ਸੁਖਬੀਰ ਦੀ ਭਗਵੰਤ ਮਾਨ ਨੂੰ ਚੁਣੌਤੀ-ਹਿੰਮਤ ਹੈ ਕਢਵਾ ਲਵੇ ਸੁੱਖ ਵਿਲਾਸ ਹੋਟਲ ਕੇ ਕਾਗਜ਼…

ਸੁਖਬੀਰ ਦੀ ਭਗਵੰਤ ਮਾਨ ਨੂੰ ਚੁਣੌਤੀ-ਹਿੰਮਤ ਹੈ ਕਢਵਾ ਲਵੇ ਸੁੱਖ ਵਿਲਾਸ ਹੋਟਲ ਕੇ ਕਾਗਜ਼…

ਬਠਿੰਡਾ :ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਦਲਾਂ ਦੇ ਸੁੱਖ ਵਿਲਾਸ ਹੋਟਲ ਨੂੰ ਲੈ ਕੇ ਦਿੱਤੇ ਬਿਆਨ ਉਤੇ ਸੁਖਬੀਰ ਸਿੰਘ ਬਾਦਲ ਨੇ ਮੋੜਵਾਂ ਜਵਾਬ ਦਿੱਤਾ ਹੈ।

 ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਲਲਕਾਰਦਿਆਂ ਆਖਿਆ ਹੈ ਕਿ ਜੇਕਰ ਹਿੰਮਤ ਹੈ ਤਾਂ ਕਾਰਵਾਈ ਕਰਕੇ ਦਿਖਾਓ, ਦੇਰ ਕਿਉਂ ਲਾ ਰਹੇ ਹੋ। ਹਿੰਮਤ ਹੋਵੇ ਤਾਂ ਪੇਪਰ ਕੱਢਵਾਓ। ਉਨ੍ਹਾਂ ਕਿਹਾ ਕਿ ਝੂਠ ਬੋਲਣਾ ਬਹੁਤ ਆਸਾਨ ਹੈ, ਮੈਨੂੰ ਇੱਕ ਕਾਗਜ਼ ਦਿਖਾਓ, ਜੋ ਇਹ ਸਾਬਤ ਕਰਦਾ ਹੋਏ ਵੀ ਕੁਝ ਗਲਤ ਹੋਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸ਼ਰਾਬ ਪੀ ਕੇ ਬੈਠਾ ਰਹਿੰਦਾ ਹੈ, ਉਸ ਨੂੰ ਕੁਝ ਨਹੀਂ ਪਤਾ। ਕੇਜਰੀਵਾਲ ਸਰਕਾਰ ਚਲਾ ਰਿਹਾ ਹੈ। ਸੰਗਰੂਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੀਜੇ ਨੰਬਰ ‘ਤੇ ਆਵੇਗੀ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੇਸ਼ ਅਤੇ ਪੰਜਾਬ ਵਿਚ ਸ਼ਾਂਤੀ ਨਹੀਂ ਦੇਖਣਾ ਚਾਹੁੰਦੇ। ਪਰ ਇਸ ਵਾਰ ਉਹ ਮੰਨਣ ਨੂੰ ਤਿਆਰ ਨਹੀਂ ਸੀ। ਅੱਜ ਸਿਮਰਨਜੀਤ ਮਾਨ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਹੱਕ ‘ਚ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਨੀਪਥ ਸਕੀਮ ਬਹੁਤ ਗਲਤ ਹੈ, ਮੈਂ ਮੋਦੀ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਪਹਿਲਾਂ ਕਿਸਾਨਾਂ ਦੇ ਖਿਲਾਫ ਕਾਨੂੰਨ ਲਿਆਏ ਅਤੇ ਫਿਰ ਵਾਪਸ ਕਰਨਾ ਪਿਆ, ਅਜਿਹਾ ਕੋਈ ਵੀ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਦੇਸ਼ ਦੀ ਸ਼ਾਂਤੀ ਭੰਗ ਹੋਵੇ।

Leave a Reply

Your email address will not be published.