ਸਿੱਧੂ ਦੀ ਮਾਨ ਨੂੰ ਚੁਣੌਤੀ, ਕਿਹਾ- ਪੰਜਾਬ ਦੇ ਮਸਲਿਆਂ ‘ਤੇ ਬਹਿਸ ਕਰਨ ਲਈ ਹਾਂ ਤਿਆਰ, ਸਮਾਂ ਤੇ ਜਗ੍ਹਾ ਦੱਸੋ

ਰਾਜਪੁਰਾ : ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਦੀ ਬਜਾਏ ਹੋਰ ਘੁੰਮਣਘੇਰੀਆਂ ਵਿਚ ਫਸਾ ਰਹੀ ਹੈ।

ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਪਿਛਲੇ ਸਮੇਂ ਵਿੱਚ ਆਮਦਨ ਵਧਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਵਿੱਚੋਂ ਇੱਕ ਵੀ ਗੱਲ ਭੂਰ ਨਹੀਂ ਚੜ੍ਹਾਈ ਗਈ ਹੈ। ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਦੇ ਮਸਲਿਆਂ ਤੇ ਬਹਿਸ ਕਰਨ ਲਈ ਤਿਆਰ ਹਨ, ਸਮਾਂ ਅਤੇ ਜਗ੍ਹਾ ਤੈਅ ਕੀਤੀ ਜਾਵੇ।ਨਵਜੋਤ ਸਿੰਘ ਸਿੱਧੂ ਰਾਜਪੁਰਾ ਵਿਖੇ ਸਥਿਤ ਨਾਭਾ ਪਾਵਰ ਪਲਾਂਟ ਦੇ ਬਾਹਰ ਧਰਨਾ ਦੇਣ ਲਈ ਪੁੱਜੇ ਹੋਏ ਹਨ।ਸਿੱਧੂ ਨੇ ‘ਆਪ’ ਸਰਕਾਰ ਨੂੰ ਬਿਜਲੀ ਅਤੇ ਨੌਕਰੀਆਂ ਦੇ ਮਾਮਲਿਆਂ ਤੇ ਸਵਾਲ ਕੀਤੇ ਹਨ। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਕੁਦਰਤ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਮੁਫ਼ਤ ਬਿਜਲੀ ਦੇਣਾ ਤਾਂ ਦੂਰ ਉਨ੍ਹਾਂ ਲੋਕਾਂ ਨੂੰ ਪੂਰੀ ਬਿਜਲੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

ਸਿੱਧੂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਗਲਤ ਬਿਜਲੀ ਖ਼ਰੀਦ ਸਮਝੌਤੇ ਕਰਕੇ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਕਾਂਗਰਸ ਸਰਕਾਰ ਨੇ ਇਨ੍ਹਾਂ ਸਮਝੌਤਿਆਂ ਸਬੰਧੀ ਵ੍ਹਾਈਟ ਪੇਪਰ ਵੀ ਪੇਸ਼ ਕੀਤਾ ਸੀ ਪਰ ਕਾਵਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਮਸਲੇ ਨੂੰ ਠੰਢਾ ਕਰ ਦਿੱਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਮਹਿੰਗੇ ਬਿਜਲੀ ਸਮਝੌਤੇ ਦੀ ਜਗ੍ਹਾ ਤੇ ਛੋਟੇ ਖਰੀਦ ਸਮਝੌਤੇ ਹੋਣੇ ਚਾਹੀਦੇ ਹਨ ਜਿਸ ਤਹਿਤ ਗਰਮੀ ਦੇ ਮੌਸਮ ਚ ਲੋਡ਼ ਪੈਣ ਤੇ ਸਸਤੀ ਬਿਜਲੀ ਖਰੀਦੀ ਜਾ ਸਕੇ। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਛੱਤੀ ਹਜ਼ਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਜਿਹਾ ਵੀ ਨਹੀਂ ਕੀਤਾ ਗਿਆ ਇਸ ਲਈ ਉਹ ਖ਼ੁਦ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ ਦੇਣ ਲਈ ਜਾਣਗੇ।

Leave a Reply

Your email address will not be published. Required fields are marked *