ਸਿੱਧੂ ਦੀ ਸੀ.ਐਮ ਨਾਲ ਮੁਲਾਕਾਤ, ਕਿਹਾ ਗੁਲਦਸਤਾ ਲੈ ਕੇ ਨਹੀਂ ਆਇਆ, ਪੰਜਾਬ ਦੇ ਮੁੱਦੇ ਲੈ ਕੇ ਆਇਆ ਹਾਂ

ਚੰਡੀਗੜ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਲੇਠੀ ਮੁਲਾਕਾਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਸਿੱਧੂ ਵੱਲੋਂ ਪੰਜਾਬ ਦੇ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ ਹੈ। ਇਸ ਮੀਟਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਮੀਟਿੰਗ ਤੋਂ ਬਾਅਦ ਸਿੱਧੂ ਨੇ ਆਖਿਆ ਹੈ ਕਿ ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਨਹੀਂ ਆਇਆ, ਪੰਜਾਬ ਦੇ ਮੁੱਦੇ ਲੈ ਕੇ ਆਇਆ ਹਾਂ। ਮੁੱਖ ਮੰਤਰੀ ‘ਚ ਕੋਈ ਹੰਕਾਰ ਨਹੀਂ, ਉਮੀਦ ਹੈ ਕਿ ਉਹ ਕੰਮ ਕਰਨਗੇ। ਜਿੰਨਾ ਦਰਦ ਮੈਨੂੰ, ਉਨਾ ਹੀ ਭਗਵੰਤ ਮਾਨ ਨੂੰ ਹੈ। ਉਹ ਪੰਜਾਬ ਲਈ ਕੰਮ ਕਰਨਗੇ।ਦੱਸ ਦਈਏ ਕਿ ਇਹ ਮੁਲਾਕਾਤ ਉਸ ਵੇਲੇ ਹੋਈ ਹੈ ਜਦੋਂ ਕਾਂਗਰਸ ਹਾਈਕਮਾਂਡ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵਜੋਤ ਸਿੱਧੂ ਕੋਲ ਇਸ ਵੇਲੇ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਹੈ।ਇਸ ਲਈ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਅੱਜ ਸੁਰਖੀਆਂ ਵਿੱਚ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਿਛਲੇ ਘਟਨਾਕ੍ਰਮ ‘ਤੇ ਨਜ਼ਰ ਮਾਰੀ ਜਾਵੇ ਤਾਂ ਹਾਈਕਮਾਂਡ ਵੱਲੋਂ ਜਦੋਂ ਵੀ ਅਨੁਸ਼ਾਸਨ ਲਈ ਤਲਬ ਕੀਤਾ ਗਿਆ ਹੈ ਤਾਂ ਸਿੱਧੂ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਇਸ ਤੋਂ ਪਹਿਲਾਂ ਸਿੱਧੂ ਨੇ ਟਵੀਟ ਕੀਤਾ ਸੀ, ‘ਮੈਂ ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ ਕੱਲ੍ਹ ਸ਼ਾਮ 5.15 ਵਜੇ ਚੰਡੀਗੜ੍ਹ ‘ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਾਂਗਾ। ਪੰਜਾਬ ਦੀ ਪੁਨਰ ਸੁਰਜੀਤੀ ਸੁਹਿਰਦ ਸਮੂਹਿਕ ਯਤਨਾਂ ਨਾਲ ਹੀ ਸੰਭਵ ਹੈ।

Leave a Reply

Your email address will not be published. Required fields are marked *