ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਮਨਕੀਰਤ ਔਲਖ ਨਿਸ਼ਾਨੇ ‘ਤੇ

ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਮਨਕੀਰਤ ਔਲਖ ਨਿਸ਼ਾਨੇ ‘ਤੇ

ਮਾਨਸਾ : ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਗੈਂਗਵਾਰ ਹੋਣ ਦਾ ਖਦਸ਼ਾ ਵੱਧ ਗਿਆ ਹੈ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜਿਥੇ ਪੰਜਾਬ ਦੀ ਰਾਜਨੀਤੀ ਹਿੱਲ ਗਈ ਹੈ, ਉਥੇ ਹੀ ਗੈਂਗਸਟਰ ਇੱਕ -ਦੂਜੇ ਨੂੰ ਕਤਲ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਬਦਲਾ ਲੈਣ ਦੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ। ਮੂਸੇਵਾਲਾ ਦੇ ਕਤਲ ਨੂੰ ਲੈ ਕੇ ਹੁਣ ਗੌਂਡਰ ਗਰੁੱਪ ਵੱਲੋਂ ਮਨਕੀਰਤ ਔਲਖ ਨੂੰ ਨਤੀਜਾ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।ਸਿੱਧੂ ਮੂਸੇਵਾਲਾ ਦੀ ਮੌਤ ਦੀ ਜਿਥੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ  ਨੇ ਜ਼ਿੰਮੇਵਾਰ ਲਈ ਹੈ ਅਤੇ ਬਿਸ਼ਨੋਈ ਗੈਂਗ ਨੇ ਵੀ ਇਸ ਨੂੰ ਬਦਲਾ ਦੱਸਿਆ ਗਿਆ ਹੈ। ਉਥੇ ਹੀ ਵਿਰੋਧੀ ਗੈਂਗ ਵੀ ਸਰਗਰਮ ਹੋ ਗਏ ਹਨ, ਉਨ੍ਹਾਂ ਵੱਲੋਂ ਵੀ ਸੋੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ 2 ਦਿਨਾਂ ਅੰਦਰ ਬਦਲਾ ਲੈਣ ਬਾਰੇ ਕਿਹਾ ਜਾ ਰਿਹਾ ਹੈ। ਗੈਂਗਸਟਰ ਗੌਂਡਰ ਐਂਡ ਬ੍ਰਦਰਜ਼ ਗਰੁੱਪ ਵੱਲੋਂ ਵੀ ਫੇਸਬੁੱਕ ‘ਤੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ਲਈ ਮਨਕੀਰਤ ਔਲਖ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਅਤੇ ਆਗਾਮੀ ਸਮੇਂ ਵਿੱਚ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ।

Leave a Reply

Your email address will not be published.