ਸੁਪਰੀਮ ਕੋਰਟ ‘ਚ ਕੋਈ ਸਿੱਖ ਜੱਜ ਕਿਉਂ ਨਹੀਂ ਏ?

ਸੁਪਰੀਮ ਕੋਰਟ ‘ਚ ਕੋਈ ਸਿੱਖ ਜੱਜ ਕਿਉਂ ਨਹੀਂ ਏ?

ਨਵੀਂ ਦਿੱਲੀ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਵਿੱਚ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਕੋਈ ਸਿੱਖ ਜੱਜ ਕਿਉਂ ਨਹੀਂ ਹੈ। ਐੱਮ.ਪੀ. ਮਾਨ ਨੇ ਕਿਹਾ ਕਿ ਕਾਨੂੰਨ ਮੰਤਰੀ ਨੂੰ ਫਿਕਰ ਹੈ ਕਿ ਬਿਹਾਰ ਜਾਂ ਝਾਰਖੰਡ ਤੋਂ ਕੋਈ ਜੱਜ ਕਿਉਂ ਨਹੀਂ ਹੈ ਪਰ ਮੈਨੂੰ ਫਿਕਰ ਹੈ ਕਿ ਸੁਪਰੀਮ ਕੋਰਟ ਵਿੱਚ ਕੋਈ ਸਿੱਖ ਜੱਜ ਕਿਉਂ ਨਹੀਂ ਹੈ।ਦੱਸ ਦੇਈਏ ਕਿ ਫੈਮਿਲੀ ਕੋਰਟ ਸੋਧ ਬਿੱਲ ‘ਤੇ ਹੋਈ ਬਹਿਸ ਦੌਰਾਨ ਉਨ੍ਹਾਂ ਇਹ ਸਵਾਲ ਚੁੱਕਿਆ। ਉਨ੍ਹਾਂ ਜੱਜਾਂ ਦੀ ਨਿਯੁਕਤੀ ਵਿੱਚ ਦੇਰੀ ਦਾ ਸਵਾਲ ਚੁੱਕਿਆ ਤਾਂ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਜਵਾਬ ਦਿੱਤਾ ਕਿ ਜੱਜਾਂ ਦੀ ਨਿਯੁਕਤੀ ਵਿੱਚ ਕੋਈ ਦੇਰੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜੱਜ ਬਣਨ ਤੋਂ ਨਹੀਂ ਰੋਕਦੀ ਹੈ। ਹਾਲਾਂਕਿ ਲੋਕ ਸਭਾ ਵਿੱਚ ਲੰਮੀ ਬਹਿਸ ਤੋਂ ਬਾਅਦ ਫੈਮਿਲੀ ਕੋਰਟ ਸੋਧ ਕਾਨੂੰਨ ਪਾਸ ਹੋ ਗਿਆ। ਦੱਸ ਦੇਈਏ ਕਿ ਫੈਮਿਲੀ ਕੋਰਟ ਐਕਟ 1984 ਮੁਤਾਬਕ ਰਾਜ ਸਰਕਾਰ ਲਈ ਹਰ ਸ਼ਹਿਰ ਜਾਂ ਕਸਬੇ ਜਿਸ ਦੀ ਆਬਾਦੀ 10 ਲੱਖ ਤੋਂ ਵੱਧ ਹੈ, ਲਈ ਇੱਕ ਪਰਿਵਾਰਕ ਅਦਾਲਤ ਸਥਾਪਤ ਕਰਨਾ ਲਾਜ਼ਮੀ ਹੈ।

Leave a Reply

Your email address will not be published.