ਸੀਜੀਸੀ ਝੰਜੇੜੀ ਵਿੱਚ ਫਰੈਸ਼ਰ ਡੇਅ ਪਾਰਟੀ ਮੌਕੇ ਵੱਖ ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਸ਼

Home » Blog » ਸੀਜੀਸੀ ਝੰਜੇੜੀ ਵਿੱਚ ਫਰੈਸ਼ਰ ਡੇਅ ਪਾਰਟੀ ਮੌਕੇ ਵੱਖ ਵੱਖ ਰਾਜਾਂ ਦੇ ਵਿਦਿਆਰਥੀਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਸ਼
ਸੀਜੀਸੀ ਝੰਜੇੜੀ ਵਿੱਚ ਫਰੈਸ਼ਰ ਡੇਅ ਪਾਰਟੀ ਮੌਕੇ ਵੱਖ ਵੱਖ ਰਾਜਾਂ ਦੇ  ਵਿਦਿਆਰਥੀਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਸ਼

ਯੂਨੀਵਰਸਿਟੀ ਪੱਧਰ ਤੇ ਮੈਰਿਟ ਵਿਚ ਆਉਣ ਵਾਲੇ ਵਿਦਆਰਥੀਆਂ ਨੂੰ ਦਿਤੇ ਜਾਣਗੇ ਨਕਦ ਇਨਾਮ ਤੇ ਲੈਪਟਾਪ: ਧਾਲੀਵਾਲ

ਮੁਹਾਲੀ, ਚੰਡੀਗੜ੍ਹ  ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ। ਜਿਸ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਸਿੱਖਿਆਂ ਹਾਸਿਲ ਕਰਨ ਆਏ ਵਿਦਿਆਰਥੀਆਂ ਨੇ ਆਪਣੇ ਰਾਜਾਂ ਦੇ ਲੋਕ ਨ੍ਰਿਤਾਂ ਰਾਹੀਂ ਇਸ ਦਿਹਾੜੇ ਨੂੰ ਯਾਦਗਾਰੀ ਬਣਾ ਦਿੱਤਾ। ਵੱਖ ਵੱਖ ਕਲਾ ਦੀਆਂ ਵਿਨੰਗੀਆਂ ਨਾਲ ਸੱਜੀ ਇਸ ਪਾਰਟੀ ਵਿੱਚ ਕੰਪਿਊਟਰ, ਇੰਜੀਨੀਅਰਿੰਗ, ਲਾਅ, ਮੈਨਜ਼ਮੈਂਟ ਅਤੇ ਐਗਰੀਕਲਚਰਲ ਦੇ ਕੋਰਸਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੇ  ਹਿੱਸਾ ਲੈ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਪੀਪੀਐੱਸ ਮਨਪ੍ਰੀਤ ਸਿੰਘ ਐਸਪੀ ਦਿਹਾਤੀ, ਮੁਹਾਲੀ ਸਨ।


ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਸਮੂਹ ਵਿਦਿਆਰਥੀਆਂ ਨੂੰ ਆਪਣੇ ਅੰਦਰ ਸਖ਼ਤ ਮਿਹਨਤ, ਅਨੁਸ਼ਾਸਨ, ਚੰਗੀ ਸੋਚ ਅਤੇ ਸਮੇਂ ਦੇ ਪਾਬੰਦ ਹੋਣ ਦੇ ਚੰਗੇ ਗੁਣ ਪੈਦਾ ਕਰਨ  ਦੀ ਪ੍ਰੇਰਨਾ ਦਿੱਤੀ। ਸ੍ਰੀ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਥੇ ਝੰਜੇੜੀ ਕਾਲਜ ਵਿਚ ਬੈੱਸਟ ਸਟਾਫ਼ ਅਤੇ ਅਤਿ ਆਧੁਨਿਕ ਲੈਬ ਹਨ ਉੱਥੇ ਹੀ ਵਿਦਿਆਰਥੀਆਂ ਨੂੰ  ਸਿੱਖਿਆਂ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ  ਮੈਨੇਜਮੈਂਟ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਧਾਲੀਵਾਲ ਨੇ ਇਸ ਮੌਕੇ ਤੇ ਇਕ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ ਜੋ ਵਿਦਿਆਰਥੀਆਂ ਯੂਨੀਵਰਸਿਟੀ ਦੀਆਂ ਪਹਿਲੀਆਂ ਮੈਰਿਟ ਪੁਜ਼ੀਸ਼ਨ ਤੇ ਆਉਣਗੇ ਉਨ੍ਹਾਂ ਨੂੰ ਮੈਨੇਜਮੈਂਟ ਵੱਲੋਂ ਲੈਪਟਾਪ ਅਤੇ ਨਕਦ ਰਾਸ਼ੀ ਦਿਤੀ ਜਾਵੇਗੀ।


ਇਸ ਮੌਕੇ ਤੇ ਵਿਦਿਆਰਥੀਆਂ ਨੇ ਵੱਖ ਵੱਖ ਰਾਜਾਂ ਦੇ ਡਾਂਸ ਪੇਸ਼ ਕਰ ਕੇ ਅਲੱਗ ਅਲੱਗ ਸੱਭਿਆਚਾਰਾਂ ਦੀ ਦਿੱਖ ਨੂੰ ਸਭ ਦੇ ਸਨਮੁੱਖ ਪੇਸ਼ ਕੀਤਾ। ਇਸ ਖ਼ੂਬਸੂਰਤ ਦਿਹਾੜੇ ਦੀ  ਖਿੱਚ ਦਾ ਮੁੱਖ ਕੇਂਦਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਸੀ। ਜਿਸ ਵਿਚ ਵੇਦਾਂਤ ਸ਼ਰਮਾ ਮਿਸਟਰ ਫਰੈਸ਼ਰ, ਦਿਲਪ੍ਰੀਤ ਕੌਰ ਮਿਸ ਫਰੈਸ਼ਰ, ਅੰਸ਼ੁਲ ਭਾਰਤੀ ਨਾਰੀ, ਵਰਿੰਦਰ ਬੈਨੀਪਾਲ ਐਗਜ਼ੀਕਿਊਟਿਵ ਵਾਕ, ਬੈਸਟ ਮੇਲ ਪਰਸਨੈਲਿਟੀ ਮੇਲ ਆਦਿਤਿਆ ਸ਼ਰਮਾ ਅਤੇ ਬੈਸਟ ਪਰਸਨੈਲਿਟੀ ਫੀਮੇਲ ਤਨਵੀਰ ਬਣੇ। ਜੂਨੀਅਰ ਵਿਦਿਆਰਥੀਆਂ ਦੀ ਹਾਸ-ਰਸ ਪੇਸ਼ਕਸ਼ ਜਿੱਥੇ ਨੇ ਸਾਰਿਆਂ ਨੂੰ ਖਿੜ ਖੜਾਂ ਕੇ ਹੱਸਣ ਲਈ ਮਜਬੂਰ ਕਰ ਦਿਤਾ, ਉੱਥੇ ਹੀ ਨਵੇਂ ਆਏ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ  ਪੱਛਮੀ ਡਾਂਸ ਨੇ ਵੀ ਸਮਾਗਮ ਵਿਚ ਖੂਬ ਰੰਗ ਬੰਨਿਆਂ। ਜਦੋਂ ਕਿ ਸਮਾਗਮ ਦਾ ਮੁੱਖ ਆਕਰਸ਼ਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਅਤੇ ਭੰਗੜਾ ਰਿਹਾ। ਇਸ ਰੰਗਾ-ਰੰਗ ਪ੍ਰੋਗਰਾਮ ਦੇ ਅੰਤ ਵਿੱਚ ਰਛਪਾਲ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।

Leave a Reply

Your email address will not be published.