ਸੁਖਮਨੀ ਹੇਵਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਉਦਘਾਟਨੀ ਗਾਲਾ

ਮਿਸੀਸਾਗਾ (6 ਸਤੰਬਰ, 2022) – ਸੁਖਮਨੀ ਹੇਵਨ ਦੁਆਰਾ ਆਪਣੀ ਉਦਘਾਟਨੀ ਫੰਡਰੇਜਿੰਗ ਗਾਲਾ ਡਿਨਰ ਈਵੈਂਟ ਕੀਤੀ ਜਾ ਰਹੀ ਹੈ ਜਿਸ ਵਿੱਚ ਕੁੱਝ ਵਿਸ਼ੇਸ਼ ਮਹਿਮਾਨ, ਕਮਿਊਨਿਟੀ ਲੀਡਰ ਅਤੇ ਹੋਰ ਭਾਈਵਾਲ ਸ਼ਾਮਲ ਹੋਣਗੇ। ਸੁਖਮਨੀ ਹੇਵਨ ਇੱਕ ਨਵੀਂ ਗੈਰ-ਮੁਨਾਫਾ ਸੰਸਥਾ ਹੈ ਜੋ ਪੰਜਾਬ ਖੇਤਰ ਚੋਂ ਆ ਰਹੇ ਓਨਟਾਰੀਓ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰੇਗੀ ਅਤੇ ਉਹਨਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ।

ਇਹ ਗਾਲਾ ਮੰਗਲਵਾਰ 13 ਸਤੰਬਰ ਨੂੰ ਮਿਸੀਸਾਗਾ ਦੇ ਵਰਸਾਏ ਕਨਵੈਨਸ਼ਨ ਸੈਂਟਰ ਵਿਖੇ ਹੋਵੇਗਾ। ਇਸ ਸਮਾਗਮ ਵਿੱਚ ਮੁੱਖ ਭਾਸ਼ਣ ਰਮਨੀਤ ਬਰਾੜ ਦਾ ਹੋਵੇਗਾ। ਉਹ ਕੈਨੇਡਾ ਦੀਆਂ 2021 ਦੀਆਂ ਚੋਟੀ ਦੀਆਂ 10 ਮਹਿਲਾ ਉੱਦਮੀਆਂ ਵਜੋਂ ਸਨਮਾਨਿਤ ਹੈ, ਅਤੇ ਉਹ ਇਕ ਟੈਕਨੌਲੋਜੀ ਪਲੈਟਫਾਰਮ Isempower ਬਣਾਉਣ ਵਿੱਚ ਮਦਦ ਕਰ ਰਹੀ ਹੈ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਆਪਣੇ ਸੁਪਨਿਆਂ ਦਾ ਕੈਰੀਅਰ ਬਣਾਉਣ ਵਿੱਚ ਮਦਦ ਕਰਦਾ ਹੈ। ਖਾਸ ਮਹਿਮਾਨਾਂ ਵਿਚ ਓਨਟਾਰੀਓ ਦੇ ਮੰਤਰੀ ਪ੍ਰਭਮੀਤ ਸਰਕਾਰੀਆ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਸਥਾਨਕ ਸਿਟੀ ਕੌਂਸਲਰ ਅਤੇ ਬਹੁਤ ਸਾਰੇ ਹੋਰ ਹਾਜ਼ਰ ਹੋਣਗੇ। ਸਮਾਗਮ ਵਿਚ 500 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਸੁਖਮਨੀ ਹੇਵਨ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰ ਬਲਜੀਤ ਸਿਕੰਦ ਨੇ ਕਿਹਾ, “ਅਸੀਂ ਸਮੁੱਚੇ ਭਾਈਚਾਰੇ ਤੋਂ ਮਿਲੇ ਹੈਰਾਨੀਜਨਕ ਸਮਰਥਨ ਤੋਂ ਬੇਹੱਦ ਖੁਸ਼ ਹਾਂ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਫੰਡ ਇਕੱਠਾ ਕਰਨ ਵਾਸਤੇ ਇਕੱਠੇ ਹੋਏ ਹਨ। ਵਿਅਕਤੀਗਤ ਦਾਨੀਆਂ, ਸਥਾਨਕ ਕਾਰੋਬਾਰਾਂ, ਕਾਰਪੋਰੇਟ ਅਤੇ ਜਨਤਕ ਖੇਤਰ ਦੀਆਂ ਸੰਸਥਾਵਾਂ ਵੱਲੋਂ ਅਸੀਂ ਖੁਲ੍ਹਦਿਲੀ ਅਤੇ ਮਦਦ ਲਈ ਜੋਸ਼ ਦੇਖਿਆ ਹੈ, ਜੋ ਸਮਝਦੇ ਹਨ ਕਿ ਕੈਨੇਡਾ ਆ ਰਹੇ ਨੌਜਵਾਨ ਲੋਕਾਂ ਵਾਸਤੇ ਪੜ੍ਹਾਈ ਕਰਨ, ਕੰਮ ਕਰਨ ਅਤੇ ਜਿਉਣ ਲਈ ਹੋਰ ਵਧੇਰੇ ਸਾਧਨ ਜੁਟਾਉਣ ਦੀ ਵੱਡੀ ਲੋੜ ਹੈ। ਜੇ ਉਹ ਸਫਲ ਹੁੰਦੇ ਹਨ ਤਾਂ ਸਾਡੇ ਭਾਈਚਾਰੇ, ਸਾਡਾ ਪ੍ਰਾਂਤ ਅਤੇ ਸਾਡਾ ਸਾਰਾ ਦੇਸ਼ ਖੁਸ਼ਹਾਲ ਹੋਵੇਗਾ।”

ਸੁਖਮਨੀ ਹੇਵਨ ਦਾ ਉਦੇਸ਼ ਪੀਲ ਰੀਜਨ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਵਿਚ ਪੜ੍ਹ ਰਹੇ, ਕੰਮ ਕਰ ਰਹੇ ਅਤੇ ਰਹਿ ਰਹੇ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭਾਵਨਾਤਮਕ, ਵਿੱਤੀ, ਰਿਹਾਇਸ਼ੀ ਅਤੇ ਮੈਂਟਲ ਹੈਲਥ ਸੰਬੰਧੀ ਸਹਾਇਤਾ ਪ੍ਰਦਾਨ ਕਰਨਾ ਹੈ। ਸੁਖਮਨੀ ਹੇਵਨ ਇਨਸਾਫਪੂਰਨ ਰੁਜ਼ਗਾਰ ਨੀਤੀਆਂ, ਸ਼ੋਸ਼ਣ ਤੋਂ ਸੁਰੱਖਿਆ, ਸਮਾਜਿਕ ਬੁਨਿਆਦੀ ਢਾਂਚੇ ਲਈ ਫੰਡਿੰਗ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਮੁੱਦਿਆਂ ਦੀ ਵਕਾਲਤ ਕਰੇਗੀ। ਇਕੱਠੇ ਕੀਤੇ ਗਏ ਫੰਡਾਂ ਨਾਲ ਮੁਸੀਬਤ ਵਿੱਚ ਫਸੇ ਵਿਦਿਆਰਥੀਆਂ ਲਈ ਤੁਰੰਤ ਐਮਰਜੰਸੀ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ ਅਤੇ ਹੋਰ ਉਪਰਾਲਿਆਂ ਦੀ ਮਦਦ ਕੀਤੀ ਜਾਵੇਗੀ।
ਹਰ ਸਾਲ ਹਜ਼ਾਰਾਂ ਕੌਮਾਂਤਰੀ ਵਿਦਿਆਰਥੀ ਸੁਨਹਿਰੇ ਭਵਿੱਖ ਦੀ ਭਾਲ ਵਿਚ ਪੰਜਾਬ ਤੋਂ ਓਨਟੇਰੀਓ ਵਿਚ ਪਰਵਾਸ ਕਰਦੇ ਹਨ। ਪਰ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ, ਇੱਕ ਬਿਹਤਰ ਜ਼ਿੰਦਗੀ ਦਾ ਰਾਹ ਅਕਸਰ ਵਿੱਤੀ ਤਣਾਅ, ਦੁਰਵਿਵਹਾਰ, ਸ਼ੋਸ਼ਣ ਅਤੇ ਅਲਹਿਦਗੀ ਨਾਲ ਭਰਿਆ ਹੁੰਦਾ ਹੈ। ਸਾਡੇ ਖੇਤਰ ਵਿੱਚ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਲਗਭਗ 30% ਅੰਤਰਰਾਸ਼ਟਰੀ ਵਿਦਿਆਰਥੀ ਪੰਜਾਬ ਤੋਂ ਹਨ।

ਟਿਕਟਾਂ, ਸਪਾਂਸਰਸ਼ਿਪ ਅਤੇ ਵਧੇਰੇ ਜਾਣਕਾਰੀ ਵਾਸਤੇ sukhmanihaven.com’ਤੇ ਜਾਓ ਜਾਂ ਫਿਰ info@sukhmanihaven.com ‘ਤੇ ਈਮੇਲ ਕਰੋ

Media Contacts:

Kari Vierimaa
kari@kpwcomms.com
416-578-0488
Sarbjit Kaur
Sarbjit@kpwcomms.com
416-274-5324

Leave a Reply

Your email address will not be published.