ਸੁਮੇਧ ਸੈਣੀ ਨੂੰ ਗਿ੍ਫ਼ਤਾਰੀ ਤੋਂ 7 ਦਿਨ ਪਹਿਲਾਂ ਦੇਣਾ ਹੋਵੇਗਾ ਨੋਟਿਸ

Home » Blog » ਸੁਮੇਧ ਸੈਣੀ ਨੂੰ ਗਿ੍ਫ਼ਤਾਰੀ ਤੋਂ 7 ਦਿਨ ਪਹਿਲਾਂ ਦੇਣਾ ਹੋਵੇਗਾ ਨੋਟਿਸ
ਸੁਮੇਧ ਸੈਣੀ ਨੂੰ ਗਿ੍ਫ਼ਤਾਰੀ ਤੋਂ 7 ਦਿਨ ਪਹਿਲਾਂ ਦੇਣਾ ਹੋਵੇਗਾ ਨੋਟਿਸ

ਚੰਡੀਗੜ੍ਹ / ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਤਿੰਨ ਸਾਲ ਪਹਿਲਾਂ ਦਰਜ ਕੀਤੇ ਕੇਸ ‘ਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਪਟੀਸ਼ਨ ‘ਚ ਸਰਕਾਰ/ਜਾਂਚ ਏਜੰਸੀ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਇਸ ਕੇਸ ਵਿਚ ਸੈਣੀ ਦੀ ਗਿ੍ਫ਼ਤਾਰੀ ਲੋੜੀਂਦੀ ਹੈ ਤਾਂ ਉਸ ਨੂੰ ਹਫ਼ਤਾ ਪਹਿਲਾਂ ਨੋਟਿਸ ਦਿੱਤਾ ਜਾਵੇ ਤਾਂ ਜੋ ਉਹ (ਸੈਣੀ) ਆਪਣੇ ਕੋਲ ਹੋਣ ਵਾਲੇ ਉਪਾਇਆਂ ਦੀ ਵਰਤੋਂ ਕਰ ਸਕੇ |

ਜਸਟਿਸ ਅਵਨੀਸ਼ ਝਿੰਗਣ ਦੇ ਬੈਂਚ ਨੇ ਇਹ ਆਦੇਸ਼ ਜਾਰੀ ਕੀਤੇ ਹਨ | ਸੈਣੀ ਨੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਉਂਦੇ ਹੋਏ ਮਾਮਲੇ ‘ਚ ਅਗਾਊਾ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ | ਸਬੰਧਿਤ ਕੇਸ ‘ਚ ਹੱਤਿਆ ਦੇ ਯਤਨ, ਸਬੂਤਾਂ ਨਾਲ ਛੇੜਖ਼ਾਨੀ, ਅਪਰਾਧਿਕ ਸਾਜਿਸ਼ ਰਚਣ ਅਤੇ ਹੋਰ ਕਈ ਧਾਰਾਵਾਂ ਸਮੇਤ ਆਰਮਜ਼ ਐਕਟ ਦੀਆਂ ਵੀ ਧਾਰਾਵਾਂ ਲਗਾਈਆਂ ਗਈਆਂ ਸਨ | ਬੈਂਚ ਨੇ ਕਿਹਾ ਕਿ ਕੇਸ ਦੇ ਤੱਥਾਂ ਆਧਾਰਿਤ ਪਿਛੋਕੜ ਨੂੰ ਨਜ਼ਰਅੰਦਾਜ਼ ਕਰਨਾ ਉਚਿਤ ਨਹੀਂ ਹੋਵੇਗਾ | ਪਟੀਸ਼ਨਰ ਨੇ ਰਾਜ ਨੂੰ ਆਈ.ਪੀ.ਐਸ. ਅਫ਼ਸਰ ਦੇ ਤੌਰ ‘ਤੇ ਸੇਵਾਵਾਂ ਦਿੱਤੀਆਂ ਹਨ | ਇਸ ਅਦਾਲਤ ਨੇ ਇਕ ਹੋਰ ਮਾਮਲੇ 11 ਅਕਤੂਬਰ, 2018 ਦੇ ਆਦੇਸ਼ ਵਿਚ ਕਈ ਪੱਖਾਂ ‘ਤੇ ਵਿਚਾਰ ਕੀਤਾ ਸੀ, ਜਿਨ੍ਹਾਂ ਵਿਚ ਸਿਆਸੀ ਰੰਗ ਵੀ ਸ਼ਾਮਿਲ ਸੀ | ਉਨ੍ਹਾਂ ਆਦੇਸ਼ਾਂ ਵਿਚ ਪਟੀਸ਼ਨਰ ਨੂੰ ਸੁਰੱਖਿਆ ਦਿੰਦੇ ਹੋਏ ਕਿਹਾ ਗਿਆ ਸੀ ਕਿ ਜੇਕਰ ਪਟੀਸ਼ਨਰ ਨੂੰ ਗਿ੍ਫ਼ਤਾਰ ਕਰਨਾ ਹੋਵੇ ਤਾਂ ਉਸ ਨੂੰ 7 ਦਿਨਾਂ ਦਾ ਨੋਟਿਸ ਦੇਣਾ ਪਵੇਗਾ | ਇਸ ਨੂੰ ਦੇਖਦੇ ਹੋਏ ਬੈਂਚ ਨੇ ਕੋਟਕਪੂਰਾ ਗੋਲੀਕਾਂਡ ਕੇਸ ਵਿਚ ਸੈਣੀ ਨੂੰ ਅੱਜ ਰਾਹਤ ਦਿੰਦਿਆਂ ਉਸ ਦੀ ਗਿ੍ਫ਼ਤਾਰੀ ਕਰਨ ਤੋਂ ਪਹਿਲਾਂ 7 ਦਿਨਾਂ ਦਾ ਨੋਟਿਸ ਦੇਣ ਦੇ ਆਦੇਸ਼ ਜਾਰੀ ਕਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ |

ਵਿਜੀਲੈਂਸ ਵਲੋਂ ਸੁਮੇਧ ਸੈਣੀ ਦੀ ਰਿਹਾਇਸ਼ ‘ਤੇ ਛਾਪਾ ਚੰਡੀਗੜ੍ਹ / ਪੰਜਾਬ ਦੇ ਸਾਬਕਾ ਡੀ.ਜੀ.ਪੀ ਰਹੇ ਸੁਮੇਧ ਸੈਣੀ ਦੀ ਚੰਡੀਗੜ੍ਹ ਦੇ ਸੈਕਟਰ 20 ਵਿਚ ਪੈਂਦੀ ਰਿਹਾਇਸ਼ ‘ਤੇ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਦੇਰ ਸ਼ਾਮ ਛਾਪੇਮਾਰੀ ਕੀਤੀ ਗਈ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੁਲਿਸ ਕਰਮੀ ਸੁਮੇਧ ਸੈਣੀ ਦੀ ਰਿਹਾਇਸ਼ ‘ਤੇ ਪਹੁੰਚੇ ਪਰ ਸੁਮੇਧ ਸੈਣੀ ਦੀ ਸੁਰੱਖਿਆ ਵਿਚ ਤਾਇਨਾਤ ਸੀ.ਆਰ.ਪੀ.ਐਫ ਦੇ ਜਵਾਨਾਂ ਵਲੋਂ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਕੋਠੀ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਦੌਰਾਨ ਸੁਮੇਧ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਵਿਜੀਲੈਂਸ ਦੇ ਅਧਿਕਾਰੀਆਂ ਤੋਂ ਇਸ ਮਾਮਲੇ ਸਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਟੀਮ ਕੋਠੀ ਅੰਦਰ ਦਾਖ਼ਲ ਹੋਣਾ ਚਾਹੁੰਦੀ ਹੈ ਤਾਂ ਪਹਿਲਾਂ ਦਰਜ ਐਫ.ਆਈ.ਆਰ ਦੀ ਕਾਪੀ ਅਤੇ ਲੋਕਲ ਪੁਲਿਸ ਨੂੰ ਨਾਲ ਲਿਆਂਦਾ ਜਾਵੇ।

ਵਿਜੀਲੈਂਸ ਦੀ ਟੀਮ ਕਰੀਬ ਡੇਢ ਘੰਟਾ ਕੋਠੀ ਦੇ ਸਾਹਮਣੇ ਖੜ੍ਹੀ ਇੰਤਜ਼ਾਰ ਕਰਦੀ ਰਹੀ, ਜਿਸ ਦੇ ਬਾਅਦ ਚੰਡੀਗੜ੍ਹ ਪੁਲਿਸ ਦੇ ਇਲਾਕਾ ਐਸ.ਐਚ.E ਮਲਕੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਵਿਜੀਲੈਂਸ ਦੇ ਚਾਰ ਅਧਿਕਾਰੀ ਉਨ੍ਹਾਂ ਦੇ ਨਾਲ ਕੋਠੀ ਅੰਦਰ ਦਾਖ਼ਲ ਹੋ ਸਕੇ। ਵਿਜੀਲੈਂਸ ਦੀ ਟੀਮ ਵਲੋਂ ਕੋਠੀ ਦੇ ਵੱਖ-ਵੱਖ ਹਿੱਸਿਆਂ ਦੀ ਤਲਾਸ਼ੀ ਲਈ ਗਈ ਅਤੇ ਦੇਰ ਰਾਤ ਖ਼ਬਰ ਲਿਖੇ ਜਾਣ ਤਕ ਵੀ ਟੀਮ ਕੋਠੀ ਅੰਦਰ ਹੀ ਸੀ। ਫ਼ਿਲਹਾਲ ਕਿਸ ਮਾਮਲੇ ਵਿਚ ਇਹ ਛਾਪੇਮਾਰੀ ਕੀਤੀ ਗਈ ਹੈ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਬਾਹਰ ਆਉਣ ਤੇ ਹੀ ਪੂਰਾ ਮਾਮਲਾ ਸਪਸ਼ਟ ਹੋ ਸਕੇਗਾ। ਇਸ ਮੌਕੇ ਵਕੀਲ ਰਮਨਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਸੁਮੇਧ ਸੈਣੀ ਮੌਜੂਦ ਨਹੀਂ ਹਨ।

ਨਵਾਂ ਮਾਮਲਾ ਦਰਜ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਸੁਮੈਧ ਸੈਣੀ ਖ਼ਿਲਾਫ਼ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਬੰਧਿਤ ਮਾਮਲਾ ਸੰਯੁਕਤ ਡਾਇਰੈਕਟਰ ਕ੍ਰਾਈਮ ਵਿਜੀਲੈਂਸ ਬਿਊਰੋ ਪੰਜਾਬ ਵਰਿੰਦਰ ਸਿੰਘ ਬਰਾੜ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਮਾਮਲੇ ‘ਚ ਪੀ. ਸੀ. ਐਕਟ 1988, ਪੀ. ਸੀ. (ਸੋਧ) ਐਕਟ 2018 ਦੀ ਧਾਰਾ 13 (1) (ਬੀ), 13 (2) ਦੇ ਇਲਾਵਾ ਆਈ. ਪੀ. ਸੀ. ਦੀ ਧਾਰਾ 109 ਅਤੇ 120 ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਮਾਮਲੇ ‘ਚ 7 ਮੁਲਜ਼ਮਾਂ ਨੂੰ ਕਥਿਤ ਤੌਰ ‘ਤੇ ਨਾਮਜ਼ਦ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਨਵੇਂ ਦਰਜ ਕੀਤੇ ਗਏ ਇਸ ਮਾਮਲੇ ਦੀ ਜਾਂਚ ਲਈ ਇਕ ਟੀਮ ਦਾ ਗਠਨ ਵੀ ਕੀਤਾ ਗਿਆ ਹੈ।

Leave a Reply

Your email address will not be published.