ਸੁਨੀਲ ਜਾਖੜ ਦਾ ਸੋਨੀਆ ਗਾਂਧੀ ‘ਤੇ ਟਵੀਟ, ‘…ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ’

ਪੰਜਾਬ : ਸੁਨੀਲ ਜਾਖੜ ਨੇ ਆਪਣੀ ਹੀ ਪਾਰਟੀ ਦੇ ਆਗੂਆਂ ‘ਤੇ ਵੱਡੇ ਸਵਾਲ ਚੁੱਕੇ ਹਨ। 

ਜੀ-23 ਦੇ ਆਗੂਆਂ ਨੂੰ ਮਨਾਉਣ ਦੀਆਂ ਕਾਂਗਰਸ ਹਾਈਕਮਾਨ ਕੋਸ਼ਿਸ਼ਾਂ ਕਰ ਰਹੇ ਹਨ, ਇਸ ‘ਤੇ ਸੁਨੀਲ ਜਾਖੜ ਨੇ ਸਵਾਲ ਚੁੱਕੇ ਹਨ।ਦਰਅਸਲ ਸੋਨੀਆ ਗਾਂਧੀ ਜੀ-23 ਆਗੂਆਂ ਨਾਲ ਮੁਲਾਕਾਤ ਕਰ ਰਹੇ ਹਨ। ਸੋਨੀਆ ਗਾਂਧੀ ਨੇ ਮਨੀਸ਼ ਤਿਵਾਰੀ ਦੇ ਨਾਲ ਹੀ ਮੁਲਾਕਾਤ ਕੀਤੀ ਸੀ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪਾਰਟੀ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਪਾਰਟੀ ਕਾਡਰ ਨੂੰ ਨਿਰਾਸ਼ ਕਰਨਗੀਆਂ। ਇਸ ਨਾਲ ਪਾਰਟੀ ਦੇ ਅੰਦਰ ਹੋਰ ਵੀ ਬਾਗੀ ਸੁਰ ਉਠ ਸਕਦੇ ਨੇ।

ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਕਿ ‘ਝੁਕ ਕਰ ਸਲਾਮ ਕਰਨੇ ਮੇਂ ਕਯਾ ਹਰਜ਼ ਹੈ, ਮਗਰ ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ’ ਅਸੰਤੁਸ਼ਟ ਲੋਕਾਂ ਨੂੰ ਬਹੁਤ ਜ਼ਿਆਦਾ ਤਵੱਜੋ ਦੇਣਾ ਨਾ ਸਿਰਫ ਰੁਤਬੇ ਨੂੰ ਕਮਜ਼ੋਰ ਕਰਦਾ ਹੈ ਸਗੋਂ ਹੋਰ ਬਗਾਵਤ ਨੂੰ ਬਲ ਦਿੰਦਾ ਹੈ। ਇਸ ਦੇ ਨਾਲ-ਨਾਲ ਕਾਡਰ ਨੂੰ ਨਾਰਾਜ਼ ਕਰਨਾ ਹੋਰ ਅਸਹਿਮਤੀ ਨੂੰ ਵੀ ਵਧਾਏਗਾ।ਦੱਸ ਦੇਈਏ ਕਿ ਜੀ-23 ਗਰੁੱਪ ਪਾਰਟੀ ਵਿੱਚ ਸੰਗਠਨਾਤਮਕ ਬਦਲਾਅ ਤੇ ਸਾਮੂਹਿਕ ਲੀਡਰਸ਼ਿਪ ਦੀ ਮੰਗ ਕਰ ਰਿਹਾ ਹੈ ਤੇ ਸੋਨੀਆ ਗਾਂਧੀ ਜੀ-23 ਦਾ ਪੱਖ ਸੁਣ ਕੇ ਇਨ੍ਹਾਂ ਮਤਭੇਦਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

Leave a Reply

Your email address will not be published. Required fields are marked *