲੋਂ | ਜੀਕੇ | ਗੀਤ MP3

ਮਨੋਰੰਜਨ2 days ago

ਲਾਲ ਪਰੀ (ਆਫੀਸ਼ੀਅਲ ਵੀਡੀਓ) | ਹਿੰਮਤ ਸੰਧੂ | ਯਾਰ ਅਨਮੁਲੇ ਰੀਟਰਨਸ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ3 days ago

ਦੁਨੀਆਦਾਰੀ | ਕੁਲਬੀਰ ਝਿੰਜਰ | ਸੈਨ ਬੀ | ਨਵੀਨਤਮ ਪੰਜਾਬੀ ਗਾਣੇ 2021 | ਨਵੇਂ ਪੰਜਾਬੀ ਗਾਣੇ 2021

ਮਨੋਰੰਜਨ3 days ago

ਅਨਸਟੋਪੈਬਲ: ਜੈਨੀ ਜੌਹਲ | ਪ੍ਰਿੰਸ ਸੱਗੂ | ਨਵੇਂ ਪੰਜਾਬੀ ਗਾਣੇ 2021 – ਨਵੀਨਤਮ ਪੰਜਾਬੀ ਗਾਣੇ

ਮਨੋਰੰਜਨ4 days ago

ਕਿਆ ਮੇਰੀ ਸੋਨਮ ਗੁਪਤਾ ਬੇਵਫਾ ਹੈ? | ਆਫੀਸ਼ੀਅਲ ਟ੍ਰੇਲਰ | ਏ ZEE5 ਆਰੀਜਨਲ ਫਿਲਮ

ਮਨੋਰੰਜਨ5 days ago

ਦਿਲਜੀਤ ਦੋਸਾਂਝ: VIBE (ਆਫੀਸ਼ੀਅਲ ਵੀਡੀਓ) ਤੀਬਰ | ਰਾਜ ਰਣਜੋਧ | ਮੂਨਚਾਈਲਡ ਯੁੱਗ

ਮਨੋਰੰਜਨ5 days ago

ਕਰਨ ਓਜਲਾ: ਕਲਿਕ ਡੇਟ ਬੀ ਕਿੱਕੀਨ ਇੱਟ | ਟਰੂ-ਸਕੂਲ | ਰੂਪਨ ਬੱਲ | ਨਵਾਂ ਪੰਜਾਬੀ ਗੀਤ 2021 | ਨਵੀਨਤਮ ਗਾਣਾ 2021

ਮਨੋਰੰਜਨ6 days ago

ਪਰਮੀਸ਼ ਵਰਮਾ: ਹੋਰ ਦਸ (ਆਫੀਸ਼ੀਅਲ ਵੀਡੀਓ) ਯੇ ਪਰੂਫ | ਨਵੇਂ ਪੰਜਾਬੀ ਗਾਣੇ 2021 | ਰੋਮਾਂਟਿਕ ਗਾਣੇ 2021

ਮਨੋਰੰਜਨ7 days ago

ਜੱਟ ਬੁੱਕਦਾ ਫਾਏਅਰ (ਆਫੀਸ਼ੀਅਲ ਵੀਡੀਓ) | ਗਿੱਪੀ ਗਰੇਵਾਲ | ਸੁਲਤਾਨ | ਭਿੰਦਾ ਓਜਲਾ | ਨਵੇਂ ਪੰਜਾਬੀ ਗਾਣੇ 2021 |

ਮਨੋਰੰਜਨ7 days ago

ਗੁੰਡੇਆ ਦੀ ਗੱਦੀ (ਆਫੀਸ਼ੀਅਲ ਵੀਡੀਓ) ਆਰ ਨੈਤ | ਗੁਰਲੇਜ਼ ਅਖਤਰ | ਮਿਕਸਿੰਘ | ਤਾਜ਼ਾ ਪੰਜਾਬੀ ਗੀਤ 2021

ਮਨੋਰੰਜਨ1 week ago

ਇੱਕ ਦੂਜੇ ਦੇ | ਸਵੀਤਾਜ ਬਰਾੜ | ਸਿਧੂ ਮੂਸੇ ਵਾਲਾ | ਮੂਸਾ ਜੱਟ | ਨਵੇਂ ਪੰਜਾਬੀ ਗਾਣੇ 2021 | ਨਵੀਨਤਮ ਪੰਜਾਬੀ ਗਾਣੇ

ਮਨੋਰੰਜਨ1 week ago

ਲਵ ਟੋਕਸ – ਹਿੰਮਤ ਸੰਧੂ (ਆਫੀਸ਼ੀਅਲ ਵੀਡੀਓ) ਤਾਜ਼ਾ ਪੰਜਾਬੀ ਗਾਣੇ 2021 | ਨਵੇਂ ਪੰਜਾਬੀ ਗਾਣੇ 2021

ਮਨੋਰੰਜਨ1 week ago

ਦਿਲਜੀਤ ਦੋਸਾਂਝ: ਬਲੈਕ ਐਂਡ ਵ੍ਹਾਈਟ (ਆਫੀਸ਼ੀਅਲ ਸੰਗੀਤ ਵੀਡੀਓ) ਮੂਨਚਾਈਲਡ ਯੁੱਗ | ਤੀਬਰ | ਰਾਜ ਰਣਜੋਧ

ਮਨੋਰੰਜਨ1 week ago

ਯਾਰੀਆ ਦੀ ਕਸਮ (ਆਫੀਸ਼ੀਅਲ ਵੀਡੀਓ) | ਕਮਲ ਖਾਨ | ਯਾਰ ਅਨਮੁਲੇ ਰੀਟ੍ਰਨ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ1 week ago

ਸੂਟਾ ਦਾ ਸਵੈਗ (ਆਫੀਸ਼ੀਅਲ ਵੀਡੀਓ) ਤਰਸੇਮ ਜੱਸੜ | ਆਰ ਗੁਰੂ | ਵੇਹਲੀ ਜੰਤਾ | ਨਵਾਂ ਪੰਜਾਬੀ ਗੀਤ 2021

ਮਨੋਰੰਜਨ2 weeks ago

ਦੁਸ਼ਮਣ (ਪੂਰਾ ਗਾਣਾ) ਸਿੰਗਾ | ਆਰਚੀ ਮੁਜ਼ਿਕ | ਨਵੇਂ ਪੰਜਾਬੀ ਗਾਣੇ 2021

ਮਨੋਰੰਜਨ2 weeks ago

ਅਫਸਾਨਾ ਖਾਨ: ਨਾ ਮਾਰ | ਸ਼ਰਧਾ ਆਰੀਆ | ਕਰਨ ਕੁੰਦਰਾ | ਰਵ ਡੀਲੋਂ | ਤਾਜ਼ਾ ਪੰਜਾਬੀ ਗੀਤ 2021

Recent Posts

Trending