ਸੀ.ਐਮ ਦੇ ਪ੍ਰੋਗਰਾਮ ‘ਚ ਪੁੱਜੀ ਬੈਂਸ ‘ਤੇ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਪੀੜਤਾ

ਲੁਧਿਆਣਾ : ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਉਚ ਚੁੱਕਣ ਲਈ ਸਾਰੇ ਹੀ ਸਰਕਾਰੀ ਸਕੂਲਾਂ ਦੇ ਪ੍ਰਿੰਸਪਲ ਨੂੰ ਸੱਦਿਆ ਗਿਆ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਿਚ ਮੀਡੀਆ ਦੀ ਐਂਟਰੀ ‘ਤੇ ਵੀ ਪਾਬੰਦੀ ਲਾਈ ਗਈ ਹੈ। ਸੀ.ਐੱਮ ਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਮਰਜੀਤ ਬੈੰਸ ‘ਤੇ ਬਲਾਤਕਾਰ ਦੇ ਇਲਜ਼ਾਮ ਲਾਉਣ ਵਾਲੀ ਪੀੜਤ ਸਮਾਗਮ ਦੇ ਬਾਹਰ ਪੁਜੀ, ਇਸ ਦੌਰਾਨ ਉਨ੍ਹਾਂ ਸੀ.ਐਮ ਨੂੰ ਮਿਲਣ ਦੀ ਮੰਗ ਕੀਤੀ ਪਰ ਪੁਲਿਸ ਨੇ ਉਸ ਨੂੰ ਗੇਟ ਦੇ ਬਾਹਰ ਹੀ ਰੋਕ ਲਿਆ।

ਇਸ ਦੌਰਾਨ ਪੀੜਤਾ ਨੇ ਕਿਹਾ ਕਿ ਉਹ ਪਿਛਲੇ ਸਮਾਗਮ ਵਿੱਚ ਵੀ ਮੁੱਖ ਮੰਤਰੀ ਨੂੰ ਮਿਲਣ ਪੁੱਜੀ ਸੀ ਪਰ ਉਸ ਨੂੰ ਸੀ.ਐੱਮ ਨਹੀਂ ਮਿਲੇ, ਜਦੋਂ ਕਿ ਓਹ ਆਮ ਆਦਮੀ ਦੇ ਸੀ ਐੱਮ ਹੋਣ ਦਾ ਦਾਅਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਧਿਅਪਕ ਮੁੱਖ ਮੰਤਰੀ ਨੂੰ ਮਿਲ ਸਕਦੇ ਹਨ ਤਾਂ ਮੈਂ ਕਿਓਂ ਨਹੀਂ ਮਿਲ ਸਕਦੀ।ਉਨ੍ਹਾਂ ਕਿਹਾ ਕਿ ਮੈਂ ਇਨਸਾਫ ਲਈ ਆਈ ਹਾਂ, ਬੈੰਸ ਨੂੰ ਪੀ ਓ ਕਰਾਰ ਦੇਣ ਦੇ ਬਾਵਜੂਦ ਉਸ ਨੂੰ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਮੈਂ ਖੁਦ ਪੁਲਿਸ ਨੂੰ ਕਈ ਵਾਰ ਦੱਸ ਚੁਕੀ ਹਾ ਕਿ ਬੈਂਸ ਕਿਥੇ ਹੈ।

ਇਸ ਦੇ ਬਾਵਜੂਦ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਹਾਲਾਂਕਿ ਉਸ ਨੂੰ ਪੁਲਿਸ ਆਪਣੇ ਨਾਲ ਬਿਠਾ ਕੇ ਲੈ ਗਈ, ਪੁਲਿਸ ਨੇ ਪੀੜਤਾ ਨੂੰ ਸੀ.ਐੱਮ ਨਾਲ ਮਿਲਵਾਉਣ ਦਾ ਭਰੋਸਾ ਦਿੱਤਾ।ਦੱਸ ਦੇਈਏ ਕਿ ਲੁਧਿਆਣਾ ਪੁਲਿਸ ਨੇ ਪਿਛਲੇ ਹਫਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਆਤਮ ਨਗਰ ਹਲਕੇ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਛੇ ਸਾਥੀਆਂ ਨੂੰ ਬਲਾਤਕਾਰ ਦੇ ਇੱਕ ਕੇਸ ਵਿੱਚ ਲੋੜੀਂਦਾ ਐਲਾਨ ਕੀਤਾ ਹੈ। ਪੁਲਿਸ ਨੇ ਡਿਵੀਜ਼ਨ ਨੰਬਰ 6 ਦੇ ਪੁਲਿਸ ਸਟੇਸ਼ਨ ਦੇ ਨੋਟਿਸ ਬੋਰਡ ‘ਤੇ ਤਸਵੀਰਾਂ ਸਮੇਤ ਆਪਣੇ ਪੋਸਟਰ ਪ੍ਰਦਰਸ਼ਿਤ ਕੀਤੇ ਹਨ ਅਤੇ ਉਨ੍ਹਾਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਅਧਿਕਾਰੀਆਂ ਦੇ ਸੰਪਰਕ ਵੀ ਦਿੱਤੇ ਹਨ।

ਬੈਂਸ ਤੋਂ ਇਲਾਵਾ ਇਸ ਕੇਸ ਦੇ ਹੋਰ ਮੁਲਜ਼ਮਾਂ ਵਿੱਚ ਉਸ ਦੇ ਭਰਾ ਕਰਮਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪੀਏ ਪ੍ਰਦੀਪ ਕੁਮਾਰ ਉਰਫ਼ ਗਿਗੀ ਸ਼ਰਮਾ, ਸੁਖਚੈਨ ਸਿੰਘ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਉਰਫ਼ ਭਾਬੀ ਸ਼ਾਮਲ ਹਨ।

ਪੁਲਿਸ ਨੇ ਆਪਣਾ ਪੋਸਟਰ ਦਿਖਾਉਂਦੇ ਹੋਏ ਕਿਹਾ ਕਿ ਸਾਰੇ ਮੁਲਜ਼ਮ 10 ਜੁਲਾਈ, 2021 ਨੂੰ ਆਈਪੀਸੀ ਦੀ ਧਾਰਾ 376 (ਬਲਾਤਕਾਰ), 354, 354-ਏ, 506 (ਅਪਰਾਧਿਕ ਧਮਕੀ) ਅਤੇ 120-ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਥਾਣਾ ਡਵੀਜ਼ਨ ਨੰਬਰ 6 ਵਿੱਚ ਦਰਜ ਇੱਕ ਕੇਸ ਵਿੱਚ ਲੋੜੀਂਦੇ ਹਨ।

Leave a Reply

Your email address will not be published. Required fields are marked *